-0.4 C
Toronto
Sunday, November 9, 2025
spot_img
Homeਭਾਰਤਗੌਤਮ ਗੰਭੀਰ ਦੀ ਜਾਨ ਨੂੰ ਖਤਰਾ

ਗੌਤਮ ਗੰਭੀਰ ਦੀ ਜਾਨ ਨੂੰ ਖਤਰਾ

ਇਸਲਾਮਿਕ ਸਟੇਟ ਨੇ ਈਮੇਲ ਕਰਕੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰਬੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਆਈ ਐਸ ਆਈ ਐਸ (ਕਸ਼ਮੀਰ) ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਗੌਤਮ ਗੰਭੀਰ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੂੰ ਆਈ ਐਸ ਆਈ ਐਸ (ਕਸ਼ਮੀਰ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਗੰਭੀਰ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਆਈ ਐਸ ਆਈ ਐਸ ਦੇ ਕਸ਼ਮੀਰ ਮਡਿਊਲ ਵੱਲੋਂ ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ। ਗੰਭੀਰ ਨੂੰ ਇਹ ਈਮੇਲ ਮੰਗਲਵਾਰ ਦੇਰ ਰਾਤ ਨੂੰ ਮਿਲੀ। ਇਸ ’ਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਜਾਨ ਤੋਂ ਮਾਰਨ ਦੀ ਗੱਲ ਕਹੀ ਗਈ ਹੈ। ਸੁਰੱਖਿਆ ਏਜੰਸੀਆਂ ਇਸ ਪੂਰੇ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਸਾਈਬਰ ਸੈਲ ਨੇ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2019 ਵਿਚ ਵੀ ਗੌਤਮ ਗੰਭੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਮਿਲੀ ਸੀ। ਇੰਟਰਨੈਸ਼ਨਲ ਨੰਬਰ ਤੋਂ ਫੋਨ ’ਤੇ ਮਿਲੀ ਧਮਕੀ ਤੋਂ ਬਾਅਦ ਗੰਭੀਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਸ਼ਹਾਦਰਾ ਦੇ ਡਿਪਟੀ ਕਮਿਸ਼ਨਰ ਨੂੰ ਇਕ ਪੱਤਰ ਵੀ ਲਿਖਿਆਸੀ।

RELATED ARTICLES
POPULAR POSTS