Breaking News
Home / ਕੈਨੇਡਾ / ਤਲਵੰਡੀ ਮੱਲੀਆਂ ਪਿਕਨਿਕ ‘ਤੇ ਰਹੀਆਂ ਖੂਬ ਰੌਣਕਾਂ

ਤਲਵੰਡੀ ਮੱਲੀਆਂ ਪਿਕਨਿਕ ‘ਤੇ ਰਹੀਆਂ ਖੂਬ ਰੌਣਕਾਂ

ਬਰੈਂਪਟਨ/ਹਰਿੰਦਰ ਸਿੰਘ ਮੱਲੀ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰੀ ਵੀ ਤਲਵੰਡੀ ਮੱਲੀਆਂ ਪਿੰਡ ਦੀ ਪਿਕਨਿਕ 5 ਅਗਸਤ ਨੂੰ ਬੜੀ ਮੌਜ ਮੇਲੇ ਵਾਲੀ ਤੇ ਰੌਣਕਾਂ ਭਰਪੂਰ ਰਹੀ ।
ਕਰੈਡਿਟ ਵਿਊ ਰੋਡ ਬਰੈਂਪਟਨ ਦੇ ਸੁੰਦਰਤਾ ਭਰੇ ਐਲਡਾਰੈਡੋ ਪਾਰਕ ਵਿਚ ਇਸ ਨਗਰ ਖੇੜੇ ਨਾਲ ਸਬੰਧਤ ਵਾਸੀ 11 ਵਜੇ ਹੀ ਹੁੰਮ-ਹੁੰਮਾ ਕੇ ਪੁੱਜਣੇ ਸੁਰੂ ਹੋ ਗਏ। ਹੈਲੋ, ਹਾਏ, ਸਤ ਸ੍ਰੀ ਅਕਾਲ ਤੇ ਕੀ ਹਾਲ ਹੈ ਬਾਈ ਜੀ ਦੇ ਮੁਖਾਤਬਾਂ ਨਾਲ ਮਿਲਣ ਗਿਲਣ ਹੁੰਦਾ ਰਿਹਾ । ਪਿੰਡ ਦੀ ਖਬਰ ਸਾਰ ਨਾਲ ਸਭ ਜੁੜਦੇ ਗਏ ਤੇ ਨਾਲੋ-ਨਾਲ ਚਾਹ, ਸਮੋਸੇ, ਟਿੱਕੀਆਂ ਬੇਸਿਨ ਬਰਫੀਆਂ ਨਾਲ ਮੂੰਹ ਮਿੱਠੇ ਕਰਾਰੇ ਕਰਦੇ ਰਹੇ । ਬੱਚਿਆਂ ਨੇ ਬਲੂਨਾਂ ਤੇ ਬਾਲਾਂ ਨਾਲ ਖੇਡ-ਖੇਡ ਤੇ ਫਰੀਜੀਆਂ ਖਾ-ਖਾ ਖੂਬ ਖੁਸ਼ੀਆਂ ਮਾਣੀਆਂ । ਬੱਦਲੀਆਂ ਦੇ ਛਰਾਟਿਆਂ ਨੇ ਵਾਤਾਵਰਣ ਨੂੰ ਹੋਰ ਸੁਹਾਵਣਾ ਕਰਕੇ ਮਨਮੋਹਣਾ ਬਣਾ ਦਿਤਾ । ਬੱਸ ਫਿਰ ਕੀ ਸੀ । ਕੁੜੀਆਂ ਚਿੜੀਆਂ ਤੇ ਵਡੇਰੀਆਂ ਬੀਬੀਆਂ ਨੇ ਅੱਡੀ ਮਾਰ ਗਿੱਧੇ ਦਾ ਪਿੱੜ ਬੰਨ੍ਹ ਲਿਆ । ਬੋਲੀਆਂ ਦੇ ਬੋਲਾਂ, ਹੱਥਾਂ ਦੀਆਂ ਤਾਲੀਆਂ ਤੇ ਪੈਰਾਂ ਦੀਆਂ ਗਤਾਂ ਨੇ ਅਨੂਠਾ ਸੰਗੀਤਕ ਮਾਹੌਲ ਉਸਾਰ ਕੇ ਰੰਗ ਲਾ ਛੱਡ । ਇੰਡੀਆ ਫਲੇਮ ਦੇ ਪਕਵਾਨਾਂ ਦਾ ਪਿਕਨਿਕ ‘ਤੇ ਪੁੱਜੇ ਸਾਰੇ ਸੱਜਣਾਂ ਨੇ ਰੱਜ-ਰੱਜ ਅਨੰਦ ਮਾਣਿਆ । ਬੱਚਿਆਂ ਦੀਆਂ ਦੌੜਾਂ ਵਿਚ ਫਸਟ, ਸੈਕਿੰਡ ਤੇ ਥਰਡ ਰਹਿਣ ਵਾਲਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ । ਪਿਕਨਿਕ ‘ਤੇ ਆਏ ਸਭ ਬਾਲਾਂ ਨੂੰ ਖੇਡ ਖਿਡੌਣੇ ਵੰਡ ਕੇ ਉਤਸ਼ਾਹਿਤ ਰੱਖਿਆ ਗਿਆ । ਇੰਡੀਆ ਤੋਂ ਆਏ ਨਵੇਂ ਪਾੜਿਆਂ ਨੂੰ ਪਿਕਨਿਕ ਦਾ ਝੁਰਮੁੱਟ ਪੰਜਾਬ ਦੇ ਪੇਂਡੂ ਮੇਲੇ ਵਰਗਾ ਜਾਪਦਾ ਸੀ। ਨਵੇਂ ਆਏ ਪਿੰਡ ਵਾਸੀਆਂ ਦੀ ਜਾਣ-ਪਛਾਣ ਕਰਵਾਉਂਦਿਆਂ ਬੜਾ ઠਹਾਸਾ-ਠੱਠਾ ਹੋਇਆ । ‘ਵਰੇ ਦਿਨਾਂ ਨੂੰ ਫੇਰ, ਹੱਸ ਹੱਸ ਆਵਾਂਗੇ’ ਦੀ ਬੋਲੀ ਪਾ ਕੇ ਬੀਬੀਆਂ ਨੇ ਪਿਕਨਿਕ ਤੋਂ ਵਿਛੜਣ ਦੀ ਰੀਤ ਪੂਰੀ ਕਰ ਦਿੱਤੀ । ਨਹੀਂ ਰੀਸਾਂ ਪਿਕਨਿਕ ਸਭਿਆਚਾਰ ਦੀਆਂ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …