14.8 C
Toronto
Friday, September 18, 2026
spot_img
Homeਕੈਨੇਡਾਸੋਨੀਆ ਸਿੱਧੂ ਵੱਲੋਂ ਮੁੜ ਐੱਮ.ਪੀ. ਚੁਣੇ ਜਾਣ 'ਤੇ ਸ਼ੁਕਰਾਨਾ ਕਰਨ ਲਈ ਗੁਰਦੁਆਰਾ...

ਸੋਨੀਆ ਸਿੱਧੂ ਵੱਲੋਂ ਮੁੜ ਐੱਮ.ਪੀ. ਚੁਣੇ ਜਾਣ ‘ਤੇ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ 26 ਅਕਤੂਬਰ ਨੂੰ ਕਰਵਾਏ ਜਾਣਗੇ

ਸੋਨੀਆ ਸਿੱਧੂ ਵੱਲੋਂ ਮੁੜ ਐੱਮ.ਪੀ. ਚੁਣੇ ਜਾਣ ‘ਤੇ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ 26 ਅਕਤੂਬਰ ਨੂੰ ਕਰਵਾਏ ਜਾਣਗੇਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਸਾਊਥ ਤੋਂ ਦੂਸਰੀ ਵਾਰ ਪਾਰਲੀਮੈਂਟ ਮੈਂਬਰ ਬਣਨ ‘ਤੇ ਉਸ ਮਾਲਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਬਰੈਂਪਟਨ ਸਾਊਥ ਦੇ ਸਮੂਹ ਵੋਟਰਾਂ ਤੇ ਵਾਲੰਟੀਅਰਾਂ ਦਾ ਧੰਨਵਾਦ ਕਰਨ ਲਈ ਸੁਖਮਨੀ ਸਾਹਿਬ ਸਮਾਗ਼ਮ ਗੁਰਦੁਆਰਾ ਨਾਨਕਸਰ ਵਿਖੇ ਇਸ ਸ਼ਨੀਵਾਰ 26 ਅਕਤੂਬਰ ਨੂੰ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਖੇਪ ਸਮਾਗ਼ਮ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਦਾ ਕੀਰਤਨ ਹੋਵੇਗਾ ਅਤੇ ਸੋਨੀਆ ਸਿੱਧੂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਏਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਸੋਨੀਆ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਨੂੰ ਇਸ ਸ਼ੁਕਰਾਨਾ ਸਮਾਗ਼ਮ ਵਿਚ ਹਾਜ਼ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ 416-949-2869 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS