-0.8 C
Toronto
Wednesday, February 11, 2026
spot_img
Homeਭਾਰਤਯੂਪੀ ਪੁਲਿਸ ਦਾ ਅਣਮਨੁੱਖੀ ਕਾਰਾ ਆਇਆ ਸਾਹਮਣੇ

ਯੂਪੀ ਪੁਲਿਸ ਦਾ ਅਣਮਨੁੱਖੀ ਕਾਰਾ ਆਇਆ ਸਾਹਮਣੇ

ਗੱਡੀ ਗੰਦੀ ਹੋ ਜਾਵੇਗੀ ਕਹਿ ਕੇ ਜ਼ਖ਼ਮੀਆਂ ਨੂੰ ਨਹੀਂ ਲਿਜਾਇਆ ਗਿਆ ਹਸਪਤਾਲ
ਦੋ ਲੜਕਿਆਂ ਦੀ ਹੋਈ ਮੌਤ
ਸਹਾਰਨਪੁਰ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਪੁਲਿਸ ਦਾ ਇਕ ਵਾਰ ਫਿਰ ਅਣਮਨੁੱਖੀ ਚਿਹਰਾ ਸਾਹਮਣੇ ਆਇਆ ਹੈ। ਵੀਰਵਾਰ ਦੀ ਰਾਤ ਨੂੰ ਸੜਕ ਹਾਦਸੇ ਦੇ ਸ਼ਿਕਾਰ ਹੋਏ ਦੋ ਨਾਬਾਲਗ ਲੜਕਿਆਂ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਤੜਫ-ਤੜਫ ਕੇ ਦਮ ਤੋੜ ਦਿੱਤਾ। ਯੂਪੀ ਦੀ ਪੁਲਿਸ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਏ ਲੜਕਿਆਂ ਦੇ ਖੂਨ ਨਾਲ ਉਨ੍ਹਾਂ ਦੀ ਗੱਡੀ ਗੰਦੀ ਹੋ ਜਾਵੇਗੀ। ਇਸ ਕਰਕੇ ਉਨ੍ਹਾਂ ਨੂੰ ਹਸਪਤਾਲ ਨਹੀਂ ਲਿਜਾਣਗੇ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ ਅਤੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੀ ਮੰਗ ਉਠਣ ਲੱਗੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਦੀ ਮਿੰਨਤਾਂ ਵੀ ਕੀਤੀਆਂ, ਪਰ ਪੁਲਿਸ ਵਾਲਿਆਂ ਦੇ ਮਨ ਵਿਚ ਜ਼ਰਾ ਵੀ ਰਹਿਮ ਨਾ ਆਇਆ ਤਾਂ ਹੋਰਾਂ ਨੇ ਜ਼ਖ਼ਮੀ ਲੜਕਿਆਂ ਨੂੰ ਹਸਪਤਾਲ ਪਹੁੰਚਾਇਆ, ਪਰ ਜਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਦੋਵੇਂ ਲੜਕਿਆਂ ਨੂੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

RELATED ARTICLES
POPULAR POSTS