ਬਰੈਂਪਟਨ : ਪ੍ਰਧਾਨ ਮਨਮੋਹਨ ਸਿੰਘ ਹੇਅਰ ਦੀ ਪ੍ਰਧਾਨਗੀ ਹੇਠ 31 ਮਈ 2019 ਨੂੰ ਟ੍ਰੀਲਾਈਨ ਪੀਲਬੋਰਡ ਪਬਲਿਕ ਸਕੂਲ ਵਿਖੇ ਬਰੇਅਡਨ ਸੀਨੀਅਰ ਕਲੱਬ ਦੀ ਜਨਰਲ ਬਾਡੀ ਮੀਟਿੰਗ ਹੋਈ। ਸ਼ਾਮ 6ਵਜੇ ਤੋਂ 8 ਵਜੇ ਤੱਕ ਚੱਲੀ ਇਸ ਮੀਟਿੰਗ ਦੌਰਾਨ ਪਹਿਲਾਂ ਸੈਕਟਰੀ ਗੁਰਦੇਵ ਸਿੰਘ ਸਿੱਧੂ ਹੁਰਾਂ ਸਟੇਜ ਸੰਭਾਲਦਿਆਂ ਸਭ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਕਲੱਬ ਦੇ ਸੰਵਿਧਾਨ ਅਨੁਸਾਰ ਮੌਜੂਦਾ ਪ੍ਰਧਾਨਗੀ ਮੰਡਲ ਦਾ ਸਮਾਂ ਪੂਰਾ ਹੋ ਜਾਣ ਕਾਰਣ ਇਸ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਬਣਾਈ ਜਾਵੇਗੀ। ਪ੍ਰਧਾਨ ਦੁਆਰਾ ਮੌਜੂਦਾ ਪ੍ਰਧਾਨਗੀ ਮੰਡਲ ਨੂੰ ਭੰਗ ਕਰਦਿਆਂ ਮੈਂਬਰ ਡਾ. ਅਮਰੀਕ ਸਿੰਘ ਜੱਜ ਨੂੰ ਪ੍ਰੀਜਾਈਡਿੰਗ ਅਫਸਰ ਥਾਪ ਨਵੀਂ ਚੋਣ ਕਰਨ ਦੀ ਕਾਰਵਾਈ ਅਰੰਭ ਕੀਤੀ।
ਡਾ. ਜੱਜ ਹੁਰਾਂ ਨੇ ਨਵੇਂ ਪ੍ਰਧਾਨ ਲਈ ਨਾਂਅ ਪੇਸ਼ ਕਰਨ ਲਈ ਸੁਝਾਅ ਮੰਗਿਆ ਤਾਂ ਗੁਰਦੇਵ ਸਿੰਘ ਸਿੱਧੂ ਨੇ ਮਨਮੋਹਨ ਸਿੰਘ ਹੇਅਰ ਦਾ ਨਾਂ ਪ੍ਰਪੋਜ਼ ਕੀਤਾ ਜਿਸ ਨੂੰ ਦਲਜੀਤ ਸਿੰਘ ਨੇ ਸਪੋਰਟ ਕਰ ਦਿੱਤਾ। ਇਸ ਤਰ੍ਹਾਂ ਸਰਬਸੰਮਤੀ ਨਾਲ ਪਹਿਲੀ ਕਾਰਜਕਾਰਨੀ ਨੂੰ ਹੀ ਦੁਬਾਰਾ ਚੁਣਦੇ ਹੋਏ ਸਭ ਨੇ ਤਾੜੀਆਂ ਮਾਰ ਇਸ ਫੈਸਲੇ ਤੇ ਮੋਹਰ ਲਾ ਦਿੱਤੀ।
ਪਹਿਲਾਂ ਦੀ ਤਰ੍ਹਾਂ ਹੀ ਪ੍ਰਧਾਨਗੀ ਮੰਡਲ ‘ਚ ਪ੍ਰਧਾਨ ਮਨਮੋਹਨ ਸਿੰਘ ਹੇਅਰ, ਮੀਤ ਪ੍ਰਧਾਨ ਗੁਰਦੇਵ ਸਿੰਘ ਭੱਠਲ, ਚੀਫ ਐਡਵਾਈਜ਼ਰ ਤਾਰਾ ਸਿੰਘ ਗਰਚਾ, ਸੀਨੀਅਰ ਐਡਵਾਈਜ਼ਰ ਪੁਸ਼ਪ ਜੈਨ, ਸੈਕਟਰੀ ਗੁਰਦੇਵ ਸਿੰਘ ਸਿੱਧੂ, ਕੈਸ਼ੀਅਰ ਬਲਬੀਰ ਸਿੰਘ ਸੈਣੀ, ਡਾਈਰੈਕਟਰਸ ਰਾਮ ਸਿੰਘ ਧਾਲੀਵਾਲ, ਸ਼ੇਰ ਸਿੰਘ ਮਾਵੀ, ਦਲਜੀਤ ਸਿੰਘ ਕੁਲਾਰ, ਬੀਬੀ ਤੇਜ ਕੌਰ ਅਤੇ ਹਰਬੰਸ ਕੌਰ ਪੱਡਾ ਸ਼ਾਮਲ ਕੀਤੇ ਗਏ। ਚਾਹ ਪਾਣੀ ਗੀਤ ਕਵਿਤਾ ਅਤੇ ਗਪਸ਼ਪ ਨਾਲ ਮੁਕੰਮਲ ਹੋਈ ਇਸ ਸਫਲ ਮਿਲਣੀ ਲਈ ਸੈਕਟਰੀ ਗੁਰਦੇਵ ਸਿੰਘ ਸਿੱਧੂ ਨੇ ਕਲੱਬ ਵੱਲੋਂ ਸਭ ਦਾ ਧੰਨਵਾਦ ਕੀਤਾ ਅਤੇ ਕਲੱਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਅਹਿਦ ਕੀਤਾ।
Check Also
ਕੈਨੇਡਾ ਸੰਸਦੀ ਚੋਣਾਂ ਵਿਚ 22 ਪੰਜਾਬੀਆਂ ਨੇ ਗੱਡਿਆ ਜਿੱਤ ਦਾ ਝੰਡਾ
2021 ਦੀਆਂ ਸੰਸਦੀ ਚੋਣਾਂ ’ਚ 18 ਪੰਜਾਬੀਆਂ ਨੇ ਜਿੱਤ ਕੀਤੀ ਸੀ ਦਰਜ ਟੋਰਾਂਟੋ/ਬਿਊਰੋ ਨਿਊਜ਼ : …