Breaking News
Home / ਭਾਰਤ / ਪੁਰਾਣੇ ਕਾਂਗਰਸੀਆਂ ਦੇ ਦਮ ’ਤੇ ਜਿੱਤ ਰਹੀ ਹੈ ਭਾਜਪਾ

ਪੁਰਾਣੇ ਕਾਂਗਰਸੀਆਂ ਦੇ ਦਮ ’ਤੇ ਜਿੱਤ ਰਹੀ ਹੈ ਭਾਜਪਾ

ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦਾ ਵੀ ਰਿਹਾ ਹੈ ਕਾਂਗਰਸ ਪਾਰਟੀ ਨਾਲ ਨਾਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜ ਰਾਜਾਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਬਾਕੀ ਚਾਰ ਰਾਜਾਂ ’ਚ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਰਿਹਾ। ਇਨ੍ਹਾਂ ਚਾਰ ਰਾਜਾਂ ’ਚ ਭਾਜਪਾ ਨੇ ਪੁਰਾਣੇ ਕਾਂਗਰਸੀ ਆਗੂਆਂ ਦੇ ਦਮ ’ਤੇ ਜਿੱਤ ਹਾਸਲ ਕੀਤੀ ਹੈ। 40 ਵਿਧਾਨ ਸਭਾ ਸੀਟਾਂ ਵਾਲੇ ਦੇਸ਼ ਦੇ ਸਭ ਤੋਂ ਛੋਟੇ ਰਾਜ ਗੋਆ ਵਿਚ ਵੀ ਭਾਜਪਾ ਨੇ ਇਸ ਵਾਰ 20 ਸੀਟਾਂ ਲਈਆਂ ਹਨ। ਇਨ੍ਹਾਂ 20 ਸੀਟਾਂ ’ਤੇ ਜਿੱਤ ਹਾਸਲ ਕਰਨ ਵਾਲੇ ਵਿਧਾਇਕਾਂ ਵਿਚੋਂ 12 ਵਿਧਾਇਕ ਦਲ ਬਦਲ ਕੇ ਭਾਜਪਾ ’ਚ ਆਏ ਸਨ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 8 ਵਿਧਾਇਕ ਪਾਰਟੀ ਨੂੰ ਛੱਡ ਕੇ ਆਏ ਸਨ ਅਤੇ ਹੁਣ ਇਨ੍ਹਾਂ ਦੇ ਦਮ ’ਤੇ ਹੀ ਭਾਜਪਾ 20 ਸੀਟਾਂ ਦਾ ਅੰਕੜਾ ਹਾਸਲ ਕੀਤਾ ਹੈ। ਗੋਆ ਵਾਂਗ ਹੀ 60 ਸੀਟਾਂ ਵਾਲੇ ਮਨੀਪੁਰ ਵਿਚ ਭਾਜਪਾ ਨੇ 32 ਸੀਟਾਂ ਜਿੱਤੀਆਂ ਹਨ ਜਿਨ੍ਹਾਂ ਵਿਚੋਂ 8 ਵਿਧਾਇਕ ਅਜਿਹੇ ਹਨ ਜੋ ਪਹਿਲਾਂ ਕਾਂਗਰਸ ਪਾਰਟੀ ਵਿਚ ਸਨ। ਮਨੀਪੁਰ ’ਚ ਭਾਜਪਾ ਨੇ ਜਿਹੜੇ ਬੀਰੇਨ ਸਿੰਘ ਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਹੈ ਉਹ 2004 ਤੋਂ 2016 ਤੱਕ ਕਾਂਗਰਸ ਪਾਰਟੀ ਵਿਚ ਰਹੇ ਅਤੇ ਉਹ 2017 ’ਚ ਹੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਉਤਰਾਖੰਡ ਅਤੇ ਉਤਰ ਪ੍ਰਦੇਸ਼ ਵਿਚ ਵੀ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਵਿਧਾਇਕਾਂ ਨੇ ਜਿੱਤ ਦਰਜ ਕੀਤੀ ਹੈ।

Check Also

ਹਰਿਆਣਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਚੰਡੀਗੜ੍ਹ ’ਚ ਜਾਰੀ ਕੀਤਾ ਚੋਣ ਮੈਨੀਫੈਸਟੋ

25 ਲੱਖ ਰੁਪਏ ਤੱਕ ਮੁਫ਼ਤ ਇਲਾਜ ਅਤੇ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੇਣ …