Breaking News
Home / ਭਾਰਤ / ਜੰਮੂ ਕਸ਼ਮੀਰ ਦੇ ਆਸ ਐਸ ਪੁਰਾ ‘ਚ ਪਾਕਿ ਨੇ ਫਿਰ ਕੀਤੀ ਗੋਲੀਬੰਦੀ ਉਲੰਘਣਾ

ਜੰਮੂ ਕਸ਼ਮੀਰ ਦੇ ਆਸ ਐਸ ਪੁਰਾ ‘ਚ ਪਾਕਿ ਨੇ ਫਿਰ ਕੀਤੀ ਗੋਲੀਬੰਦੀ ਉਲੰਘਣਾ

ਬੀਐਸਐਫ ਦਾ ਇਕ ਜਵਾਨ ਸ਼ਹੀਦ, ਦੋ ਨਾਗਰਿਕਾਂ ਦੀ ਵੀ ਮੌਤ
ਸ੍ਰੀਨਗਰ/ਬਿਊਰੋ ਨਿਊਜ਼
ਪਾਕਿਸਤਾਨ ਨੇ ਅੱਜ ਸਵੇਰੇ ਕਸ਼ਮੀਰ ਦੇ ਆਰ ਐਸ ਪੁਰਾ ਸੈਕਟਰ ਵਿਚ ਗੋਲੀਬੰਦੀ ਦੀ ਮੁੜ ਉਲੰਘਣਾ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਪਾਕਿ ਨੇ 30 ਤੋਂ 40 ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਹੈ। ਸਰਹੱਦ ਪਾਰੋਂ ਲਗਾਤਾਰ ਗੋਲੀਬਾਰੀ ਹੋ ਰਹੀ ਸੀ। ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਸਾਂਬਾ ਸੈਕਟਰ ਵਿਚ ਬੀ.ਐਸ.ਐਫ. ਦਾ ਇਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ ਹੈ। ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਨਾਗਰਿਕ ਜ਼ਖ਼ਮੀ ਵੀ ਹੋ ਗਏ। ਪਾਕਿ ਨੇ ਅੱਜ ਸਵੇਰੇ 6 ਵਜੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਆਰ ਐਸ ਪੁਰਾ ਸੈਕਟਰ ਵਿਚ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਖੇਤਰ ਦੇ ਸਾਰੇ ਸਕੂਲ ਬੰਦ ਕੀਤੇ ਗਏ ਹਨ। ਬੀਐਸਐਫ ਦੇ ਸੀਨੀਅਰ ਅਧਿਕਾਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ। ਚੇਤੇ ਰਹੇ ਕਿ ਲੰਘੇ ਕੱਲ੍ਹ ਵੀ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …