Breaking News
Home / ਕੈਨੇਡਾ / 19 ਮਈ ਨੂੰ ਹੋ ਰਹੀ ਇੰਸਪੀਰੇਸ਼ਨਲ ਸਟੈੱਪਸ਼ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਲਵੇਗਾ ਹਿੱਸਾ

19 ਮਈ ਨੂੰ ਹੋ ਰਹੀ ਇੰਸਪੀਰੇਸ਼ਨਲ ਸਟੈੱਪਸ਼ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਲਵੇਗਾ ਹਿੱਸਾ

ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ 10, 11 ਅਤੇ 12 ਮਈ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਈਆਂ ਵੱਖ-ਵੱਖ ਦੂਰੀ ਵਾਲੀਆਂ ਦੌੜਾਂ ਵਿਚ ਸੰਜੂ ਗੁਪਤਾ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਵਿਚ ਸ਼ੁੱਕਰਵਾਰ 10 ਮਈ ਨੂੰ ਨਿਆਗਰਾ ਫ਼ਾਲਜ਼ ਦੇ ਨੇੜੇ ਸ਼ਹਿਰ ઑਡਨਵਿੱਲ਼ ਵਿਖੇ ਹੋਈ 5 ਕਿਲੋ ਮੀਟਰ ઑਮੱਡਕੈਟ ਰਨ ਰੌਕ ਐਂਡ ਰੋਲ਼ ਜਿਸ ਵਿਚ 176 ਮਹਿਲਾਵਾਂ ਤੇ 120 ਮਰਦਾਂ ਨੇ ਭਾਗ ਲਿਆ, ਅਗਲੇ ਦਿਨ ਸ਼ਨੀਵਾਰ 11 ਮਈ ਨੂੰ ਟੋਰਾਂਟੋ ਵਿਖੇ ਹੋਈ ઑਮੱਡਕੈਟ ਹਾਫ਼-ਮੈਰਾਥਨ਼ ਜਿਸ ਵਿਚ 76 ਮਹਿਲਾਵਾਂ ਤੇ 67 ਮਰਦਾਂ ਨੇ ਭਾਗ ਲਿਆ ਅਤੇ ਉਸ ਤੋਂ ਅਗਲੇ ਦਿਨ ਹੀ 12 ਮਈ ਦਿਨ ਐਤਵਾਰ ਨੂੰ ਟੋਰਾਂਟੋ ਵਿਖੇ ਹੋਈ 10 ਕਿਲੋਮੀਟਰ ઑਸਪੋਰਟਿੰਗ ਲਾਈਫ਼਼ ਦੌੜ ਜਿਸ ਵਿਚ 9653 ਮਹਿਲਾਵਾਂ ਅਤੇ 7648 ਮਰਦਾਂ ਨੇ ਹਿੱਸਾ ਲਿਆ, ਸ਼ਾਮਲ ਹਨ। 51-ਸਾਲਾ ਨੌਰਥ ਯੋਰਕ ਨਿਵਾਸੀ ਸੰਜੂ ਗੁਪਤਾ ਨੇ ਉਪਰੋਕਤ ਤਿੰਨਾਂ ਦੌੜਾਂ ਵਿਚ ਦੌੜਨ ਲਈ ਕ੍ਰਮਵਾਰ 31 ਮਿੰਟ 34.47 ਸਕਿੰਟ, 2 ਘੰਟੇ 32 ਮਿੰਟ 51.6 ਸਕਿੰਟ ਅਤੇ 1 ਘੰਟਾ 3 ਮਿੰਟ 43.4 ਸਕਿੰਟ ਦਾ ਸਮਾਂ ਲੈ ਕੇ ਵਧੀਆ ਸਥਾਨ ਪ੍ਰਾਪਤ ਕੀਤੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਦੌੜਾਂ ਵਿਚ ਹੀ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ਦੀ ਗਿਣਤੀ ਮਰਦਾਂ ਨਾਲੋਂ ਵਧੇਰੇ ਸੀ। ਸੰਜੂ ਗੁਪਤਾ ਨਾਲ ਗੱਲਬਾਤ ਕਰਨ ‘ઑਤੇ ਪਤਾ ਲੱਗਾ ਕਿ ਉਸ ਨੇ ਸੱਭ ਤੋਂ ਪਹਿਲਾਂ ਫ਼ਰਵਰੀ 1998 ਪੀਟਰਬੋਰੋ ਵਿਚ ਹੋਈ ਹਾਫ਼-ਮੈਰਾਥਨ ਵਿਚ ਭਾਗ ਲਿਆ। ਉਹ ਕੈਨੇਡਾ ਵਿਚ 1994 ਵਿਚ ਪੁਆਇੰਟ ਬੇਸਿਜ਼ ઑਤੇ ਪੀ.ਆਰ. ਵਜੋਂ ਆਇਆ ਅਤੇ ਇੱਥੇ ਆ ਕੇ ਅਕਾਊਂਸ ਦੇ ਖ਼ੇਤਰ ਵਿਚ ਵਿੱਦਿਆ ਹਾਸਲ ਕਰਕੇ ਅਕਾਊਂਟੈਂਟ ਬਣਿਆ ਅਤੇ ਹੁਣ ਸੀ.ਪੀ.ਏ. ਵਜੋਂ ਸਫ਼ਲਤਾ-ਪੂਰਵਕ ਇਹ ਸੇਵਾਵਾਂ ਨਿਭਾਅ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਹੁਣ ਤੀਕ 15 ਫੁੱਲ-ਮੈਰਾਥਨ, 125 ਹਾਫ਼-ਮੈਰਾਥਨ ਅਤੇ 100 ਦੇ ਲੱਗਭੱਗ 10 ਕਿਲੋਮੀਟਰ ਦੌੜਾਂ ਵਿਚ ਭਾਗ ਲੈ ਚੁੱਕਾ ਹੈ। ਪੰਜ ਕਿਲੋ ਮੀਟਰ ਦੌੜ ਵਿਚ ਉਹ ਬਹੁਤ ਘੱਟ ਹਿੱਸਾ ਲੈਂਦਾ ਹੈ, ਕਿਉਂਕਿ ਏਨੇ ਕੁ ਪੈਂਡੇ ਵਿਚ ਤਾਂ ਉਹ ਮਸਾਂ ਗਰਮ ਹੀ ਹੁੰਦਾ ਹੈ। ਸੰਜੂ ਗੁਪਤਾ ਦਾ ਜਨਮ ਪੰਜਾਬ ਦੇ ਕਸਬੇ ਨੰਗਲ ਦਾ ਹੈ ਅਤੇ ਪਿਤਾ ਜੀ ਦੀ ਨੌਕਰੀ ਫਰੀਦਾਬਾਦ ਵਿਖੇ ਹੋਣ ਕਾਰਨ ਉਸ ਦਾ ਪਰਿਵਾਰ ਉੱਥੇ ਹੀ ਸੈੱਟਲ ਹੋ ਗਿਆ। ਉੱਥੋਂ ਹੀ ਉਸ ਦਾ ਕੈਨੇਡਾ ਆਉਣ ਦਾ ਪ੍ਰੋਗਰਾਮ ਬਣ ਗਿਆ।
ਫ਼ੋਨ ‘ઑਤੇ ਹੋਈ ਇਸ ਮੁਲਾਕਾਤ ਦੌਰਾਨ ਉਸ ਨੇ ਦੱਸਿਆ ਕਿ ਉਹ 19 ਮਈ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਕਰਵਾਈ ਜਾ ਰਹੀ ઑਇੰਸਪੀਰੇਸ਼ਨਲ ਸਟੈੱਪਸ਼ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਵਜੋਂ ਹਿੱਸਾ ਲੈ ਰਿਹਾ ਹੈ। ਉਸ ਨੂੰ ਇਸ ਕਲੱਬ ਦੀਆਂ ਸਰਗ਼ਰਮੀਆਂ ਕਾਫ਼ੀ ਦਿਲਚਸਪ ਤੇ ਉਸਾਰੂ ਲੱਗੀਆਂ ਹਨ ਅਤੇ ਏਸੇ ਲਈ ਹੀ ਉਸ ਨੇ ਇਸ ਦਾ ਸਰਗ਼ਰਮ ਮੈਂਬਰ ਬਣਨ ਦਾ ਫ਼ੈਸਲਾ ਕੀਤਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …