Breaking News
Home / ਭਾਰਤ / ਭਾਜਪਾ ਦਾ ਆਂਧਰਾ ਪ੍ਰਦੇਸ਼ ’ਚ ਅਨੋਖਾ ਵਾਅਦਾ

ਭਾਜਪਾ ਦਾ ਆਂਧਰਾ ਪ੍ਰਦੇਸ਼ ’ਚ ਅਨੋਖਾ ਵਾਅਦਾ

ਸੱਤਾ ’ਚ ਆਏ ਤਾਂ 50 ਰੁਪਏ ’ਚ ਸ਼ਰਾਬ ਦੀ ਬੋਤਲ ਦਿਆਂਗੇ : ਸੋਮੂ ਵੀਰਰਾਜੂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਨੇ ਆਂਧਰਾ ਪ੍ਰਦੇਸ਼ ਵਿਚ 2024 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ’ਤੇ ਸੂਬੇ ਦੇ ਲੋਕਾਂ ਨੂੰ 50 ਰੁਪਏ ਵਿਚ ਸ਼ਰਾਬ ਦੀ ਬੋਤਲ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਸੋਮੂ ਵੀਰਰਾਜੂ ਨੇ ਜਨਤਕ ਮੀਟਿੰਗ ਵਿੱਚ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਦੀ ਅਗਵਾਈ ਵਾਲੀ ਵਾਈ.ਐੱਸ.ਆਰ. ਕਾਂਗਰਸ ਸਰਕਾਰ ਅਤੇ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਦੀ ਆਲੋਚਨਾ ਕੀਤੀ।
ਸੂਬੇ ਵਿੱਚ ਸ਼ਰਾਬ ਦੀਆਂ ਉੱਚੀਆਂ ਕੀਮਤਾਂ ਬਾਰੇ ਵੀਰਰਾਜੂ ਨੇ ਕਿਹਾ ਕਿ ਉਹ ਤੁਹਾਨੂੰ ਦੱਸ ਰਿਹਾ ਹੈ ਕਿ ਸੂਬੇ ਵਿੱਚ ਇੱਕ ਕਰੋੜ ਵਿਅਕਤੀ ਸ਼ਰਾਬ ਪੀਂਦੇ ਹਨ। ਤੁਸੀਂ ਭਾਜਪਾ ਨੂੰ ਵੋਟ ਦਿਓ, ਅਸੀਂ ਤੁਹਾਨੂੰ 75 ਰੁਪਏ ’ਚ ਸ਼ਰਾਬ ਦੀ ਬੋਤਲ ਦਿਆਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਚੰਗੀ ਆਮਦਨ ਰਹੀ ਤਾਂ ਅਸੀਂ ਯਕੀਨੀ ਤੌਰ ’ਤੇ ਸਿਰਫ 50 ਰੁਪਏ ’ਚ ਵਧੀਆ ਸ਼ਰਾਬ ਦੀ ਬੋਤਲ ਵੀ ਦਿਆਂਗੇ। ਜ਼ਿਕਰਯੋਗ ਹੈ ਕਿ ਪੰਜਾਬ, ਯੂਪੀ, ਗੋਆ, ਉਤਰਾਖੰਡ ਅਤੇ ਮਨੀਪੁਰ ਵਿਚ ਵੀ 2022 ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਦੇਖਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਚੋਣਾਂ ਵਾਲੇ ਇਨ੍ਹਾਂ ਸੂਬਿਆਂ ਵਿਚ ਜਨਤਾ ਨਾਲ ਕਿਹੋ ਜਿਹੇ ਵਾਅਦੇ ਕਰਦੇ ਹਨ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …