ਬਰੈਂਪਟਨ/ ਬਿਊਰੋ ਨਿਊਜ਼
ਮੰਨੇ-ਪ੍ਰਮੰਨੇ ਬ੍ਰੋਕਰੇਜ ਸੇਵ ਮੈਕਸ ਨਾ ਸਿਰਫ਼ ਰੀਅਲ ਅਸਟੇਟ ਸਰਵਿਸਜ਼ ‘ਚ ਟਾਪ ‘ਤੇ ਹਨ, ਬਲਕਿ ਕੰਪਨੀ ਹਰ ਤਰ੍ਹਾਂ ਨਾਲ ਸਮਾਜ ਸੇਵਾ ਵਿਚ ਵੀ ਸਰਗਰਮ ਹੈ। ਕੰਪਨੀ ਦੇ ਸੀ.ਈ.ਓ. ਰਮਨ ਦੂਆ ਨੇ ਦੱਸਿਆ ਕਿ ਨੌਜਵਾਨ ਪ੍ਰਤਿਭਾਵਾਂ ਨੂੰ ਅੱਗੇ ਲਿਆਉਣਾ, ਹਮੇਸ਼ਾ ਹੀ ਮੇਰਾ ਜਨੂੰਨ ਰਿਹਾ ਹੈ। ਉਹ ਹਮੇਸ਼ਾ ਤੋਂ ਹੀ ਬੱਚਿਆਂ ਨੂੰ ਵੀ ਆਪਣੀ ਊਰਜਾ ਸਹੀ ਦਿਸ਼ਾ ‘ਚ ਲਗਾਉਣ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਨ ਲਈ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਟੀਮ ਨੂੰ ਵੀ ਇਸ ਤਰ੍ਹਾਂ ਸਿਖਲਾਈ ਦਿੱਤੀ ਹੋਈ ਹੈ ਕਿ ਉਹ ਸਮਾਜ ਦੇ ਨਾਲ ਸਰਗਰਮੀ ਨਾਲ ਕੰਮ ਕਰਦਿਆਂ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ।
ਸੇਵ ਮੈਕਸ ਨੇ ਬੀਤੇ ਸ਼ੁੱਕਰਵਾਰ ਨੂੰ ਇਕ ਸ਼ਾਨਦਾਰ ਮੁਹਿੰਮ ਸ਼ੁਰੂ ਕਰਕੇ ਨੌਜਵਾਨ ਹੁਨਰ ਨੂੰ ਸਾਹਮਣੇ ਲਿਆਉਣ ਅਤੇ ਤੇਜ਼ੀ ਨਾਲ ਵੱਧ ਰਹੀ ਕਾਰੋਬਾਰੀ ਦੁਨੀਆ ‘ਚ ਇਕ ਨਵਾਂ ਇਤਿਹਾਸ ਰਚਣ ਦਾ ਮੌਕਾ ਦਿੱਤਾ ਹੈ। ਇਸ ਮੁਹਿੰਮ ਨੂੰ ਯੰਗੇਸਟ ਸੀ.ਈ.ਓ.ਕੈਨੇਡਾ ਦਾ ਨਾਂਅ ਦਿੱਤਾ ਗਿਆ ਹੈ ਅਤੇ ਇਸ ‘ਚ 5 ਤੋਂ 12 ਸਾਲ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਨੌਜਵਾਨ ਸੀ.ਈ.ਓ.ਵਜੋਂ ਚੁਣੇ ਜਾਣ ਦਾ ਮੌਕਾ ਮਿਲੇਗਾ। ਇਸ ਸ਼ਾਨਦਾਰ ਮੌਕੇ ਤਹਿਤ ਨਾਮਜ਼ਦ ਹੋਣ ਵਾਲੇ ਬੱਚਿਆਂ ਨੂੰ ਸੇਵ ਮੈਕਸ ਦੇ ਆਨਰੇਰੀ ਸੀ.ਈ.ਓ. ਵਜੋਂ ਚੁਣੇ ਜਾਣ ਦਾ ਮੌਕਾ ਮਿਲੇਗਾ।
ਚੁਣੇ ਗਏ ਚਮਕਦੇ ਸਿਤਾਰੇ ਨੂੰ ਨਾ-ਸਿਰਫ਼ ਸੀ.ਈ.ਓ.ਦਾ ਅਹੁਦਾ ਮਿਲੇਗਾ ਸਗੋਂ ਉਹ ਇਕ ਪੂਰਾ ਦਿਨ ਸੇਵ ਮੈਕਸ ਦੇ ਮੁੱਖ ਦਫ਼ਤਰ ‘ਚ ਸੀ.ਈ.ਓ. ਵਜੋਂ ਕੰਮ ਕਰਨ ਦਾ ਅਨੁਭਵ ਵੀ ਪ੍ਰਾਪਤ ਕਰੇਗਾ। ਉਸ ਦੇ ਨਾਲ ਹੀ 500 ਡਾਲਰ ਦਾ ਗਿਫ਼ਟ ਕਾਰਡ ਅਤੇ ਇਕ ਗਿਫ਼ਟ ਹੈਂਪਰ ਮਿਲੇਗਾ। ਇਕ ਵਾਰਸ ਦੇ ਤੌਰ ‘ਤੇ ਤੁਹਾਨੂੰ ਸਿਰਫ਼ ਆਪਣੀ ਅਰਜ਼ੀ ਦੇਣੀ ਪਵੇਗੀ। ਮੁਹਿੰਮ ਦੀ ਸੂਚਨਾ, ਨਿਯਮਾਂ ਅਤੇ ਹੋਰ ਜਾਣਕਾਰੀ ਲਈ ਸੇਵਮੈਕਸ ਡਾਟ ਸੀਏ ‘ਤੇ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਉਹ ਵੈੱਬਸਾਈਟ ‘ਤੇ ਆਮ ਪ੍ਰਕਿਰਿਆ ਨਾਲ ਆਪਣੇ ਬੱਚਿਆਂ ਨੂੰ ਨਾਮਜ਼ਦ ਕਰ ਸਕਦੇ ਹਨ।ਸਾਲ 2014 ‘ਚ ਸੇਵ ਮੈਕਸ ਨੇ 13 ਸਾਲ ਦੇ ਤੁਸ਼ਾਰ ਮਲਿਕ ਨੂੰ ਸੇਵ ਮੈਕਸ ਦਾ ਆਨਰੇਰੀ ਸੀ.ਈ.ਓ. ਲਗਾਇਆ ਸੀ। ਸੇਵ ਮੈਕਸ 5 ਕਸਟਮਰ ਫ਼ਿਏਸਤਾ ‘ਚ ਜਦੋਂ ਉਸ ਦੇ ਨਾਂਅ ਦਾ ਐਲਾਨ ਕੀਤਾ ਗਿਆ ਤਾਂ ਉਸ ਦਾ ਪੂਰਾ ਪਰਿਵਾਰ ਖੁਸ਼ੀ ਨਾਲ ਉਛਲ ਪਿਆ। ਉਦੋਂ ਤੋਂ ਹੀ ਤੁਸ਼ਾਰ ਸੇਵ ਮੈਕਸ ਦੇ ਪ੍ਰੋਗਰਾਮਾਂ ‘ਚ ਸਰਗਰਮੀ ਨਾਲ ਸ਼ਾਮਲ ਹੋ ਰਿਹਾ ਹੈ। ਉਸ ਦੇ ਮਾਪਿਆਂ ਨੇ ਦੱਸਿਆ ਕਿ ਤੁਸ਼ਾਰ ਆਪਣਾ ਵਪਾਰ ਕਾਰਡ ਦਿੰਦਿਆਂ ਬੇਹੱਦ ਮਾਣ ਮਹਿਸੂਸ ਕਰਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …