ਆਰਿਅਨ ਸਣੇ ਸਾਰੇ 8 ਆਰੋਪੀਆਂ ਦੀ ਨਿਆਇਕ ਹਿਰਾਸਤ 30 ਅਕਤੂਬਰ ਤੱਕ ਵਧੀ
ਮੰੁਬਈ/ਬਿਊਰੋ ਨਿਊਜ਼
ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਆਰਿਅਨ ਖਾਨ ਨੂੰ ਮਿਲਣ ਲਈ ਅੱਜ ਉਸਦੇ ਪਿਤਾ ਅਤੇ ਅਭਿਨੇਤਾ ਸ਼ਾਹਰੁਖ ਖਾਨ ਪਹੁੰਚੇ। ਪਿਤਾ ਅਤੇ ਪੁੱਤਰ ਵਿਚਾਲੇ ਤਕਰੀਬਨ 18 ਮਿੰਟਾਂ ਤੱਕ ਮੁਲਾਕਾਤ ਹੋਈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨਿਯਮਾਂ ਮੁਤਾਬਕ ਸਿਰਫ 10 ਮਿੰਟ ਦੀ ਮੁਲਾਕਾਤ ਦੀ ਗੱਲ ਮੰਨ ਰਿਹਾ ਹੈ। ਮੁਲਾਕਾਤ ਦੌਰਾਨ ਸ਼ਾਹਰੁਖ ਨੂੰ ਦੇਖਦੇ ਹੀ ਆਰਿਆਨ ਭਾਵੁਕ ਵੀ ਹੋ ਗਿਆ। ਇਸੇ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਪੈਸ਼ਲ ਅਦਾਲਤ ਨੇ ਆਰਿਅਨ ਖਾਨ ਅਤੇ 8 ਹੋਰ ਆਰੋਪੀਆਂ ਦੀ ਨਿਆਇਕ ਹਿਰਾਸਤ 30 ਅਕਤੂਬਰ ਤੱਕ ਵਧਾ ਦਿੱਤੀ ਹੈ। ਇਸੇ ਦੌਰਾਨ ਕਰੂਜ ਡਰੱਗ ਮਾਮਲੇ ਦੀ ਜਾਂਚ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ ਤਾਂ ਨਵੇਂ ਨਵੇਂ ਖੁਲਾਸੇ ਵੀ ਹੋ ਰਹੇ ਹਨ। ਐਨਸੀਬੀ ਦੀ ਟੀਮ ਨੇ ਅੱਜ ਅਦਾਕਾਰਾ ਅਨੱਨਿਆ ਪਾਂਡੇ ਅਤੇ ਸ਼ਾਹਰੁਖ ਦੇ ਘਰ ’ਤੇ ਰੇਡ ਵੀ ਕੀਤੀ। ਧਿਆਨ ਰਹੇ ਕਿ ਅਨੱਨਿਆ ਪਾਂਡੇ ਕੋਲੋਂ ਐਨਸੀਬੀ ਨੇ ਪੁੱਛਗਿੱਛ ਵੀ ਕੀਤੀ ਹੈ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …