ਟੋਰਾਂਟੋ : ਬਾਬਾ ਫਰੀਦ ਜੀ ਦਾ ਆਗਮਨ ਪੁਰਬ, ਟੋਰਾਂਟੋ ਅਤੇ ਆਸ ਪਾਸ ਦੇ ਇਲਾਕੇ ਵਿਚ ਵਸਦੀ ਫਰੀਦਕੋਟ ਦੀ ਸਿੱਖ ਸੰਗਤ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 20-21-22 ਸਤੰਬਰ ਨੂੰ ਮਾਲਟਨ ਗੁਰੂ-ਘਰ (ਕੈਨੇਡਾ) ਵਿਚ ਮਨਾਇਆ ਜਾ ਰਿਹਾ ਹੈ। 22 ਸਤੰਬਰ ਨੂੰ ਭੋਗ ਪੈਣ ਉਪਰੰਤ ਵੱਡੇ ਸਮਾਗਮ ਸਜਾਏ ਜਾਣਗੇ ਜਿੱਥੇ ਗੁਰੂ ਜਸ ਕੀਰਤਨ ਦਰਬਾਰ ਹੋਵੇਗਾ ਅਤੇ ਬਾਬਾ ਫਰੀਦ ਜੀ ਦੀ ਬਾਣੀ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮਾਗਮਾਂ ਵਿਚ ਵੱਧ ਤੋਂ ਵੱਧ ਹਾਜ਼ਰੀ ਭਰੀ ਜਾਵੇ । ਜ਼ਿਆਦਾ ਜਾਣਕਾਰੀ ਲਈ ਮਾਸਟਰ ਜੰਗੀਰ ਸਿੰਘ ਢਿੱਲੋਂ ਨਾਲ ਜਾਂ ਬਲਵੰਤ ਬਰਾੜ ਪਿੰਡ ਭਾਣਾ ਨੂੰ 647-988-1274 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਾਬਾ ਫਰੀਦ ਜੀ ਦਾ ਆਗਮਨ ਪੁਰਬ 22 ਸਤੰਬਰ ਨੂੰ ਮਾਲਟਨ ਗੁਰੂਘਰ ‘ਚ ਮਨਾਇਆ ਜਾਵੇਗਾ
RELATED ARTICLES