Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਣ ਪ੍ਰਤਿਸ਼ਠਾ ਨੂੰ ਦੱਸਿਆ ਨਵੇਂ ਯੁੱਗ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਣ ਪ੍ਰਤਿਸ਼ਠਾ ਨੂੰ ਦੱਸਿਆ ਨਵੇਂ ਯੁੱਗ ਦੀ ਸ਼ੁਰੂਆਤ

ਮੂਰਤੀਕਾਰ ਅਰੁਣ ਯੋਗੀਰਾਜ ਆਪਣੇ ਆਪ ਨੂੰ ਮੰਨਦੇ ਹਨ ਖੁਸ਼ਨਸੀਬ
ਅਯੁੱਧਿਆ/ਬਿਊਰੋ ਨਿਊਜ਼
ਅਯੁੱਧਿਆ ’ਚ ਰਾਮ ਮੰਦਰ ਵਿੱਚ ਸ੍ਰੀ ਰਾਮਲਲਾ ਦੀ ਨਵੀਂ ਮੂਰਤੀ ਦੀ ਸਥਾਪਨਾ ਤੋਂ ਬਾਅਦ ‘ਸਿਆਵਰ ਰਾਮਚੰਦਰ ਕੀ ਜੈ’ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 22 ਜਨਵਰੀ 2024 ਦਾ ਇਹ ਦਿਨ ਨਵੇਂ ਯੁੱਗ ਦੀ ਸ਼ੁਰੂਆਤ ਹੈ। ਨਰਿੰਦਰ ਮੋਦੀ ਨੇ ਆਪਣੇ 35 ਮਿੰਟ ਦੇ ਭਾਸ਼ਣ ਦੌਰਾਨ ਕਿਹਾ ਕਿ ਸਾਡੇ ਰਾਮਲੱਲਾ ਹੁਣ ਤੰਬੂ ਵਿੱਚ ਨਹੀਂ ਰਹਿਣਗੇ। ਸਾਡੇ ਰਾਮਲੱਲਾ ਹੁਣ ਇਸ ਵਿਸ਼ਾਲ ਮੰਦਰ ਵਿੱਚ ਰਹਿਣਗੇ। ਅੱਜ ਸਾਡਾ ਰਾਮ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਪੱਕਾ ਵਿਸ਼ਵਾਸ ਅਤੇ ਅਥਾਹ ਸ਼ਰਧਾ ਹੈ ਕਿ ਜੋ ਕੁਝ ਵੀ ਹੋਇਆ ਹੈ, ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਰਾਮ ਦੇ ਭਗਤ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ। ਇਸੇ ਦੌਰਾਨ ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਰਾਮ ਲੱਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਖੁਸ਼ਨਸੀਬ ਵਿਅਕਤੀ ਦੱਸਿਆ। ਅਰੁਣ ਯੋਗੀਰਾਜ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਸਭ ਤੋਂ ਵੱਡਾ ਦਿਨ ਹੈ। ਉਧਰ ਦੂਜੇ ਪਾਸੇ ਅਸਾਮ ਵਿਚ ਸ੍ਰੀ ਸ੍ਰੀ ਸ਼ੰਕਰ ਦੇਵ ਸਤਰ ਮੰਦਰ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੰਦਰ ਵਿਚ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਫੈਸਲਾ ਕਰਨਗੇ ਕਿ ਕੌਣ ਮੰਦਰ ਵਿਚ ਜਾਵੇਗਾ। ਇਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਪਾਰਟੀ ਆਗੂਆਂ ਨੇ ਧਰਨਾ ਵੀ ਦਿੱਤਾ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …