Breaking News
Home / ਕੈਨੇਡਾ / ਸਪਰਿੰਗਡੇਲ ਸੰਨੀਮੀਡੋ ਸੀਨੀਅਰਜ਼ ਕਲੱਬ ਨੇ ਸਰਬਸੰਮਤੀ ਨਾਲ ਮੌਜੂਦਾ ਕਾਰਜਕਾਰਨੀ ਦੀ ਚੋਣ ਕੀਤੀ

ਸਪਰਿੰਗਡੇਲ ਸੰਨੀਮੀਡੋ ਸੀਨੀਅਰਜ਼ ਕਲੱਬ ਨੇ ਸਰਬਸੰਮਤੀ ਨਾਲ ਮੌਜੂਦਾ ਕਾਰਜਕਾਰਨੀ ਦੀ ਚੋਣ ਕੀਤੀ

ਬਰੈਂਪਟਨ : ਲੰਘੇ ਸ਼ਨੀਵਾਰ 18 ਅਗਸਤ ਨੂੰ ਸਪਰਿੰਗਡੇਲ ਸੰਨੀਮੀਡੋ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿਚ 52 ਮੈਂਬਰ ਸ਼ਾਮਲ ਹੋਏ। ਮੀਟਿੰਗ ਦਾ ਇਕ-ਨੁਕਾਤੀ ਏਜੰਡਾ ਅਗਲੇ ਦੋ ਸਾਲਾਂ ਲਈ ਕਾਰਜਕਾਰਨੀ ਕਮੇਟੀ ਦੀ ਚੋਣ ਕਰਨਾ ਸੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਕਲੱਬ ਦੇ ਵਰਤਮਾਨ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੇ ਮੈਂਬਰਾਂ ਅੱਗੇ ਮਤਾ ਰੱਖਿਆ ਕਿ ਮੌਜੂਦਾ ਕਾਜਕਾਰਨੀ ਮੈਂਬਰਾਂ ਨੂੰ ਇਹ ਸੇਵਾ ਨਿਭਾਉਂਦਿਆਂ ਦੋ ਸਾਲ ਹੋ ਗਏ ਹਨ ਅਤੇ ਕਲੱਬ ਦੇ ਸੰਵਿਧਾਨ ਅਨੁਸਾਰ ਅਗਲੇ ਦੋ ਸਾਲਾਂ ਲਈ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਜਾਣੀ ਹੈ। ਇਸ ਦੇ ਲਈ ਉਨ੍ਹਾਂ ਨੇ ਕਲੱਬ ਦੇ ਹਾਜ਼ਰ ਮੈਂਬਰਾਂ ਤੋਂ ਵੱਖ-ਵੱਖ ਅਹੁਦਿਆਂ ਤੇ ਕਾਰਜਕਾਰਨੀ ਦੇ ਮੈਂਬਰਾਂ ਦੇ ਨਵੇਂ ਨਾਵਾਂ ਦੀ ਮੰਗ ਕੀਤੀ ਜਿਸ ਤੇ ਸਾਰੇ ਮੈਂਬਰਾਂ ਨੇ ਕਾਰਜਕਾਰਨੀ ਦੇ ਪੁਰਾਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਅੱਗੋਂ ਹੋਰ ਦੋ ਸਾਲ ਲਈ ਕੰਮ ਕਰਨ ਲਈ ਆਪਣੇ ਦੋਵੇਂ ਹੱਥ ਖੜੇ ਕਰਕੇ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਤਰ੍ਹਾਂ ਇਹ ਨਵੀਂ ਕਾਰਜਕਾਰਨੀ ਹੁਣ 19 ਅਗੱਸਤ 2018 ਤੋਂ 18 ਅਗੱਸਤ 2020 ਤੱਕ ਇਸ ਸੀਨੀਅਰਜ਼ ਕਲੱਬ ਦੀ ਵਾਗਡੋਰ ਮੁੜ ਸੰਭਾਲੇਗੀ। ਮੁੜ ਚੁਣੇ ਗਏ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਆਪਣੀ ਟੀਮ ਦੇ ਸਾਥੀ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਨੂੰ ਹੋਰ ਕਾਰਜਸ਼ੀਲ ਬਨਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ। ਨਵੀਂ ਕਾਰਜਕਾਰਨੀ ਵਿਚ ਪ੍ਰਧਾਨ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰਾਂ ਵਿਚ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ, ਮੀਤ-ਪ੍ਰਧਾਨ ਬਲਦੇਵ ਸਿੰਘ ਕਿੰਗਰਾ, ਸਕੱਤਰ ਬੇਅੰਤ ਸਿੰਘ ਬਿਰਦੀ, ਕੈਸ਼ੀਅਰ ਸੁਰਜੀਤ ਸਿੰਘ ਧਾਰੀਵਾਲ ਅਤੇ ਮੈਂਬਰਾਂ ਵਿਚ ਅਵਤਾਰ ਸਿੰਘ ਤੱਖੜ, ਹਰਬੰਸ ਸਿੰਘ ਗਰੇਵਾਲ, ਮਲਕੀਤ ਸਿੰਧਾਲੀਵਾਲ, ਨਿਰਮਲ ਸਿੰਘ ਮੱਲ੍ਹੀ, ਚਰਨਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਭੂੰਡੀ, ਸੁਖਦੇਵ ਸਿੰਘ ਘੁਮਾਣ ਤੇ ਬੀਬੀਆਂ ਵਿਚੋਂ ਤ੍ਰਿਪਤਾ ਪ੍ਰਾਸ਼ਰ, ਬਲਜੀਤ ਕੌਰ ਗਰੇਵਾਲ ਅਤੇ ਮਨਜੀਤ ਕੌਰ ਥਿੰਦ ਸ਼ਾਮਲ ਹਨ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …