ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ‘ਚ 31 ਮਈ ਤੱਕ ਲੌਕਡਾਊਨ ਜਾਰੀ ਹੈ। ਅਜਿਹੀ ਹਾਲਤ ਵਿੱਚ ਬਹੁਤੀਆਂ ਦੁਕਾਨਾਂ ਆਨਲਾਈਨ ਸਾਮਾਨ ਵੇਚਣ ਵੱਲ ਵਧ ਰਹੀਆਂ ਹਨ। ਇਸ ਕੜੀ ਵਿੱਚ ਕੇਰਲ ਸਰਕਾਰ ਸ਼ਰਾਬ ਨੂੰ ਆਨਲਾਈਨ ਵੀ ਵੇਚੇਗੀ। ਇਸ ਲਈ ਸਰਕਾਰ ਜਲਦੀ ਹੀ ਬੇਵਕਿਊ ਮੋਬਾਇਲ ਐਪ ਲਾਂਚ ਕਰੇਗੀ। ਬੇਵਕਿਯੂ ਐਪ ਵਰਚੂਅਲ ਪ੍ਰਬੰਧਨ ਪ੍ਰਣਾਲੀ ਅਧੀਨ ਕੰਮ ਕਰਦੀ ਹੈ। ਇਸ ਐਪ ਜ਼ਰੀਏ ਗਾਹਕ ਘਰ ਬੈਠੇ ਹੀ ਸ਼ਰਾਬ ਮੰਗਵਾ ਸਕਣਗੇ। ਇਸ ਐਪ ਨੂੰ ਗੂਗਲ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਜਲਦੀ ਹੀ ਇਹ ਐਪ ਗੂਗਲ ਪਲੇ ਸਟੋਰ ‘ਤੇ ਉਪਲੱਬਧ ਹੋਵੇਗਾ। ਫੇਅਰਕੋਡ ਤਕਨਾਲੋਜੀ ਨਾਂ ਦੀ ਕੰਪਨੀ ਇਸ ਐਪ ਨੂੰ ਤਿਆਰ ਕਰ ਰਹੀ ਹੈ।

