0.9 C
Toronto
Wednesday, January 7, 2026
spot_img
Homeਭਾਰਤਕਰੋਨਾ ਦਾ ਨੋਟਬੰਦੀ ਨਾਲੋਂ ਵੀ ਵੱਧ ਅਸਰ!

ਕਰੋਨਾ ਦਾ ਨੋਟਬੰਦੀ ਨਾਲੋਂ ਵੀ ਵੱਧ ਅਸਰ!

ਲੌਕਡਾਊਨ ਕਰਕੇ 6 ਮਹੀਨਿਆਂ ‘ਚ 30% ਪ੍ਰਚੂਨ ਦੁਕਾਨਾਂ ਬੰਦ, 60 ਲੱਖ ਨੌਕਰੀਆਂ ‘ਤੇ ਕੁਹਾੜਾ

ਨਵੀਂ ਦਿੱਲੀ/ਬਿਊਰੋ ਨਿਊਜ਼
ਜੇਕਰ ਸਰਕਾਰ ਨੇ ਦੇਸ਼ ਵਿਆਪੀ ਲੌਕਡਾਊਨ ਵਿਚਾਲੇ ਭਾਰਤੀ ਪ੍ਰਚੂਨ ਵਿਕਰੇਤਾਵਾਂ ਨੂੰ ਮਦਦ ਨਾ ਦਿੱਤੀ ਤਾਂ ਲਗਭਗ 30 ਪ੍ਰਤੀਸ਼ਤ ਪ੍ਰਚੂਨ ਕਾਰੋਬਾਰ ਬੰਦ ਹੋ ਜਾਣਗੇ। ਰਿਟੇਲਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਸੀਈਓ ਰਾਜਾ ਗੋਪਾਲਨ ਨੇ ਦੱਸਿਆ ਕਿ ਫਰਵਰੀ ਤੋਂ ਬਾਅਦ ਪ੍ਰਚੂਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਅਤੇ ਪਿਛਲੇ ਮਹੀਨੇ ਇਹ ਆਮ ਕਾਰੋਬਾਰ ਦਾ 50-60 ਪ੍ਰਤੀਸ਼ਤ ਸੀ ਤੇ ਮਾਰਚ ‘ਚ ਇਹ ਲਗਪਗ ਸਿਫ਼ਰ ‘ਤੇ ਆ ਗਿਆ ਹੈ। ਇਹ ਮਾਰ ਨੋਟਬੰਦੀ ਨਾਲੋਂ ਵੀ ਵੱਡੀ ਹੋਵੇਗੀ । ਰਾਜਾ ਗੋਪਾਲਨ ਨੇ ਕਿਹਾ ਕਿ ਪ੍ਰਚੂਨ ਕਾਰੋਬਾਰੀ ਰੋਜ਼ਾਨਾ ਦੁੱਖ ਝੱਲ ਰਹੇ ਹਨ ਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਖਰਚੇ ਕਿਵੇਂ ਚੱਲਣਗੇ। ਕਿਰਾਏ ਦੀ ਕੀਮਤ ਉਨ੍ਹਾਂ ਦੀ ਆਮਦਨੀ ਦਾ ਅੱਠ ਪ੍ਰਤੀਸ਼ਤ ਹੈ ਤੇ ਤਨਖਾਹ ਦੀ ਲਾਗਤ ਆਮਦਨੀ ਦਾ ਸੱਤ-ਅੱਠ ਫੀਸਦ ਹੈ। ਉਨ੍ਹਾਂ ਕਿਹਾ ਕਿ ਸਪਲਾਇਰਾਂ ਨੂੰ ਭੁਗਤਾਨ ਵੀ ਕਰਨਾ ਹੈ ਤੇ ਭੁਗਤਾਨ ਅਜੇ ਵੀ ਬਾਕੀ ਹਨ, ਪਰ ਇਸ ਲਈ ਕੋਈ ਆਮਦਨੀ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਇਸ ਮਹੀਨੇ ਤੇ ਸੰਭਵ ਤੌਰ ‘ਤੇ ਅਗਲੇ ਮਹੀਨੇ ਵੀ ਤਨਖਾਹ ਪ੍ਰਾਪਤ ਕਰਨਗੇ, ਪਰ ਪ੍ਰਚੂਨ ਕਾਰੋਬਾਰੀ ਇਸ ਦੀ ਕੀਮਤ ਅਦਾ ਕਰਨਗੇ। ਉਨ੍ਹਾਂ ਕੋਲ ਦੋ-ਤਿੰਨ ਮਹੀਨਿਆਂ ਦੀ ਤਨਖਾਹ ਲੈਣ ਲਈ ਇੰਨੇ ਪੈਸੇ ਨਹੀਂ ਹਨ।

RELATED ARTICLES
POPULAR POSTS