ਕਮਲ ਸ਼ਰਮਾ ਦੇ ਸੁਰੱਖਿਆ ਗਾਰਡ ਦੀ ਭੇਤਭਰੀ ਹਾਲਤ ‘ਚ ਮੌਤ
ਨਵੀਂ ਦਿੱਲੀ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਵਿਚ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਹਿਮੰਤਾ ਬਿਸਵਾ ਸ਼ਰਮਾ ਜਿਸ ਨੇ ਆਸਾਮ ਵਿਚ ਭਾਜਪਾ ਦੀ ਜਿੱਤ ਵਿਚ ਵੱਡੀ ਭੂਮਿਕਾ ਨਿਭਾਈ ਸੀ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵਿਜੇ ਬਹੁਗੁਣਾ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਵਿਚ ਸ਼ਾਮਿਲ ਕੀਤਾ ਗਿਆ ਹੈ। ਭਾਜਪਾ ਨੇ ਹੋਰਨਾਂ ਕਈ ਸਾਬਕਾ ਸੂਬਾ ਪ੍ਰਧਾਨਾਂ ਨੂੰ ਵੀ ਕਾਰਜਕਾਰਨੀ ਵਿਚ ਸ਼ਾਮਿਲ ਕੀਤਾ ਹੈ। ਦੂਜੇ ਪਾਸੇ ਕਮਲ ਸ਼ਰਮਾ ਦੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਹੌਲਦਾਰ ਕ੍ਰਿਸ਼ਨ ਲਾਲ ਫਿਰੋਜ਼ਪੁਰ ਸ਼ਹਿਰ ਦੇ ਬਾਹਰ ਪੈਂਦੇ ਇਲਾਕੇ ਬਸਤੀ ਗੋਲ ਬਾਗ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ। ਕ੍ਰਿਸ਼ਨ ਲਾਲ ਕਮਲ ਸ਼ਰਮਾ ਨਾਲ ਛਾਉਣੀ ਇਲਾਕੇ ਵਿੱਚ ਇਕ ਧਾਰਮਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਿਆ ਸੀ। ਸੂਤਰਾਂ ਅਨੁਸਾਰ ਉਹ ਪ੍ਰੋਗਰਾਮ ਤੋਂ ਬਾਅਦ ਅੱਧੀ ਰਾਤ ਨੂੰ ਘਰ ਆ ਗਿਆ ਅਤੇ ਘਰ ਰੋਟੀ ਖਾ ਕੇ ਕਿਤੇ ਹੋਰ ਚਲਾ ਗਿਆ। ਡੀਐਸਪੀ (ਸਿਟੀ) ਵਿਭੋਰ ਸ਼ਰਮਾ ਨੇ ਕਿਹਾ ਕਿ ਕ੍ਰਿਸ਼ਨ ਲਾਲ ਦੀ ਪਤਨੀ ਰਾਧਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਵੱਡੇ ਤੜਕੇ 2 ਵਜੇ ਇਹ ਦੇਖਣ ਲਈ ਉੱਠੀ ਕਿ ਉਸ ਦਾ ਪਤੀ ਵਾਪਸ ਆਇਆ ਹੈ ਕਿ ਨਹੀਂ ਤਾਂ ਉਹ ਆਪਣੇ ਕਮਰੇ ਵਿੱਚ ਖ਼ੂਨ ਨਾਲ ਲਥਪਥ ਪਿਆ ਸੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …