ਸਮਾਲਸਰ/ਬਿਊਰੋ ਨਿਊਜ਼ : ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਹਲਕਾ ਬਾਘਾ ਪੁਰਾਣਾ ਨਾਲ ਸਬੰਧਤ ਅਵਤਾਰ ਸਿੰਘ ਬਰਾੜ ਇੰਗਲੈਂਡ, ਬਲਜਿੰਦਰ ਸੇਖਾ ਕੈਨੇਡਾ, ਮਨਪ੍ਰੀਤ ਸਿੰਘ ਬਰਾੜ ਸਿੰਘਾਪੁਰ, ਰਣਜੀਤ ਸਿੰਘ ਸੋਢੀ ਸਿੰਘਾਪੁਰ, ਜੱਗੀ ਬਰਾੜ ਕੈਨੇਡਾ, ਇਕੱਤਰ ਸਿੰਘ ਸੋਢੀ ਕੈਨੇਡਾ, ਪ੍ਰੇਮ ਕੁਮਾਰ ਸ਼ਰਮਾਂ ਅਮਰੀਕਾ ਆਦਿ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਧੇਰੇ ਲੋਕ ਬਦਲਾਵ ਲਿਆਉਣ ਦੇ ਹਮਾਇਤੀ ਹਨ। ਕਿਉਕਿ ਪੰਜਾਬੀ ਭਾਈਚਾਰੇ ਦੇ ਲੋਕ ਵਿਦੇਸ਼ਾਂ ਵਿੱਚ ਰਵਾਇਤੀ ਪਾਰਟੀਆਂ ਦੇ ਪ੍ਰੋਗਰਾਮਾਂ ਵਿੱਚ ਘੱਟ ਦਿਲਚਸਪੀ ਲੈ ਰਹੇ ਹਨ ਅਤੇ ਪਹਿਲੀ ਵਾਰ ਪੰਜਾਬ ਤੋਂ ਵਿਧਾਨ ਸਭਾ ਚੋਣਾਂ ਲੜਣ ਵਾਲੀ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਜਿਆਦਾ ਤਵੱਜੋਂ ਦੇ ਰਹੇ ਹਨ। ਇਸਦਾ ਕਾਰਨ ਇਹ ਵੀ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਬਿਲਕੁਲ ਖੁਸ਼ ਨਹੀਂ ਹਨ। ਉਹ ਆਪਣੇ ਸੂਬੇ ਨੂੰ ਵਿਦੇਸ਼ਾਂ ਦੀ ਤਰਜ ਤੇ ਤਰੱਕੀ ਕਰਦੇ ਹੋਏ ਦੇਖਣਾ ਚਾਹੁੰਦੇ ਹਨ ਤੇ ਰਵਾਇਤੀ ਪਾਰਟੀਆਂ ਤੋਂ ਅਜਿਹੀ ਉਮੀਦ ਕਰਨਾ ਬੇਈਮਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵੀ ਪੰਜਾਬ ਦੀ ਸਿਆਸਤ ਦੀ ਗੱਲ ਹੋ ਰਹੀ ਹੈ। ਸਾਰੇ ਰੇਡੀਉ, ਟੀ.ਵੀ., ਅਖਬਾਰ ਪੰਜਾਬ ਦੀਆਂ ਗੱਲਾਂ ਕਰਦੇ ਹਨ। ਜਿਆਦਾ ਲੋਕ ਆਮ ਆਦਮੀ ਪਾਰਟੀ ਦੇ ਸਮੱਰਥਕ ਹਨ ਤੇ ਬਦਲਾਵ ਚਾਹੁੰਦੇ ਹਨ। ਜਿਸ ਤਰ੍ਹਾਂ ਦਾ ਸਿਸਟਮ ਕੈਨੇਡਾ ਦਾ ਹੈ ਉਸ ਤਰ੍ਹਾਂ ਦਾ ਪੰਜਾਬ ਵਿੱਚ ਚਾਹੁੰਦੇ ਹਨ। ਇਸ ਵਾਰ ਸਭ ਦੀ ਵਿਸ਼ੇਸ਼ ਦਿਲਚਸਪੀ ਹੈ ਕਿਉਕਿਂ ਪੰਜਾਬ ਦਾ ਵੋਟਰ ਜਲਦੀ ਸਿਆਸੀ ਲੀਡਰਾਂ ਦੇ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਇਸ ਵਾਰ ਸਿਆਸੀ ਪਾਰਟੀਆਂ ਲੋਕਾਂ ਨੂੰ ਪੜਣ ਤੋਂ ਅਸੱਮਰਥ ਹਨ। ਅਸਲੀ ਤਸਵੀਰ ਚੋਣ ਜਾਬਤੇ ਮਗਰੋਂ ਸਾਹਮਨੇ ਆਵੇਗੀ। ਪਰ ਇੱਕ ਗੱਲ ਪੱਕੀ ਹੈ ਕਿ ਇਸ ਵਾਰ ਨਤੀਜੇ ਹੈਰਾਨੀਜਨਕ ਹੋਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਆਪਣੀ ਵੋਟ ਅਜਿਹੇ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ ਜਿਹੜਾ ਬਾਕੀ ਧਿਆਨ ਭਟਕਾਉ ਮੁੱਦਿਆਂ ਦੀ ਬਜਾਏ ਹਲਕੇ ਦੇ ਵਿਕਾਸ ਦੀ ਗੱਲ ਕਰਦਾ ਹੋਵੇ।
ਉਨ੍ਹਾਂ ਕਿਹਾ ਕਿ ਉਹ ਕਿਸੇ ਪਾਰਟੀ ਵਿਸ਼ੇਸ਼ ਦੀ ਹਮਾਇਤ ਕਰਨ ਵਿੱਚ ਯਕੀਨ ਨਹੀਂ ਰੱਖਦੇ ਪਰ ਮੌਜੂਦਾ ਸਰਕਾਰ ਦੇ ਵਿਕਾਸ ਕਾਰਜ ਤਸੱਲੀਬਖਸ਼ ਨਹੀਂ ਹਨ ਇਸ ਕਰਕੇ ਬਦਲਾਵ ਲਿਆਉਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋ ਸਕਿਆ ਤਾਂ ਉਹ ਖੁਦ ਵੀ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਆਉਣਗੇ ਅਤੇ ਆਪਣੀ ਪਸੰਦ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਕਰਨਗੇ। ਉਨ੍ਹਾਂ ਕਿਹਾ ਕਿ ਵੋਟ ਜਿਸਨੂੰ ਮਰਜੀ ਪਾਉ ਪਰ ਵੋਟ ਜਰੂਰ ਪਾਉ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …