-0.8 C
Toronto
Thursday, December 4, 2025
spot_img
Homeਕੈਨੇਡਾਯੂਨੀਵਰਸਿਟੀ ਬਾਰੇ ਸਹੀ ਜਾਣਕਾਰੀ ਲੈਣ ਖਾਤਰ ਵਫਦ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਮਿਲਿਆ

ਯੂਨੀਵਰਸਿਟੀ ਬਾਰੇ ਸਹੀ ਜਾਣਕਾਰੀ ਲੈਣ ਖਾਤਰ ਵਫਦ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਮਿਲਿਆ

gurpreet-singh-dhillon-copy-copyਬਰੈਂਪਟਨ/ਬਿਊਰੋ ਨਿਊਜ਼
ਸੋਮਵਾਰ, 31 ਅਕਤੂਬਰ 2016 ਨੂੰ ਸੀਨੀਅਰਜ਼ ਦਾ ਇਕ ਵਫਦ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਉਸਦੇ ਦਫਤਰ ਵਿਚ ਮਿਲਿਆ। ਮਕਸਦ ਸੀ ਯੂਨੀਵਰਸਿਟੀ ਬਾਰੇ ਅਖਬਾਰੀ ਭੰਬਲਭੂਸੇ ਪਿਛੇ ਸੱਚ ਦੀ ਜਾਣਕਾਰੀ ਲੈਣਾ। ਕੁਝ ਅਖਬਾਰਾਂ ਨੇ ਯੂਨੀਵਰਸਿਟੀ ਬਾਰੇ ਸੂਬਾ ਵਿੱਤ ਮੰਤਰੀ ਚਾਰਲਸ ਸੂਸਾ ਦੇ ਬਿਆਨ ਨੂੰ ਆਪਣੇ ਆਪਣੇ ਰੰਗ ਵਿਚ ਲਿਖਿਆ ਹੈ। ਖੰਬਾਂ ਦੀਆਂ ਡਾਰਾਂ ਬਣਾਉਣ ਵਾਲੇ ਇਹ ਲੋਕ ਕਦੇ ਵੀ ਲੋਕਾਂ ਨੂੰ ਚੈਨ ਨਾਲ ਨਹੀਂ ਰਹਿਣ ਦੇਂਦੇ। ਪੁਰਾਣੇ ਹਸਪਤਾਲ ਨੂੰ ਢਾਅ ਕੇ ਨਵੀਂ ਮੈਡੀਕਲ ਫਸਿਲਟੀ ਖੜੀ ਕਰਨ ਨੂੰ ਹਸਪਤਾਲ ਦਾ ਬੱਚਾ ਕਹਿ ਰਹੇ ਹਨ। ਇਹ ਫਸਿਲਟੀ ਇਕ ਵਡੇ ਹਸਪਤਾਲ ਦਾ ਭਾਰ ਵੰਡਾਏਗੀ ਜਿਸ ਨਾਲ ਵਡੇ ਹਸਪਤਾਲ ਵਿਚ ਵੇਟ ਸਮਾ ਘਟੇਗਾ ਇਸ ਵਿਚ ਕੀ ਮਾੜਾ ਹੈ?
ਪੰਜਾਬ ਵਿਚ ਇਕੱਲਾ ਪੀ ਜੀ ਆਈ ਸਾਰੇ ਪੰਜਾਬ ਦੀ ਹੀ ਨਹੀਂ ਦੂਸਰੇ ਸੂਬਿਆ ਦਾ ਭਾਰ ਵੀ ਚੁਕ ਰਿਹਾ ਹੈ। ਉਸਤੋਂ ਕਿਤੇ ਵਡਾ ਹਸਪਤਾਲ ਬਰੈਂਪਟਨ ਵਿਚ ਬਣ ਚੁਕਾ ਹੈ। ਇਸ ਵਿਚ ਭਲਾ ਨਿੰਦਣ ਵਾਲੀ ਕਿਹੜੀ ਗਲ ਹੈ। ਢਿਲੋਂ ਨੇ ਦਸਿਆ ਕਿ ਯੂਨੀਵਰਸਿਟੀ ਬਰੈਂਪਟਨ ਨੂੰ ਮਿਲ ਚੁੱਕੀ ਹੈ, ਇਹ ਇੱਟ ਵਰਗਾ ਸਚ ਹੈ। ਪਰ ਸਚ ਇਹ ਵੀ ਹੈ ਕਿ ਸੂਬਾ ਸਰਕਾਰ ਨੇ ਦੋ ਯੁਨੀਵਰਸਿਟੀਆਂ ਮੰਨਜੂਰ ਕੀਤੀਆਂ ਹਨ।
ਇਕ ਬਰੈਂਪਟਨ ਲਈ ਅਤੇ ਦੂਸਰੀ ਮਿਲਟਨ ਲਈ। ਸੂਬਾ ਸਰਕਾਰ ਦਾ ਫੰਡ ਕਦੇ ਵੀ ਕਿਸੇ ਫਸਿਲਟੀ ਵਾਸਤੇ ਪੂਰਾ ਪੈਸਾ ਨਹੀਂ ਹੂੰਦਾ ਸਗੋਂ ਕੁਝ ਹਿਸਾ ਮਦਤ ਵਜੋਂ ਹੁੰਦਾ ਹੈ। ਬਾਕੀ ਫੰਡ ਸ਼ਹਿਰ ਅਤੇ ਲੋਕਾਂ ਨੇ ਦੇਣਾ ਹੁੰਦਾ ਹੈ। ਗੁਰਪ੍ਰੀਤ ਨੇ ਦਸਿਆ ਕਿ ਇਸ ਕਾਰਜ ਲਈ ਕਿਹੜੀ ਜਗ੍ਹਾ ਬਿਲਡਿੰਗ ਬਣੇਗੀ ਇਹ ਟੌਪ ਸੀਕਰਟ ਹੈ ਜਿਸ ਬਾਰੇ ਸਾਡੇ ਪੱਧਰ ਉਪਰ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੈ। ਜੇਕਰ ਹੁਣੇ ਇਸਦਾ ਪਤਾ ਲਗ ਗਿਆ ਤਾਂ ਆਪਣੇ ਲੋਕਾਂ ਨੇ ਉਸ ਇਲਾਕੇ ਵਿਚ ਜ਼ਮੀਨਾ ਦੇ ਭਾਅ ਅਕਾਸ਼ੀ ਪਹੁੰਚਾ ਦੇਣੇ ਹਨ। ਇਹ ਵੀ ਇਕ ਸਚ ਹੈ ਕਿ ਸਿਟੀ ਨੇ ਹਾਲਾਂ ਯੂਨੀਵਰਸਿਟੀ ਵਾਸਤੇ ਪੇਪਰ ਵਰਕ ਕਰਨਾ ਹੈ। ਇਸ ਕੰਮ ਲਈ ਹਾਲਾਂ ਸਮਾਂ ਲਗਣਾ ਹੈ। ਕੱਲ੍ਹ ਨੂੰ ਯੂਨੀਵਰਸਿਟੀ ਤਿਆਰ ਹੋ ਜਾਵੇ ਇਸ ਤਰ੍ਹਾਂ ਹੋਣ ਵਾਲਾ ਇਹ ਕਾਰਜ ਨਹੀਂ ਹੈ।
ਇਸ ਤੋਂ ਇਲਾਵਾ ਬਜ਼ੁਰਗਾਂ ਨੇ ਸੀਨੀਅਰ ਕਲੱਬਾਂ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਵਿਚ ਗਲ ਬਾਤ ਕੀਤੀ ਅਤੇ ਦਸਿਆ ਕਿ ਫਲਾਵਰ ਸਿਟੀ ਸੀਨੀਅਰ ਸੈਂਟਰ ਦਾ ਪੰਜਾਬੀ ਕਲੱਬਾ ਵਾਸਤੇ ਰਵੱਈਆ ਵਧੀਆ ਨਹੀਂ ਹੈ। ਫਲਸਰੂਪ ਝਗੜੇ ਘਟਣ ਦੀ ਬਜਾਏ ਵਧ ਰਹੇ ਹਨ। ਗਲਤ ਕਿਸਮ ਦੇ ਪ੍ਰਧਾਨ ਮੈਂਬਰਾਂ ਨੂੰ ਪਰੇਸ਼ਾਨ ਕਰ ਰਹੇ ਹਨ। ਗੁਰਪ੍ਰੀਤ ਨੇ ਸਭ ਕੁਝ ਬੜੀ ਸੰਜੀਦਗੀ ਨਾਲ ਸੁਣਿਆ ਅਤੇ ਯਕੀਨ ਦੁਆਇਆ ਕਿ ਉਹ ਕੁਝ ਐਸਾ ਕਰੇਗਾ ਜਿਸ ਨਾਲ ਸੀਨੀਅਰਜ਼ ਦੀਆਂ ਮੁਸ਼ਕਿਲਾਂ ਘਟਣ। ਤਕਰੀਬਨ 2 ਘੰਟੇ ਦੀ ਮੀਟਿੰਗ ਬਾਅਦ ਗੁਰਪ੍ਰੀਤ ਨੇ 20 ਨਵੰਬਰ 2016 ਨੂੰ ਗੁਰਦੁਆਰਾ ਦਸਮੇਸ਼ ਦਰਬਾਰ (ਅਬਨੀਜ਼ਰ ਰੋਡ ਬਰੈਂਪਟਨ) ਵਿਖੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ।

RELATED ARTICLES
POPULAR POSTS