ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਕੀਤੀ ਵੱਡੀ ਗਿਣਤੀ ‘ઑਚ ਸ਼ਿਰਕਤ
ਸਮਾਗਮ ਦੌਰਾਨ ਰੰਗਾ-ਰੰਗ ਪ੍ਰੋਗਰਾਮ ਦੀਆਂ ਖ਼ੂਬਸੂਰਤ ਝਲਕੀਆਂ ਵੇਖਣ ਨੂੰ ਮਿਲੀਆਂ
ਬਰੈਂਪਟਨ/ਡਾ. ਝੰਡ : ਬਰੈਂਪਟਨ ਦੀਆਂ ਦੋ ਦਰਜਨ ਤੋਂ ਵਧੀਕ ਸੀਨੀਅਰਜ਼ ਕਲੱਬਾਂ ਦੀ ਅਗਵਾਈ ਕਰ ਰਹੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਜਿਸ ਨੂੰ ਇਨ੍ਹਾਂ ਕਲੱਬਾਂ ਦੀ ઑਛਤਰੀ਼ ਵੀ ਕਿਹਾ ਜਾਂਦਾ ਹੈ, ਵੱਲੋਂ ਆਪਣਾ ਛੇਵਾਂ ਸਲਾਨਾ ਸਮਾਗ਼ਮ ਲੰਘੇ ਸ਼ਨੀਵਾਰ 19 ਅਗੱਸਤ ਨੂੰ ઑਸੇਵ ਮੈਕਸ ਸੌਕਰ ਸੈਂਟਰ਼ ਦੇ ਵਿਸ਼ਾਲ ਹਾਲ ਵਿੱਚ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਐਸੋਸੀਏਸ਼ਨ ਦੀ ਕਾਰਜਕਾਰਨੀ ਟੀਮ ਵੱਲੋਂ ਇਸ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸਨ ਅਤੇ ਮੇਲੇ ਦੇ ਇਸ ਦਿਨ ਇਹ ਤਿਆਰੀਆਂ ਚੋਖ਼ਾ ਰੰਗ ਲਿਆਈਆਂ। ਸਵੇਰੇ ਦਸ ਕੁ ਵਜੇ ਲੋਕ ਡਿਕਸੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਦੇ ਚੌਰਸਤੇ ਵੱਲ ਵਹੀਰਾਂ ਘੱਤ ਕੇ ਚੱਲ ਪਏ। ਕੁਝ ਗੱਡੀਆਂ ઑਤੇ, ਕੁਝ ਸਿਟੀ ਬੱਸਾਂ ઑਤੇ ਅਤੇ ਨੇੜੇ-ਤੇੜੇ ਰਹਿਣ ਵਾਲੇ ਪੈਦਲ ਹੀ ਆ ਰਹੇ ਸਨ। ਸਾਢੇ ਕੁ ਦਸ ਵਜੇ ਤੱਕ ਹਾਲ ਦੀਆਂ ਕੁਰਸੀਆਂ ઑਫੁੱਲ਼ ਸਨ ਅਤੇ ਫਿਰ ਹੌਲ਼ੀ-ਹੌਲ਼ੀ ਗੈਲਰੀ ਵਾਲੀਆਂ ਕੁਰਸੀਆਂ ਵੀ ਭਰਨੀਆਂ ਸ਼ੁਰੂ ਹੋ ਗਈਆਂ। ਲੋਕਾਂ ਵਿੱਚ ਏਨਾ ਉਤਸ਼ਾਹ ਸੀ ਕਿ ਉਹ ਸੀਨੀਅਰਾਂ ਦੇ ਇਸ ਮੇਲੇ ਵੱਲ ਉਮੜੇ ਚੱਲੇ ਆ ਰਹੇ ਸਨ। ਅੱਗੋਂ ਉਨ੍ਹਾਂ ਦੀ ਇਸ ઑਐਸੋਸੀਏਸ਼ਨ਼ ਦੇ ਪ੍ਰਬੰਧਕਾਂ ਵੱਲੋਂ ਵੀ ਉਨ੍ਹਾਂ ਲਈ ਚਾਹ-ਪਾਣੀ, ਪਕੌੜਿਆਂ ਅਤੇ ਜਲੇਬੀਆਂ ਦੇ ઑਲੰਗਰ਼ ਦਾ ਖੁੱਲ੍ਹਾ ਪ੍ਰਬੰਧ ਸੀ। ਗਿਆਰਾਂ ਕੁ ਵਜੇ ਤੱਕ ਹਾਲ ਅਤੇ ਗੈਲਰੀ ਪੂਰੇ ਭਰ ਚੁੱਕੇ ਸਨ।
ਮੇਲੇ ਦੀ ਬਾਕਾਇਦਾ ਸ਼ੁਰੂਆਤ ਸਾਢੇ ਗਿਆਰਾਂ ਵਜੇ ਹੋਈ। ਮੰਚ-ਸੰਚਾਲਕ ਪ੍ਰੀਤਮ ਸਰਾਂ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਨੂੰ ਮੰਚ ‘ઑਤੇ ਆ ਕੇ ਆਏ ਮਹਿਮਾਨਾਂ ਨੂੰ ઑਜੀ ਆਇਆਂ਼ ਕਹਿਣ ਲਈ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਸਾਰੀਆਂ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਅਤੇ ਆਏ ਸਮੂਹ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਇਸ ਸਮਾਗ਼ਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਐਸੋਸੀਏਸ਼ਨ ਦੀ ਪਿਛਲੇ ਸਾਲਾਂ ਦੀ ਕਾਰਗ਼ੁਜ਼ਾਰੀ ਦੀ ਰਿਪੋਰਟ ਵੀ ਪੇਸ਼ ਕੀਤੀ। ਇਸ ਸਮਾਗ਼ਮ ਵਿੱਚ ਸੱਭ ਤੋਂ ਪਹਿਲਾਂ ਪਹੁੰਚਣ ਵਾਲੇ ਵੀ.ਆਈ.ਪੀ. ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਅਤੇ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਆਫ਼ਿਸ ਤੋਂ ਇੰਡੀਅਨ ਕੌਂਸਲੇਟ ਜਨਰਲ ਸਿਧਾਰਥਾ ਨਾਥ ਸਨ।
ਐਸੋਸੀਏਸ਼ਨ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪਹਿਲਾਂ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਹਰਮਨ-ਪਿਆਰੀ ઑਜਾਗ਼ੋ ਕੱਢੀ ਗਈ ਜਿਸ ਵਿੱਚ ਸੁੰਦਰਪਾਲ ਰਾਜਾਸਾਂਸੀ ਅਤੇ ਉਸ ਦੀ ਟੀਮ ਦੇ ਮੈਂਬਰਾਂ ਨੇ ਭਾਗ ਲਿਆ। ਉਨ੍ਹਾਂ ਤੋਂ ਬਾਅਦ ਹਾਜ਼ਰੀਨ ਦੇ ਮਨੋਰੰਜਨ ਲਈ ਹਰਜੀਤ ਸਿੰਘ ਲਾਲ ਮਿਊਜ਼ੀਕਲ ਗਰੁੱਪ ਦੇ ਗੀਤ-ਸੰਗੀਤ ਨਾਲ ਆਰੰਭ ਹੋਏ ਮਨੋਰੰਜਨ ਦੇ ਪ੍ਰੋਗਰਾਮ ਦੌਰਾਨ ਗਿੱਧੇ ਅਤੇ ਨਾਚ-ਗਾਣਿਆਂ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਜਨੀ ਸ਼ਰਮਾ ਦਾ ਇੱਕ ਗੀਤ ઑਤੇ ਡਾਂਸ ਵੀ ਸ਼ਾਮਲ ਸੀ।
ਲੋਕ-ਗਾਇਕਾ ਰੂਬੀ ਨੇ ਸੋਲੋ ਗੀਤ ਅਤੇ ਹਰਜੀਤ ਸਿੰਘ ਲਾਲ ਦੇ ਨਾਲ ਇੱਕ ਹਾਸਰਸ-ਦੋਗਾਣਾ ਗਾ ਕੇ ਮਾਹੌਲ ਨੂੰ ਹੋਰ ਵੀ ਸੰਗੀਤਮਈ ਬਣਾ ਦਿੱਤਾ। ਫ਼ੌਜੀ ਵਰਦੀ ਵਿੱਚ ਸਜੇ ਹੋਏ ਇੱਕ ਨੌਜਵਾਨ ਲੜਕੇ ਅਤੇ ਲੜੀੇ (ਦੋਵੇਂ ਭੈਣ-ਭਰਾ) ਵੱਲੋਂ ਕੀਤੀ ਗਈ ਖ਼ੂਬਸੂਰਤ ਕੋਰੀਓਗ੍ਰਾਫ਼ੀ ਜਿਸ ਵਿੱਚ ਉਨ੍ਹਾਂ ਦੇਸ਼-ਪ੍ਰੇਮ ਅਤੇ ਕੁਰਬਾਨੀ ਦੀ ਝਲਕੀ ਪੇਸ਼ ਕੀਤੀ, ਨੇ ਤਾਂ ਲੋਕਾਂ ਦਾ ਮਨ ਹੀ ਮੋਹ ਲਿਆ।
ਮਨੋਰੰਜਨ ਦੇ ਚੱਲ ਰਹੇ ਇਸ ਦਿਲਚਸਪ ਪ੍ਰੋਗਰਾਮ ਦੌਰਾਨ ਬਰੈਂਪਟਨ ਦੀਆਂ ਕਈ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸਰੋਤਿਆਂ ਨਾਲ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਵਿਚ ਬਰੈਂਪਟਨ ਦੇ ਵਾਰਡ ਨੰਬਰ 9 ਤੇ 10 ਦੇ ਸਕੂਲ ਟਰੱਸਟੀ ਸਤਪਾਲ ਜੌਹਲ, ਹਰਬੰਸ ਸਿੰਘ, ਪਰਵਾਸੀ ਪੰਜਾਬੀ ਪੈੱਨਸ਼ਨਰਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ, ਪੱਤਰਕਾਰ ਤੇ ਲੇਖਕ ਡਾ. ਸੁਖਦੇਵ ਸਿੰਘ ਝੰਡ, ਤਰਕਸ਼ੀਲ ਸੋਸਾਇਟੀ ਦੇ ਨਾਲ ਸਰਗ਼ਰਮੀ ਨਾਲ ਜੁੜੇ ਡਾ. ਪਰਮਿੰਦਰ ਸਿੰਘ ਸੇਖੋਂ, ਹਰਚੰਦ ਸਿੰਘ ਬਾਸੀ, ਅਜਮੇਰ ਸਿੰਘ ਪਰਦੇਸੀ ਅਤੇ ਕਈ ਹੋਰ ਸ਼ਾਮਲ ਸਨ।
ਬਾਅਦ ਦੁਪਹਿਰ ਦੋ ਵਜੇ ਹਾਲ ਵਿੱਚ ਰਾਜਨੀਤਕ ਸਖ਼ਸੀਅਤਾਂ ਦੀ ਆਮਦ ਆਰੰਭ ਹੋ ਗਈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਆਪਣੇ ਸਹਿਯੋਗੀਆਂ ਡਿਪਟੀ ਮੇਅਰ ਹਰਕੀਰਤ ਸਿੰਘ, ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਦੇ ਨਾਲ ਤਸ਼ਰੀਫ਼ ਲਿਆਏ। ਥੋੜ੍ਹੀ ਹੀ ਦੇਰ ਬਾਅਦ ਬਰੈਂਪਟਨ ਈਸਟ ਦੇ ਐੱਮ.ਪੀ. ਮਨਿੰਦਰ ਸਿੱਧੂ, ਬਰੈਂਪਟਨ ਸੈਂਟਰ ਦੇ ਐੱਮ.ਪੀ ਅਸ਼ਫ਼ਾਕ ਅਲੀ ਵੀ ਆ ਗਏ। ਦਸਾਂ ਕੁ ਮਿੰਟਾਂ ਬਾਅਦ ਬਰੈਂਪਟਨ ਦੀਆਂ ਤਿੰਨੇ ਔਰਤ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਕਮਲ ਖਹਿਰਾ ਇਕੱਠੀਆਂ ਹੀ ਹਾਲ ਵਿੱਚ ਦਾਖ਼ਲ ਹੋਈਆਂ। ਇੰਜ ਜਾਪਦਾ ਸੀ ਜਿਵੇਂ ਉਹ ਸਮਾਗ਼ਮ ਵਿੱਚ ਇਕੱਠੀਆਂ ਜਾਣ ਬਾਰੇ ਸਲਾਹ ਕਰਕੇ ਆਈਆਂ ਹੋਣ।
ਇਸ ਦੇ ਨਾਲ ਸਮਾਗ਼ਮ ਵਿੱਚ ਰਾਜਸੀ ਰੰਗ ਉਭਰਨਾ ਸ਼ੁਰੂ ਹੋ ਗਿਆ।
ਮੰਚ-ਸੰਚਾਲਕ ਪ੍ਰੀਤਮ ਸਿੰਘ ਸਰਾਂ ਵੱਲੋਂ ਸੱਭ ਤੋਂ ਪਹਿਲਾਂ ਸਿਟੀ ਕੌਂਸਲ ਦੀ ਟੀਮ ਨੂੰ ਮੰਚ ‘ઑਤੇ ਆਉਣ ਦਾ ਸੱਦਾ ਦਿੱਤਾ ਗਿਆ। ਮੇਅਰ ਪੈਟਿਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਕੌਂਸਲਰ ਗੁਰਪ੍ਰਤਾਪ ਤੂਰ ਵੱਲੋਂ ਆਪਣੇ ਸੰਬੋਧਨਾਂ ਵਿੱਚ ਸਿਟੀ ਕੌਂਸਲ ਵੱਲੋਂ ਬਰੈਂਪਟਨ ਦੀ ਤਰੱਕੀ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਇੱਥੇ ਵਿਚਰ ਰਹੀਆਂ ਵੱਖ-ਵੱਖ ਕਮਿਊਨਿਟੀਆਂ ਦੇ ਲੋਕਾਂ ਵੱਲੋਂ ਭਾਈਚਾਰਕ ਸਾਂਝ ਅਤੇ ਆਪਸੀ ਪ੍ਰੇਮ-ਪਿਆਰ ਬਣਾਈ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸਿਟੀ ਕੌਂਸਲ ਵੱਲੋ ਲੋਕਾਂ ਦੀ ਸਹੂਲਤ ਲਈ ਹੁਣ ਸਾਰੇ ਹੀ ਪਾਰਕਾਂ ਵਿਚ ਇੱਕ-ਇੱਕ ਸ਼ੈੱਡ ਹੋਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਤੋਂ ਬਾਅਦ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ ਦੀ ਫ਼ੈੱਡਰਲ ਸਰਕਾਰ ਵੱਲੋਂ ਬਰੈਂਪਟਨ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਲਿਆਂਦੇ ਗਏ ਪ੍ਰੋਜੈੱਕਟਾਂ ਵਿੱਚ ਪੂੰਜੀ ਨਿਵੇਸ਼ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸੀਨੀਅਰਜ਼ ਮੰਤਰਾਲੇ ਦੀ ਤਿੰਨ ਕੁ ਹਫ਼ਤੇ ਪਹਿਲਾਂ ਤੱਕ ਰਹਿ ਚੁੱਕੀ ਮੰਤਰੀ ਕਮਲ ਖਹਿਰਾ ਨੇ ਸੀਨੀਅਰਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ, ਵਿਸ਼ੇਸ਼ ਕਰਕੇ ਉਨ੍ਹਾਂ ਦੇ ਦੰਦਾਂ ਦੀ ਮੁਫ਼ਤ ਸੰਭਾਲ, 75 ਸਾਲਾਂ ਤੋਂ ਉੱਪਰਲੇ ਸੀਨੀਅਰਜ਼ ਦੀ ਓਲਡ ਏਜ ਪੈੱਨਸ਼ਨ ਵਿੱਚ ਵਾਧੇ ਅਤੇ ਸੀਨੀਅਰਜ਼ ਬੈਨੀਫ਼ਿਟਸ ਬਾਰੇ ਗੱਲ ਕੀਤੀ। ਰੂਬੀ ਸਹੋਤਾ ਵੱਲੋਂ ਸੀਨੀਅਰਾਂ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ, ਜਦ ਕਿ ਸੋਨੀਆ ਸਿੱਧੂ ਨੇ ਸੀਨੀਅਰਜ਼ ਵੱਲੋਂ ਮਿਲੇ ਫ਼ੀਡ-ਬੈਕ ਰਾਹੀਂ ਉਨ੍ਹਾਂ ਦੇ ਲਈ ਵੱਖ-ਵੱਖ ਸਹੂਲਤਾਂ ਲਈ ਫ਼ੈੱਡਰਲ ਸਰਕਾਰ ਤੋਂ ਪ੍ਰਾਪਤ ਹੋਣ ਵਾਲੀਆਂ ਗਰਾਂਟਾਂ ਬਾਰੇ ਜ਼ਿਕਰ ਕੀਤਾ।
ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਨਾਹਰ ਔਜਲਾ ਦੀ ਨਿਰਦੇਸ਼ਨਾ ਹੇਠ ਉਨ੍ਹਾਂ ਦੀ ਟੀਮ ਵੱਲੋਂ ਨੁੱਕੜ ਨਾਟਕ ઑਸਟੂਪਿਡ ਗਰਲ਼ ਪੇਸ਼ ਕੀਤਾ ਗਿਆ ਜਿਸ ਵਿੱਚ ਵਿਦੇਸ਼ਾਂ ਤੋਂ ਕੈਨੇਡਾ ਆਉਣ ਵਾਲਿਆਂ ਨੂੰ ਇੱਥੇ ਕੰਮ ਲੱਭਣ ਵਿੱਚ ਦਰਪੇਸ਼ ਮੁਸ਼ਕਲਾਂ ਨੂੰ ਬਾਖ਼ੂਬੀ ਦਰਸਾਇਆ ਗਿਆ। ਨਾਟਕ ਵਿੱਚ ਇਹ ਵੀ ਵਿਖਾਇਆ ਗਿਆ ਕਿ ਲੜਕੀਆਂ ਨੂੰ ਇੱਥੇ ਕਿਵੇਂ ਜਿਨਸੀ ਸੋਸ਼ਨ ਅਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਮਾਗ਼ਮ ਦੇ ਅਖ਼ੀਰ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਆਏ ਸਮੂਹ ਬੁਲਾਰਿਆਂ ਅਤੇ ਸੀਨੀਅਰਜ਼ ਦਾ ਹਾਦਿਕ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਵੀ ਅਜਿਹੇ ਸਮਾਗ਼ਮ ਕਰਦੇ ਰਹਿਣ ਦਾ ਯਕੀਨ ਦਿਵਾਇਆ ਗਿਆ। ਇਸ ਦੌਰਾਨ ਐਸੋਸੀਏਸ਼ਨ ਵੱਲੋਂ ਦੁਪਹਿਰ ਦੇ ਸੁਆਦਲੇ ਖਾਣੇ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …