Breaking News
Home / ਕੈਨੇਡਾ / ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਜ਼ੂਮ-ਮੀਟਿੰਗ ਨਾਲ ਮਨਾਇਆ

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਜ਼ੂਮ-ਮੀਟਿੰਗ ਨਾਲ ਮਨਾਇਆ

ਬਰੈਂਪਟਨ/ਡਾ. ਝੰਡ : ਭਾਰਤ ਦੇ ਵੱਡੇ ਬੈਂਕਾਂ ਵਿੱਚ ਸ਼ਾਮਲ ਅਹਿਮ ਬੈਂਕ ‘ਪੰਜਾਬ ਐਂਡ ਸਿੰਧ ਬੈਂਕ’ ਦੇ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਰੈਂਪਟਨ ਵਿਚ ਪਿਛਲੇ ਤਿੰਨ ਕੁ ਸਾਲ ਤੋਂ ਬਾਖ਼ੂਬੀ ਵਿਚਰ ਰਹੀ ਪੀ.ਐੱਸ.ਬੀ.ਸੀਨੀਅਰਜ਼ ਕਲੱਬ ਸਾਰੇ ਹੀ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਆਪਣੇ ਸਾਰੇ ਮੈਂਬਰਾਂ ਨਾਲ ਮਿਲ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀ ਹੈ। ਇਸ ਸਿਲਸਿਲੇ ਨੂੰ ਅੱਗੇ ਤੋਰਦਿਆਂ ਉਸ ਨੇ ਕਰੋਨਾ ਦੀ ਅਜੋਕੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਲੰਘੇ ਐਤਵਾਰ 7 ਫ਼ਰਵਰੀ ਨੂੰ ਭਰਵੀਂ ਜ਼ੂਮ-ਮੀਟਿੰਗ ਕਰਕੇ ਮਨਾਇਆ। ਕਲੱਬ ਦੇ ਸਕੱਤਰ ਹਰਚਰਨ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਜ਼ੂਮ-ਮੀਟਿੰਗ ਵਿਚ ਕਲੱਬ ਦੇ 75 ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਬੁਲਾਰਿਆਂ ਵਿਚ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਡਾ. ਗੁਲਜ਼ਾਰ ਸਿੰਘ, ਬਰੈਂਪਟਨ ਸਾੳਥ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ, ਸਕੂਲ-ਟਰੱਸਟੀ ਬਲਬੀਰ ਸੋਹੀ, ਸੁਖਦੇਵ ਸਿੰਘ ਬੇਦੀ, ਡਾ. ਸੁਖਦੇਵ ਸਿੰਘ ਝੰਡ ਅਤੇ ਮਿਸ਼ਨਰੀ ਪ੍ਰੋ. ਰਾਜਾ ਸਿੰਘ ਸ਼ਾਮਲ ਸਨ। ਲੱਗਭੱਗ ਤਿੰਨ ਘੰਟੇ ਚੱਲੀ ਇਸ ਜ਼ੂਮ-ਮੀਟਿੰਗ ਵਿਚ ਵੱਖ-ਵੱਖ ਗਾਇਕਾਂ ਵੱਲੋਂ ਸ਼ਬਦ-ਕੀਰਤਨ ਦਾ ਪ੍ਰਵਾਹ ਵੀ ਚਲਾਇਆ ਗਿਆ। ਜ਼ੂਮ-ਮੀਟਿੰਗ ਦੇ ਸੰਚਾਲਕ ਗੁਰਚਰਨ ਸਿੰਘ ਖੱਖ ਵੱਲੋਂ ਮੀਟਿੰਗ ਵਿਚ ਸ਼ਾਮਲ ਮੈਂਬਰਾਂ ਤੇ ਮਹਿਮਾਨਾਂ ਦੇ ਰਸਮੀ ਸਵਾਗਤ ਤੋਂ ਬਾਅਦ ਬੀਬੀ ਕੰਵਲਜੀਤ ਕੌਰ ਖੱਖ, ਤੇਜਿੰਦਰ ਪਾਲ ਸਿੰਘ, ਹਰਵਿੰਦਰ ਪਾਲ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਅਤੇ ਉਨ੍ਹਾਂ ਸਬੰਧੀ ਭਾਈ ਨੰਦ ਲਾਲ ਜੀ ਦੇ ਉਚਾਰੇ ਗਏ ਸ਼ਬਦਾਂ ਦਾ ਗਾਇਨ ਕੀਤਾ ਗਿਆ ਅਤੇ ਮਲੂਕ ਸਿੰਘ ਕਾਹਲੋਂ ਵੱਲੋਂ ਗੁਰੂ ਸਾਹਿਬ ਨਾਲ ਸਬੰਧਿਤ ਇਕ ਕਵਿਤਾ ਪੇਸ਼ ਕੀਤੀ ਗਈ। ਉਪਰੰਤ, ਸਿੱਖ ਧਰਮ ਤੇ ਇਤਿਹਾਸ ਦੇ ਉੱਘੇ-ਪ੍ਰਚਾਰਕ ਡਾ. ਗੁਲਜ਼ਾਰ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਤੋਂ ਸ਼ੁਰੂ ਕਰਕੇ ਪਾਉਂਟਾ ਸਾਹਿਬ ਵਿਖੇ 52 ਕਵੀਆਂ ਦੀ ਸੰਗਤ ਕਰਨ, ਭੰਗਾਣੀ ਦੇ ਯੁੱਧ, ਚਮਕੌਰ ਦੀ ਕੱਚੀ ਗੜ੍ਹੀ ਦੇ ਮੈਦਾਨ ਵਿਚ ਲੜੀ ਗਈ ਸੰਸਾਰ ਦੀ ਸੱਭ ਤੋਂ ਅਸਾਂਵੀ ਲੜਾਈ ਅਤੇ ਖਿਦਰਾਣੇ ਦੀ ਢਾਬ ਦੇ ਕੰਢੇ ਹੋਈ ਫ਼ੈਸਲਾਕੁੰਨ ਲੜਾਈ ਦੇ ਹਵਾਲੇ ਦੇ ਕੇ ਉਨ੍ਹਾਂ ਦੇ ‘ਸੰਤ’ ਹੋਣ ਦੇ ਨਾਲ ਨਾਲ ઑਮਹਾਨ ਸਿਪਾਹੀ਼ ਅਤੇ ઑਉੱਘੇ ਜਰਨੈਲ਼ ਹੋਣ ਦੀ ਗੱਲ ਵਿਸਥਾਰ ਵਿਚ ਕੀਤੀ। ਕਲੱਬ ਦੇ ਮੈਂਬਰ ਸੁਖਦੇਵ ਸਿੰਘ ਬੇਦੀ ਨੇ ਗੁਰੂ ਸਾਹਿਬ ਦੇ ਸਮੁੱਚੇ ਜੀਵਨ ਦੇ ਵਿਲੱਖਣ ਅੰਦਾਜ਼ ਬਾਰੇ ਗੱਲ ਕੀਤੀ ਗਈ।
ਇਸ ਜ਼ੂਮ-ਮੀਟਿੰਗ ਵਿਚ ਹਿੱਸਾ ਲੈਂਦਿਆਂ ਬਰੈਂਪਟਨ ਵੈੱਸਟ ਤੋਂ ਐੱਮ.ਪੀ.ਪੀ.ਅਮਰਜੋਤ ਸਿੰਘ ਸੰਧੂ ਨੇ ਅਜਿਹੇ ਸਮਾਗਮ ਰਚਾਉਣ ਲਈ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੇ ਪ੍ਰਬੰਧਕਾਂ ਨੂੰ ਹਾਰਦਿਕ ਵਧਾਈ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੰਖੇਪ ਵਿਚ ਬੋਲਦਿਆਂ ਹੋਇਆਂ ਉਨ੍ਹਾਂ ਓਨਟਾਰੀਓ ਸੂਬੇ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਹੋਇਆਂ ਭਵਿੱਖ ਵਿਚ ਅਗਲੀ ਪੀੜ੍ਹੀ ਦੇ ਬੱਚਿਆਂ ਲਈ ਸਕੂਲੀ ਸਿੱਖਿਆ ਅਤੇ ਪੰਜਾਬੀ ਦੀ ਪੜ੍ਹਾਈ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਪੰਜਾਬੀ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ ਪੰਜਾਬੀ ਨਾਲ ਜੋੜਨ ਦੀ ਗੱਲ ਕੀਤੀ।
ਡਾ. ਸੁਖਦੇਵ ਸਿੰਘ ਝੰਡ ਨੇ ਇਸ ਮੀਟਿੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਜ਼ ਨੌਂ ਸਾਲ ਦੀ ਉਮਰ ਵਿਚ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਤੋਰਨ, ਚਮਕੌਰ ਦੀ ਅਸਾਂਵੀ ਲੜਾਈ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਸਰਹੰਦ ਦੀ ਦੀਵਾਰ ਵਿਚ ਛੋਟੇ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਇਸ ਦੇ ਨਾਲ਼ ਹੀ ਮਾਤਾ ਗੁਜਰੀ ਜੀ ਦੀ ਅਦੁੱਤੀ ਕੁਰਬਾਨੀ ਉਪਰੰਤ ਗੁਰੂ ਸਾਹਿਬ ਦੇ ‘ਸਰਬੰਸ-ਦਾਨੀ’ ਦਾ ਖ਼ਿਤਾਬ ਹਾਸਲ ਕਰਨ ਦਾ ਜ਼ਿਕਰ ਕੀਤਾ।

Check Also

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …