Breaking News
Home / ਭਾਰਤ / ਰਾਜ ਸਭਾ ’ਚ ਸਭਾਪਤੀ ਵੈਂਕਈਆ ਨਾਇਡੂ ਦੀ ਵਿਦਾਈ

ਰਾਜ ਸਭਾ ’ਚ ਸਭਾਪਤੀ ਵੈਂਕਈਆ ਨਾਇਡੂ ਦੀ ਵਿਦਾਈ

ਬਚਪਨ ਦੀ ਕਹਾਣੀ ਸੁਣ ਕੇ ਭਾਵੁਕ ਹੋ ਗਏ ਨਾਇਡੂ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਐਮ. ਵੈਂਕਈਆ ਨਾਇਡੂ ਨੂੰ ਅੱਜ ਸੋਮਵਾਰ ਨੂੰ ਰਾਜ ਸਭਾ ਵਿਚ ਵਿਦਾਇਗੀ ਦਿੱਤੀ ਗਈ। ਨਾਇਡੂ ਦਾ ਕਾਰਜਕਾਲ ਆਉਂਦੇ ਬੁੱਧਵਾਰ ਨੂੰ ਸਮਾਪਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜਗਦੀਪ ਧਨਖੜ 11 ਅਗਸਤ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸੇ ਦੌਰਾਨ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸਦਨ ਵਿਚ ਸਪੀਕਰ, ਰਾਸ਼ਟਰਪਤੀ ਉਹੀ ਲੋਕ ਹਨ, ਜੋ ਆਜ਼ਾਦ ਭਾਰਤ ਵਿਚ ਪੈਦਾ ਹੋਏ ਅਤੇ ਇਹ ਦੇਸ਼ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੈ। ਨਾਇਡੂ ਦੇਸ਼ ਦੇ ਅਜਿਹੇ ਉਪ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਆਪਣੀ ਹਰ ਭੂਮਿਕਾ ਵਿਚ ਨੌਜਵਾਨਾਂ ਲਈ ਕੰਮ ਕੀਤਾ। ਸਦਨ ਵਿਚ ਵੀ ਨੌਜਵਾਨ ਸੰਸਦ ਮੈਂਬਰਾਂ ਨੂੰ ਅੱਗੇ ਵਧਾਇਆ। ਇਸੇ ਦੌਰਾਨ ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਵੈਂਕਈਆ ਨਾਇਡੂ ਦੇ ਬਚਪਨ ਦੀ ਕਹਾਣੀ ਸੁਣਾਈ। ਉਨ੍ਹਾਂ ਕਿਹਾ ਕਿ ਜਦ ਨਾਇਡੂ ਮਹਿਜ਼ ਇਕ ਸਾਲ ਦੇ ਸਨ, ਤਦ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ। ਇਹ ਗੱਲ ਸੁਣ ਕੇ ਵੈਂਕਈਆ ਨਾਇਡੂ ਭਾਵੁਕ ਹੋ ਗਏ। ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ’ਤੇ ਰਾਜ ਸਭਾ ’ਚ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਵੱਖ-ਵੱਖ ਵਿਚਾਰਧਾਰਾ ਦੇ ਲੋਕ ਹੋ ਸਕਦੇ ਹਾਂ। ਮੈਨੂੰ ਤੁਹਾਡੇ ਨਾਲ ਕੁਝ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ, ਪਰ ਇਹ ਉਨ੍ਹਾਂ ਬਾਰੇ ਬੋਲਣ ਦਾ ਸਮਾਂ ਨਹੀਂ ਹੈ। ਤੁਸੀ ਇੰਨੀ ਮੁਸ਼ਕਲ ਅਤੇ ਦਬਾਅ ਵਿਚ ਵੀ ਆਪਣੀ ਭੂਮਿਕਾ ਨਿਭਾਈ, ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …