Breaking News
Home / ਭਾਰਤ / ਮਿਲਖਾ ਸਿੰਘ ਦੀ ਯਾਦ ’ਚ ਗਾਜ਼ੀਪੁਰ ਮੋਰਚੇ ’ਤੇ ਮੈਰਾਥਨ

ਮਿਲਖਾ ਸਿੰਘ ਦੀ ਯਾਦ ’ਚ ਗਾਜ਼ੀਪੁਰ ਮੋਰਚੇ ’ਤੇ ਮੈਰਾਥਨ

ਟਿਕੈਤ ਸਮੇਤ ਹੋਰ ਕਿਸਾਨਾਂ ਨੇ ਦੌੜ ’ਚ ਲਿਆ ਹਿੱਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਮਹਾਨ ਅਥਲੀਟ ਮਿਲਖਾ ਸਿੰਘ ਦੀ ਯਾਦ ਵਿੱਚ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਵੱਲੋਂ ਮੈਰਾਥਨ ਦੌੜ ਕਰਵਾਈ ਗਈ। ਮਿਲਖਾ ਸਿੰਘ ਯਾਦਗਾਰੀ ਦੌੜ ਮੁੱਖ ਸਟੇਜ ਤੋਂ ਸ਼ੁਰੂ ਹੋ ਕੇ ਅੰਦੋਲਨ ਵਾਲੀ ਜਗ੍ਹਾ ਦੇ ਗੇਟ ਨੰਬਰ ਇਕ ਵਾਲੀ ਸਟੇਜ ’ਤੇ ਸੰਪੰਨ ਹੋਈ। ਜੇਤੂਆਂ ਨੂੰ ਕਿਸਾਨ ਆਗੂਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਮੈਰਾਥਨ ’ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਹੋਰ ਕਿਸਾਨਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਧਿਆਨ ਰਹੇ ਕਿ ਮਿਲਖਾ ਸਿੰਘ ਦੀ ਪਿਛਲੇ ਦਿਨੀਂ ਕਰੋਨਾ ਕਰਕੇ ਪੀਜੀਆਈ ਚੰਡੀਗੜ੍ਹ ’ਚ ਮੌਤ ਹੋ ਗਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਨੇ ਵੀ ਕਰੋਨਾ ਕਰਕੇ ਦਮ ਤੋੜ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਜੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਇਸ ਲਈ ਸ਼ਰਤਾਂ ਨਾ ਰੱਖੀਆਂ ਜਾਣ। ਟਿਕੈਤ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਸਰਕਾਰ ਚਾਹੇ, ਅਸੀਂ ਗੱਲਬਾਤ ਲਈ ਤਿਆਰ ਹਾਂ। ਟਿਕੈਤ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਕਾਰਪੋਰੇਟਾਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ।

 

Check Also

10 ਰਾਜਾਂ ਦੀਆਂ 31 ਵਿਧਾਨ ਸਭਾ ਅਤੇ ਵਾਇਨਾਡ ਲੋਕ ਸਭਾ ਸੀਟ ਲਈ ਪਾਈਆਂ ਗਈਆਂ ਵੋਟਾਂ

ਰਾਜਸਥਾਨ ’ਚ ਅਜ਼ਾਦ ਉਮੀਦਵਾਰ ਨੇ ਐਸਡੀਐਮ ਨੂੰ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ ਨਿਊਜ਼ : ਝਾਰਖੰਡ ’ਚ …