ਭਾਰਤ ਸਰਕਾਰ ਵੀ ਹੋਈ ਚੌਕਸ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਚੀਨ ਵਿਚ ਕਰੋਨਾ ਨੇ ਇਕ ਵਾਰ ਫਿਰ ਹਾਹਾਕਾਰ ਮਚਾ ਦਿੱਤੀ ਹੈ। ਚੀਨ ਵਿਚ ਕਰੋਨਾ ਵਾਇਰਸ ਨੇ 2020 ਦੀ ਯਾਦ ਦਿਵਾ ਦਿੱਤੀ ਹੈ ਅਤੇ ਸਥਿਤੀ ਏਨੀ ਖਰਾਬ ਹੈ ਕਿ ਹਸਪਤਾਲਾਂ ਵਿਚ ਸਾਰੇ ਬੈਡ ਭਰੇ ਹੋਏ ਹਨ। ਮੈਡੀਕਲ ਸਟੋਰਾਂ ਵਿਚ ਦਵਾਈਆਂ ਖਤਮ ਹੋ ਰਹੀਆਂ ਹਨ ਅਤੇ ਮਰੀਜ਼ ਇਲਾਜ ਲਈ ਡਾਕਟਰਾਂ ਸਾਹਮਣੇ ਤਰਲੇ ਕੱਢ ਰਹੇ ਹਨ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨ ਵਿਚ 24 ਘੰਟੇ ਅੰਤਿਮ ਸਸਕਾਰ ਹੋ ਰਹੇ ਹਨ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਸਦੀ ਵਜ੍ਹਾ ਚੀਨ ਵਿਚ ਫੈਲ ਰਿਹਾ ਨਵਾਂ ਵੈਰੀਐਂਟ ਹੋ ਸਕਦਾ ਹੈ। ਚੀਨ ਵਿਚ ਜ਼ੀਰੋ-ਕੋਵਿਡ ਪਾਲਿਸੀ ਖਤਮ ਹੋਣ ਤੋਂ ਬਾਅਦ ਅਚਾਨਕ ਵਧੇ ਮਾਮਲਿਆਂ ਦੀ ਵਜ੍ਹਾ ਇਹੀ ਦੱਸੀ ਜਾ ਰਹੀ ਹੈ। ਧਿਆਨ ਰਹੇ ਕਿ ਇਨ੍ਹੀਂ ਦਿਨੀਂ ਚੀਨ, ਜਪਾਨ, ਅਮਰੀਕਾ, ਕੋਰੀਆ ਅਤੇ ਬ੍ਰਾਜ਼ੀਲ ਵਿਚ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਇਸੇ ਦੌਰਾਨ ਚੀਨ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਸਰਕਾਰ ਵੀ ਚੌਕਸ ਹੋ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਹੈ ਤਾਂ ਉਹ ‘ਭਾਰਤ ਛੱਡੋ’ ’ਜੋੜੋ ਯਾਤਰਾ’ ਨੂੰ ਮੁਅੱਤਲ ਕਰਨ ’ਤੇ ਵਿਚਾਰ ਕਰਨ।