Breaking News
Home / ਕੈਨੇਡਾ / ਵੇਲਸ ਆਫ ਹੰਬਰ ਗਰੁੱਪ ਨੇ ਬਰੈਂਪਟਨ ਦੇ ਮੇਅਰ ਅਤੇ ਪੀਲ ਪੁਲਿਸ ਦੇ ਚੀਫ਼ ਨਾਲ ਕੀਤੀ ਟਾਊਨ ਹਾਲ ਮੀਟਿੰਗ

ਵੇਲਸ ਆਫ ਹੰਬਰ ਗਰੁੱਪ ਨੇ ਬਰੈਂਪਟਨ ਦੇ ਮੇਅਰ ਅਤੇ ਪੀਲ ਪੁਲਿਸ ਦੇ ਚੀਫ਼ ਨਾਲ ਕੀਤੀ ਟਾਊਨ ਹਾਲ ਮੀਟਿੰਗ

ਬਰੈਂਪਟਨ : ਬਰੈਂਪਟਨ ਸ਼ਹਿਰ ‘ਚ ਵੇਲਸ ਆਫ ਹੰਬਰ ਗਰੁੱਪ ਦੇ ਮੈਂਬਰਾਂ ਵਲੋਂ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਪੀਲ ਰੀਜ਼ਨ ਪੁਲਿਸ ਦੇ ਚੀਫ਼ ਕ੍ਰਿਸ ਮਕਾਰਡ ਨਾਲ 13 ਜੁਲਾਈ ਸ਼ਨੀਵਾਰ ਸ਼ਾਮੀ ઠਟਾਊਨ ਹਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਰੈਂਪਟਨ ਵਾਰਡ 9 ਅਤੇ 10 ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਵਾਰਡ 9 ਅਤੇ 10 ਤੋਂ ਕੌਂਸਲਰ ਹਰਕੀਰਤ ਸਿੰਘ ਅਤੇ ਬਰੈਂਪਟਨ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰ ਰਾਮੋਨਾ ਸਿੰਘ ਵੀ ਸ਼ਾਮਿਲ ਹੋਏ। ਟਾਊਨ ਹਾਲ ਮੀਟਿੰਗ ‘ਚ ਵੇਲਸ ਆਫ ਹੰਬਰ ਗਰੁੱਪ ਦੇ ਆਗੂਆਂ ਨੇ ਸੁਰੱਖਿਆ ਅਤੇ ਸਮੱਸਿਆਵਾਂ ਦੇ ਮੁੱਦੇ ਮੇਅਰ ਦੇ ਬ੍ਰਾਊਨ, ਪੀਲ ਪੁਲਿਸ ਦੇ ਚੀਫ਼ ਅਤੇ ਕੌਂਸਲਰਾਂ ਨੂੰ ਸਵਾਲ ਕੀਤੇ। ઠਵੇਲਸ ਆਫ ਹੰਬਰ ਗਰੁੱਪ ਨੇ ਆਗੂਆਂ ਨੇ ਕਿਹਾ ਕਿ ਅਸੀਂ ਸਲਾਨਾ 4 ਲੱਖ ਡਾਲਰ ਦਾ ਟੈਕਸ ਸਰਕਾਰ ਨੂੰ ਅਦਾ ਕਰਦੇ ਹੈ ਪਰ ਸਾਡੇ ਇਲਾਕੇ ਵਿਚ ਨਾ ਤਾਂ ਪੁਲਿਸ ਦਾ ਕੋਈ ਧਿਆਨ ਹੈ, ਨਾ ਬੱਸ ਦੀ ਸਰਵਿਸ ਚੰਗੀ ਹੈ, ਸੜਕਾਂ ‘ਤੇ ਸਿਗਨਲਾਂ ਦੀ ਕੋਈ ਮਾਰਕਿੰਗ ਨਹੀਂ, ਨਾ ਹੀ ਕੋਈ ਨੇੜੇ ਪੁਲਿਸ ਚੌਕੀ ਹੈ ਅਤੇ ਅਪਰਾਧ ਦੀ ਦਰ ਦਿਨੋ-ਦਿਨ ਵਧਦੀ ਜਾ ਰਹੀ ਹੈ। ਮੇਅਰ ਅਤੇ ਪੀਲ ਪੁਲਿਸ ਦੇ ਚੀਫ਼ ਅਤੇ ਕੌਂਸਲਰਾਂ ਨੇ ਉਹਨਾਂ ਨੂੰ ਜਲਦ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਸਾਰੀਆਂ ਮੁਸ਼ਕਿਲਾਂ ਦੇ ਜਲਦੀ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ। ਵੇਲਸ ਆਫ ਹੰਬਰ ਗਰੁੱਪ ਜ਼ਿਆਦਾਤਰ ਮੈਂਬਰ ਟਾਊਨ ਹਾਲ ਮੀਟਿੰਗ ਤੋਂ ਸੰਤੁਸ਼ਟ ਨਜ਼ਰ ਆਏ ਪਰ ਮੁੱਦੇ ‘ਤੇ ਵੇਲਸ ਆਫ ਹੰਬਰ ਗਰੁੱਪ ਮੁਖੀ ਆਜ਼ਾਦ ਗੋਇਓਟ ਅਸੰਤੁਸ਼ਟ ਨਜ਼ਰ ਆਏ ਅਤੇ ਕਿਹਾ ਕਿ ਜੇ ਜਲਦ ਕਾਰਵਾਈ ਨਾ ਹੋਈ ਤਾਂ ਇੱਕ ਹੋਰ ਟਾਊਨ ਹਾਲ ਮੀਟਿੰਗ ਬੁਲਾਈ ਜਾਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …