ਚੰਡੀਗੜ੍ਹ : ਸੋਨੀਆ ਗਾਂਧੀ ਵਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਢਾਂਚੇ ਵਿਚ ਕੀਤੀਆਂ ਗਈਆਂ ਅਹਿਮ ਤਬਦੀਲੀਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਲਈ ਖੁਸ਼ਗਵਾਰ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ਵਾਸਪਾਤਰ ਅਤੇ ਪੰਜਾਬ ਮਾਮਲਿਆਂ ਦੀ ਜਨਰਲ ਸਕੱਤਰ ਇੰਚਾਰਜ ਆਸ਼ਾ ਕੁਮਾਰੀ ਨੂੰ ਕੈਪਟਨ ਦੇ ਵਿਰੋਧੀਆਂ ਦੀਆਂ ਸ਼ਿਕਾਇਤਾਂ ਕਾਰਨ ਲੰਬੇ ਸਮੇਂ ਤੋਂ ਪੰਜਾਬ ਤੋਂ ਤਬਦੀਲ ਕਰਨ ਦੇ ਚਰਚੇ ਸਨ। ਹੁਣ ਆਸ਼ਾ ਕੁਮਾਰੀ ਨੂੰ ਵੀ ਪੰਜਾਬ ਕਾਂਗਰਸ ਤੋਂ ਤਾਂ ਬਾਹਰ ਕਰ ਹੀ ਦਿੱਤਾ ਗਿਆ ਸਗੋਂ ਨਵੀਆਂ ਨਿਯੁਕਤੀਆਂ ਵਿਚ ਆਸ਼ਾ ਕੁਮਾਰੀ ਨੂੰ ਪਾਰਟੀ ਵਿਚ ਕਿਸੇ ਵੀ ਥਾਂ ਹੋਰ ਨਿਯੁਕਤੀ ਨਹੀਂ ਦਿੱਤੀ ਗਈ। ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਪਾਰਟੀ ਮੁਖੀ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਸਨ। ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਲਈ ਪਰਮਾਨੈਂਟ ਇਨਵਾਇਟੀ ਸਨ, ਨੂੰ ਇਸ ਵਾਰ ਵਰਕਿੰਗ ਕਮੇਟੀ ਤੋਂ ਵੀ ਬਾਹਰ ਕਰ ਦਿੱਤਾ ਗਿਆ। ਕਾਂਗਰਸ ਪ੍ਰਧਾਨ ਵਲੋਂ ਬਣਾਈ ਗਈ ਨਵੀਂ 22 ਮੈਂਬਰੀ ਵਰਕਿੰਗ ਕਮੇਟੀ, ਜਿਸ ਵਿਚ 26 ਪਰਮਾਨੈਂਟ ਇਨਵਾਇਟੀ ਅਤੇ 10 ਸਪੈਸ਼ਲ ਇਨਵਾਇਟੀ ਵੀ ਰੱਖੇ ਗਏ, ਉਨ੍ਹਾਂ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਥਾਂ ਨਹੀਂ ਮਿਲ ਸਕੀ। ਵਰਕਿੰਗ ਕਮੇਟੀ ਵਿਚ ਪੰਜਾਬ ਵਲੋਂ ਅੰਬਿਕਾ ਸੋਨੀ ਅਤੇ ਪਰਮਾਨੈਂਟ ਇਨਵਾਇਟੀਆਂ ਵਿਚ ਪੰਜਾਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ (ਫ਼ਤਹਿਗੜ੍ਹ ਸਾਹਿਬ) ਨੂੰ ਸ਼ਾਮਿਲ ਕੀਤਾ ਗਿਆ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …