ਬਰੈਂਪਟਨ/ ਬਿਊਰੋ ਨਿਊਜ਼ : ਟੋਰਾਂਟੋ ਦੇ ਸਾਬਕਾ ਮੇਅਰ ਡਗ ਫੋਰਡ ਦੇ ਛੋਟੇ ਭਰਾ ਡਗ ਫੋਰਡ ਇਟੀਬੀਕੋ ਸਟੇਡੀਅਮ ਦਾ ਨਾਂਅ ਡਗ ਫੋਰਡ ਦੇ ਨਾਂਅ ‘ਤੇ ਰੱਖਣਾ ਚਾਹੁੰਦੇ ਸਨ। ਰਾਬ ਫੋਰਡ ਕੈਂਸਰ ਕਾਰਨ ਮੌਤ ਦੇ ਮੂੰਹ ‘ਚ ਜਾ ਪਏ। ਡਗ ਫੋਰਡ ਨੇ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਲੰਬੇ ਸਮੇਂ ਤੱਕ ਕੌਂਸਲਰ ਰਹੇ ਰਾਬ ਫੋਰਡ ਦੇ ਸਨਮਾਨ ਲਈ ਉਸ ਨੇ ਆਖ਼ਰ ਕੀ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਕ ਸ਼ਾਨਦਾਰ ਰਾਜਨੇਤਾ ਸਨ ਅਤੇ ਕੋਈ ਵੀ ਮੇਅਰ ਰਾਤ ਨੂੰ 11 ਵਜੇ ਵ ਲੋਕਾਂ ਦੇ ਫ਼ੋਨ ਦਾ ਜਵਾਬ ਨਹੀਂ ਦਿੰਦਾ ਅਤੇ ਨਾ ਹੀ ਲੋਕਾਂ ਦੀ ਗੱਲ ਸੁਣੇਗਾ ਪਰ ਉਹ 24 ਘੰਟੇ ਦੀ ਗੱਲ ਸੁਣਦੇ ਸਨ। ਇਸ ਲਈ ਹਰ ਵਰਗ ਦੇ ਲੋਕ ਰਾਬ ਫੋਰਡ ਦਾ ਸਮਰਥਨ ਕਰਦੇ ਹਨ ਅਤੇ ਉਹ ਵੀ ਲੋਕਾਂ ਪ੍ਰਤੀ ਸਮਰਪਿਤ ਰਹਿੰਦੇ ਸਨ। ਡਗ ਨੇ ਦੱਸਿਆ ਕਿ ਜਦੋਂ ਐਨ.ਡੀ.ਪੀ. ਨੇਤਾ ਅਤੇ ਟੋਰਾਂਟੋ ਦੇ ਸਾਬਕਾ ਕੌਂਸਲਰ ਜੈਕ ਲੇਅਟਨ ਦੀ ਮੌਤ ਹੋਈ ਤਾਂ ਰਾਬ ਨੇ ਹੀ ਰਾਜਨੀਤਕ ਮਤਭੇਦਾਂ ਨੂੰ ਦੂਰ ਰੱਖਦੇ ਹੋਏ ਸਿਟੀ ਕੌਂਸਲ ਤੋਂ ਉਨ੍ਹਾਂ ਦਾ ਸਨਮਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹਾਰਬਰਫਰੰਟ ਦੇ ਕੋਲ ਲੇਅਟੇਨ ਦੀ ਕਾਂਸੇ ਦੀ ਮੂਰਤੀ ਵੀ ਲਗਵਾਈ। ਫੋਰਡ ਨੇ ਕਿਹਾ ਕਿ ਉਹ ਕੁਝ ਵਧੇਰੇ ਨਹੀਂ ਮੰਗ ਰਹੇ ਪਰ ਰਾਬ ਫੋਰਡ ਦਾ ਸਨਮਾਨ ਤਾਂ ਕਰਨਾ ਚਾਹੀਦਾ ਹੈ। ਇਟੀਬੀਕੋ ‘ਚ ਇਕ ਛੋਟਾ ਜਿਹਾ ਸਟੇਡੀਅਮ ਹੈ ਜੋ ਕਿ ਸਂਟੀਨੀਅਲ ਪਾਰਕ ‘ਚ ਹੈ ਅਤੇ ਉਸ ਦਾ ਕੋਈ ਨਾਂਅ ਵੀ ਨਹੀਂ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …