Breaking News
Home / ਭਾਰਤ / ਸੌਰਵ ਗਾਂਗਲੀ 10 ਮਹੀਨਿਆਂ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਬਣਨਗੇ

ਸੌਰਵ ਗਾਂਗਲੀ 10 ਮਹੀਨਿਆਂ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਬਣਨਗੇ

ਗਾਂਗੁਲੀ ਦੇ ਮੁਕਾਬਲੇ ਕਿਸੇ ਹੋਰ ਨੇ ਨਹੀਂ ਭਰਿਆ ਕਾਗਜ਼
ਮੁੰਬਈ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਬੀ.ਸੀ.ਸੀ.ਆਈ. ਦੇ ਨਵੇਂ ਪ੍ਰਧਾਨ ਬਣਨਗੇ। ਇਸ ਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਮੈਂਬਰ ਰਾਜੀਵ ਸ਼ੁਕਲਾ ਨੇ ਮੁੰਬਈ ਵਿਚ ਕੀਤਾ। ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੇ ਅਹੁਦੇ ਲਈ ਨਾਮਜ਼ਦਗੀ ਭਰ ਦਿੱਤੀ ਅਤੇ ਉਸਦੇ ਮੁਕਾਬਲੇ ਵਿਚ ਹੋਰ ਕਿਸੇ ਨੇ ਵੀ ਨਾਮਜ਼ਦਗੀ ਦਾਖਲ ਨਹੀਂ ਕੀਤੀ। ਗਾਂਗੁਲੀ ਦੇ ਨਿਰਵਿਰੋਧ ਚੁਣੇ ਜਾਣ ਬਾਰੇ ਐਲਾਨ ਆਉਂਦੀ 23 ਅਕਤੂਬਰ ਨੂੰ ਹੋਵੇਗਾ ਅਤੇ ਉਹ 10 ਮਹੀਨਿਆਂ ਲਈ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਬਣਨਗੇ। ਨਵੇਂ ਨਿਯਮਾਂ ਮੁਤਾਬਕ ਬੋਰਡ ਦਾ ਕੋਈ ਵੀ ਮੈਂਬਰ ਲਗਾਤਾਰ 6 ਸਾਲ ਤੱਕ ਹੀ ਕਿਸੇ ਅਹੁਦੇ ‘ਤੇ ਰਹਿ ਸਕਦਾ ਹੈ। ਇਸ ਤਰ੍ਹਾਂ ਗਾਂਗੁਲੀ ਦਾ ਬੋਰਡ ਵਿਚ ਕਾਰਜਕਾਲ ਸਤੰਬਰ 2020 ਵਿਚ ਸਮਾਪਤ ਹੋ ਜਾਣਾ ਹੈ। ਗਾਂਗੁਲੀ ਬੀ.ਸੀ.ਸੀ.ਆਈ. ਦੇ ਅਜਿਹੇ ਪਹਿਲੇ ਪ੍ਰਧਾਨ ਹੋਣਗੇ, ਜਿਸ ਕੋਲ 400 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚਾਂ ਦਾ ਤਜਰਬਾ ਹੋਵੇਗਾ।

Check Also

ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਹੁਣ 13 ਮਈ ਨੂੰ ਹੋਵੇਗੀ ਸੁਣਵਾਈ

ਦਿੱਲੀ ਹਾਈਕੋਰਟ ਨੇ ਈਡੀ ਅਤੇ ਸੀਬੀਆਈ ਨੂੰ ਜਵਾਬ ਦੇਣ ਲਈ ਦਿੱਤਾ 4 ਦਿਨ ਦਾ ਸਮਾਂ …