Breaking News
Home / ਕੈਨੇਡਾ / ਚੋਰੀ ਹੋ ਰਹੀਆਂ ਹਨ ਗੱਡੀਆਂ ਦੀਆਂ ਵੱਖ-ਵੱਖ ਪਲੇਟਾਂ

ਚੋਰੀ ਹੋ ਰਹੀਆਂ ਹਨ ਗੱਡੀਆਂ ਦੀਆਂ ਵੱਖ-ਵੱਖ ਪਲੇਟਾਂ

car-copy-copyਪੁਲਿਸ ਵਲੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ
ਮਿਸੀਸਾਗਾ/ ਬਿਊਰੋ ਨਿਊਜ਼ : ਸ਼ਹਿਰ ‘ਚ ਲੋਕਾਂ ਦੀਆਂ ਪਾਰਕ ਗੱਡੀਆਂ ਦੀਆਂ ਨੰਬਰ ਪਲੇਟਾਂ ਚੋਰੀ ਹੋ ਰਹੀਆਂ ਹਨ। 11 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਅਕਸਰ ਅਜਿਹੇ ਵਾਹਨਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪਲੇਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ, ਜੋ ਕਿ ਕਾਫ਼ੀ ਸਮੇਂ ਤੋਂ ਇਕ ਥਾਂ ‘ਤੇ ਹੀ ਪਾਰਕ ਹਨ। ਅਜਿਹੇ ਵਿਚ ਪਾਰਕ ਕੀਤੇ ਆਪਣੇ ਵਾਹਨਾਂ ਦਾ ਲਗਾਤਾਰ ਧਿਆਨ ਰੱਖਦੇ ਰਹਿਣ।
ਨਵੰਬਰ 2016 ਤੋਂ ਦਸੰਬਰ 2016 ਦੌਰਾਨ 12 ਵੱਖ-ਵੱਖ ਤਰ੍ਹਾਂ ਦੀਆਂ ਪਲੇਟਾਂ ਚੋਰੀ ਹੋਈਆਂ ਹਨ ਜੋ ਕਿ ਡਾਜ ਅਤੇ ਜੀ.ਐਮ.ਸੀ. ਪਿਕ ਟਰੱਕਾਂ ਤੋਂ ਉਤਾਰੀਆਂ ਗਈਆਂ ਹਨ। ਇਹ ਘਟਨਾਵਾਂ ਅਕਸਰ ਮਿਸੀਸਾਗਾ ਰੋਡ ਅਤੇ ਹਾਈਵੇਅ 401 ‘ਚ ਮਿਸੀਸਾਗਾ ਸਿਟੀ ਦੇ ਖੇਤਰ ਵਿਚ ਵਾਪਰੀਆਂ ਹਨ। ਅਕਸਰ ਉਨ੍ਹਾਂ ਪਿਕਅਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਕਿ ਪਾਰਕਿੰਗ ਲਾਟਸ, ਟ੍ਰਾਂਜਿਟ ਲਾਟਸ, ਕਾਰ ਪੂਲ ਲਾਟਸ ਅਤੇ ਹੋਟਲ ਪਾਰਕਿੰਗ ਲਾਟਸ ‘ਚ ਖੜ੍ਹੀਆਂ ਸਨ।
ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਪਲੇਟਾਂ ਨੂੰ ਚੋਰੀ ਹੋਣ ਤੋਂ ਟਰੱਕਾਂ ਦੇ ਐਕਸਲ ਨੂੰ ਤਾਕਤ ਦੇਣ ਵਾਲੇ ਤੇਲ ਆਦਿ ਵੀ ਲੀਕ ਹੋ ਗਏ ਹਨ ਅਤੇ ਅਜਿਹੇ ਵਿਚ ਉਹ ਚਲਾਉਣ ‘ਤੇ ਸੀਜ਼ ਹੋ ਸਕਦਾ ਹੈ। ਲੰਬੀ ਦੂਰੀ ‘ਤੇ ਇਨ੍ਹਾਂ ਨੂੰ ਚਲਾਉਣਾ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਅਜਿਹੇ ਵਿਚ ਅਜਿਹੇ ਵਾਹਨਾਂ ਨੂੰ ਚੰਗੀ ਤਰ੍ਹਾਂ ਜਾਂਚਣ ਤੋਂ ਬਾਅਦ ਹੀ ਚਲਾਇਆ ਜਾਵੇ, ਜਿਨ੍ਹਾਂ ਦੇ ਹੇਠਾਂ ਤੇਲ ਲੀਕ ਹੋਣ ਦੇ ਨਿਸ਼ਾਨ ਹਨ।
ਪੁਲਿਸ ਲੋਕਾਂ ਤੋਂ ਮਦਦ ਵੀ ਮੰਗ ਰਹੀ ਹੈ ਤਾਂ ਜੋ ਇਨ੍ਹਾਂ ਪਲੇਟਾਂ ਦੀ ਚੋਰੀ ਕਰਨ ਵਾਲੇ ਲੋਕਾਂ ਨੂੰ ਫੜਿਆ ਜਾ ਸਕੇ। ਪੁਲਿਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨ੍ਹਾਂ ਪਾਰਕਿੰਗ ਲਾਟਸ ‘ਚ ਇਨ੍ਹਾਂ ਵਾਹਨਾਂ ਦੇ ਹੇਠਾਂ ਕੋਈ ਗੜਬੜੀ ਕਰਦਾ ਹੋਇਆ ਨਜ਼ਰ ਆਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …