ਰੈਕਸਡੇਲ : ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਰੈਕਸਡੇਲ ਵਲੋਂ 6 ਜੁਲਾਈ ਨੂੰ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਉਂਦਿਆਂ ਖੁਸ਼ੀ ਮਨਾਈ ਗਈ। ਸਮਾਗਮ ਦੇ ਸ਼ੁਰੂ ਵਿੱਚ ਸੈਕਟਰੀ ਪ੍ਰੇਮ ਸ਼ਰਮਾ ਨੇ ਬਾਹਰੋਂ ਆਏ ਮਹਿਮਾਨਾਂ ਨੂੰ ਸਟੇਜ ਤੇ ਬੁਲਾਇਆ। ਸਿਟੀ ਕੌਂਸਲ ਵਲੋਂ ਮਿਸਟਰ ਡੇਵਿਡ ਸਟੇਜ ‘ਤੇ ਆਏ। ਉਹਨਾਂ ਕਲੱਬ ਦਾ ਧੰਨਵਾਦ ਕੀਤਾ ਅਤੇ ਕੈਨੇਡਾ ਦੀਆਂ ਪ੍ਰਾਪਤੀਆਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਫਿਰ ਸ਼ਰਮਾ ਜੀ ਨੇ ਖੁਦ ਸਪੀਚ ਦਿੱਤੀ ਜੋ ਬਹੁਤ ਸਲਾਹੁਣਯੋਗ ਸੀ। ਸਾਰਿਆਂ ਨੇਂ ਤਾੜੀਆਂ ਨਾਲ ਸਵਾਗਤ ਕੀਤਾ। ਉਹਨਾਂ ਨੇ ਵੀ ਕੈਨੇਡਾ ਦਾ ਸਾਰਾ ਸਿਸਟਮ ਸਮਝਾਉਣ ਦੀ ਕੋਸ਼ਿਸ਼ ਕੀਤੀ। ਕੈਨੇਡਾ ਦਾ ਰਾਸ਼ਟਰੀ ਗੀਤ ਗਾਇਆ ਗਿਆ। ਫਿਰ ਉਹਨਾਂ ਸੁਲੱਖਣ ਸਿੰਘ ਅਟਵਾਲ ਨੂੰ ਬੁਲਾਇਆ ਜਿਹਨਾਂ ਨੇ ਪੂਰੇ ਵਿਸਥਾਰ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੈਨੇਡਾ ਦੇਸ਼ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ। ਪ੍ਰਧਾਨ ਅਟਵਾਲ ਸਾਹਿਬ ਤੋਂ ਬਾਅਦ ਸ਼ਰਮਾ ਜੀ ਨੇ ਵੱਖ-ਵੱਖ ਬੁਲਾਰਿਆਂ ਨੂੰ ਸਟੇਜ ਤੇ ਬੁਲਾਇਆ। ਜਾਦੂਮਈ ਢੰਗ ਨਾਲ ਕਲੱਬ ਵਿੱਚ ਸਾਂਝ ਪਿਆਰ ਨਾਲ ਰਹਿਣ ਦਾ ਸੱਦਾ ਦੇਣ ਵਾਲੇ ਗੁਰਦਿਆਲ ਸਿੰਘ ਨੇ ਕੈਨੇਡਾ ਬਾਰੇ ਆਪਣੇਂ ਵਿਚਾਰ ਪੇਸ਼ ਕੀਤੇ। ਫਿਰ ਸਾਫ ਸੁਥਰੇ ਅਤੇ ਈਮਾਨਦਾਰ ਇਨਸਾਨ ਕੇਵਲ ਸਿੰਘ ਢਿੱਲੋਂ ਅਤੇ ਕਈ ਗੱਲਾਂ ਨੂੰ ਇੱਕੋ ਗੱਲ ਵਿੱਚ ਕਹਿਣ ਵਾਲੇ ਸਿਆਸੀ ਇਨਸਾਨ ਗਾਖਲ ਸਾਹਿਬ ਨੇਂ ਆਪਣੇਂ ਵਿਚਾਰ ਪੇਸ਼ ਕੀਤੇ। ਸੱਭ ਤੋਂ ਪਿੱਛੋਂ ਮਾਸਟਰ ਜੀ ਬੋਲੇ ਜਿਹਨਾਂ ਦੀ ਸਪੀਚ ਨੇ ਸਾਰਿਆਂ ਨੂੰ ਕੀਲ ਕਰ ਦਿੱਤਾ। ਅੰਤ ਵਿੱਚ ਪ੍ਰੇਮ ਸ਼ਰਮਾ ਜੀ ਨੇ ਪ੍ਰਧਾਨ ਸੁਲੱਖਣ ਸਿੰਘ ਅਟਵਾਲ ਨੂੰ ਸਟੇਜ ਤੇ ਬੁਲਾਇਆ ਜਿਹਨਾਂ ਨੇਂ ਬੜੇ ਸਤਿਕਾਰ ਨਾਲ ਬਾਹਰੋਂ ਆਏ ਸਾਰੇ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕੈਨੇਡਾ ਦੀ ਲੰਮੀ ਉਮਰ ਲਈ ਦੁਆ ਕੀਤੀ ਅਤੇ ਕੈਨੇਡਾ ਜਿੰਦਾਬਾਦ ਦੇ ਨਾਹਰੇ ਲਾਏ। ਇਹ ਪ੍ਰੋਗਰਾਮ, ਪ੍ਰਧਾਨ ਸੁਲੱਖਣ ਸਿੰਘ ਅਟਵਾਲ, ਮੀਤ ਪ੍ਰਧਾਨ ਅਜੀਤ ਸਿੰਘ, ਸੈਕਟਰੀ ਪ੍ਰੇਮ ਸ਼ਰਮਾ, ਖਜਾਨਚੀ ਕੇਵਲ ਸਿੰਘ ਢਿੱਲੋਂ, ਚੇਅਰਮੈਨ ਸਰਵਣ ਸਿੰਘ, ਵਾਈਸ ਚੇਅਰਮੈਨ ਗੱਜਣ ਸਿੰਘ, ਸਲਾਹਕਾਰ ਗੁਰਦਿਆਲ ਸਿੰਘ ਕੰਗ, ਕੇਵਲ ਸਿੰਘ ਸਰਪੰਚ, ਮੱਖਣ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ,ਭਜਨ ਸਿੰਘ, ਬਲਕਾਰ ਸਿੰਘ ਅਤੇ ਪੱਡਾ ਜੀ ਦੀ ਮਦੱਦ ਨਾਲ ਉਲੀਕਿਆ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …