16.4 C
Toronto
Tuesday, September 29, 2026
spot_img
Homeਭਾਰਤਹਿੰਦੂ ਭਾਈਚਾਰੇ ਨੇ ਮੰਗਿਆ 8 ਰਾਜਾਂ ਵਿਚ ਘੱਟ ਗਿਣਤੀ ਦਾ ਦਰਜਾ

ਹਿੰਦੂ ਭਾਈਚਾਰੇ ਨੇ ਮੰਗਿਆ 8 ਰਾਜਾਂ ਵਿਚ ਘੱਟ ਗਿਣਤੀ ਦਾ ਦਰਜਾ

ਹਿੰਦੂ ਭਾਈਚਾਰੇ ਨੇ ਮੰਗਿਆ 8 ਰਾਜਾਂ ਵਿਚ ਘੱਟ ਗਿਣਤੀ ਦਾ ਦਰਜਾਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਹਿੰਦੂਆਂ ਨੂੰ ਦੇਸ਼ ਦੇ ਅੱਠ ਰਾਜਾਂ ਵਿਚ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਸਬੰਧੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ। ਪਟੀਸ਼ਨ ਵਿਚ ਕਿਹਾ ਗਿਆ ਕਿ ਕਾਨੂੰਨ, 1992 ਤਹਿਤ ਇਨ੍ਹਾਂ ਰਾਜਾਂ ਵਿਚ ਹਿੰਦੂ ਭਾਈਚਾਰੇ ਦੀ ਸੰਖਿਆ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਦਰਜਾ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਜ਼ਬਰਦਸਤੀ ਇਸ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ। ਸੁਪਰੀਮ ਕੋਰਟ ਵਿਚ ਦਾਖਲ ਪਟੀਸ਼ਨ ਵਿਚ ਨਾਗਾਲੈਂਡ, ਪੰਜਾਬ, ਲਕਸ਼ਦੀਪ, ਮਿਜੋਰਮ, ਮੇਘਾਲਿਆ, ਜੰਮੂ ਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਮਣੀਪੁਰ ਵਿਚ ਹਿੰਦੂਆਂ ਨੂੰ ਘੱਟ ਗਿਣਤੀ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਹੈ। ਦਿੱਲੀ ਦੇ ਭਾਜਪਾ ਨੇਤਾ ਤੇ ਵਕੀਲ ਅਸ਼ਵਨੀ ਕੁਮਾਰ ਉਪਧਿਆਏ ਵੱਲੋਂ ਪਾਈ ਪਟੀਸ਼ਨ ਵਿਚ 1993 ਦੇ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਵੀ ਅਸੰਵਿਧਾਨਕ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ।

RELATED ARTICLES
POPULAR POSTS