4.5 C
Toronto
Friday, November 14, 2025
spot_img
Homeਕੈਨੇਡਾਹੈਮਿਲਟਨ ਵਿਚ ਹੋਈ 'ਬੌਕਸਿੰਗ-ਡੇਅ ਰੱਨ' ਵਿਚ ਸੰਜੂ ਗੁਪਤਾ ਨੇ ਸਾਲ 2019 ਦੀ...

ਹੈਮਿਲਟਨ ਵਿਚ ਹੋਈ ‘ਬੌਕਸਿੰਗ-ਡੇਅ ਰੱਨ’ ਵਿਚ ਸੰਜੂ ਗੁਪਤਾ ਨੇ ਸਾਲ 2019 ਦੀ ਆਪਣੀ 56ਵੀਂ ਦੌੜ ਵਿਚ ਲਿਆ ਹਿੱਸਾ

29 ਦਸੰਬਰ ਨੂੰ ਟੋਰਾਂਟੋ ਡਾਊਨ ਟਾਊਨ ਨੇੜੇ ਹੋਈ ‘ਰੈਜ਼ੋਲੂਸ਼ਨ ਰੱਨ’ ਉਸ ਦੀ 57ਵੀਂ ਦੌੜ ਸੀ
ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੈਮਿਲਟਨ ਵਿਚ ਹੋਈ 10 ਮੀਲ ਦੌੜ ‘ਬੌਕਸਿੰਗ-ਡੇਅ ਰੱਨ’ ਸੰਜੂ ਗੁਪਤਾ ਦੀ ਇਸ ਸਾਲ ਦੀ 56ਵੀਂ ਦੌੜ ਸੀ। ਆਮ ਤੌਰ ‘ਤੇ ਇਹ ਦੌੜਾਂ ਅੱਜ ਕੱਲ੍ਹ ਕਿਲੋਮੀਟਰਾਂ ਵਿਚ ਦੌੜੀਆਂ ਜਾਂਦੀਆਂ ਹਨ ਪਰ 1921 ਵਿਚ ਸ਼ੁਰੂ ਹੋਈ ਪਿਛਲੇ 99 ਸਾਲਾਂ ਤੋਂ ਚੱਲੀ ਆ ਰਹੀ ਇਹ ਦੌੜ ਅਜੇ ਵੀ ਮੀਲਾਂ ਦੇ ਹਿਸਾਬ ਨਾਲ ਹੀ ਦੌੜੀ ਜਾਂਦੀ ਹੈ। ਸਾਲ 2020 ਵਿਚ ਇਹ ਇਸ ਸ਼ਹਿਰ ਵਿਚ ਦੌੜੀ ਜਾਣ ਵਾਲੀ 100ਵੀਂ ਦੌੜ ਹੋਵੇਗੀ। ਇਸ ਵਿਚ 10 ਮੀਲ ਦੌੜਨ ਵਾਲੇ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲਿਆਂ ਨੂੰ ਕ੍ਰਮਵਾਰ 600 ਡਾਲਰ, 400 ਡਾਲਰ ਅਤੇ 200 ਡਾਲਰ ਦੇ ਨਕਦ ਇਨਾਮ ਦਿੱਤੇ ਗਏ। ਏਸੇ ਤਰ੍ਹਾਂ ਇਸ ਦੌਰਾਨ ਚਾਰ ਮੀਲ ਲੰਮੀ ਦੌੜ ਦੌੜਨ ਵਾਲਿਆਂ ਵਿਚ ਪਹਿਲੇ ਅਤੇ ਦੂਸਰੇ ਨੰਬਰ ‘ਤੇ ਆਉਣ ਵਾਲਿਆਂ ਨੂੰ ਕ੍ਰਮਵਾਰ 200 ਡਾਲਰ ਅਤੇ 100 ਡਾਲਰ ਨਕਦ ਇਨਾਮ ਮਿਲੇ। ਇਸ ਦੇ ਨਾਲ ਹੀ ਹਰ ਸਾਲ ਵਾਂਗ ਇਸ ਸਾਲ ਵੀ ਪ੍ਰਬੰਧਕਾਂ ਵੱਲੋਂ 5,000 ਡਾਲਰ ਵਾਏ.ਐੱਮ.ਸੀ.ਏ. ‘ਸਟਰੌਂਗ ਕਿੱਡਜ਼ ਕੈਂਪੇਨ’ ਲਈ ਦਾਨ ਕੀਤੇ ਗਏ। 10 ਕਿਲੋਮੀਟਰ ਇਹ ਦੌੜ ਦੌੜਨ ਵਾਲੇ 477 ਦੌੜਾਕਾਂ ਵਿਚ 284 ਮਰਦ ਅਤੇ 193 ਔਰਤਾਂ ਸ਼ਾਮਲ ਸਨ। ਸੰਜੂ ਗੁਪਤਾ ਇਸ ਵਿਚ 267ਵੇਂ ਸਥਾਨ ‘ਤੇ ਰਿਹਾ ਅਤੇ ਇਸ ਦੇ ਲਈ ਉਸ ਨੇ ਇਕ ਘੰਟਾ 54 ਮਿੰਟ ਅਤੇ 26 ਸਕਿੰਟ ਦਾ ਸਮਾਂ ਲਿਆ। ਇਨ੍ਹਾਂ ਦੌੜਾਂ ਉਸ ਦੇ ਲਈ ਕਿਸੇ ਸਥਾਨ ਦੀ ਏਨੀ ਮਹੱਤਤਾ ਨਹੀਂ ਹੈ ਜਿੰਨੀ ਇਨ੍ਹਾਂ ਵਿਚ ਉਤਸ਼ਾਹ-ਪੂਰਵਕ ਸ਼ਮੂਲੀਅਤ ਕਰਨ ਦੀ ਹੈ। ਇਸ ਤੋਂ ਤਿੰਨ ਦਿਨਾਂ ਬਾਅਦ ਹੀ 29 ਦਸੰਬਰ ਦਿਨ ਐਤਵਾਰ ਉਸ ਨੇ ‘ਪੈਕੇਸ ਰਾਇਲਜ਼’ ਟੋਰਾਂਟੋ ਵਿਖੇ ਹੋਈ ਪੰਜ ਕਿਲੋਮੀਟਰ ’35ਵੀਂ ਸਲਾਨਾ ਰੈਜ਼ੋਲੂਸ਼ਨ ਰੱਨ’ ਵਿਚ ਭਾਗ ਲਿਆ ਜੋ ਉਸ ਦੀ ਇਸ ਸਾਲ ਦੀ 57ਵੀਂ ਦੌੜ ਸੀ।

RELATED ARTICLES
POPULAR POSTS