-0.7 C
Toronto
Thursday, March 12, 2026
spot_img
Homeਪੰਜਾਬਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਚੰਨੀ ’ਤੇ ਵੱਡਾ ਸਿਆਸੀ ਹਮਲਾ

ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਚੰਨੀ ’ਤੇ ਵੱਡਾ ਸਿਆਸੀ ਹਮਲਾ

ਕਿਹਾ- ਮੈਂ ਨਹੀਂ, ਚੰਨੀ ਨੇ ਭਰਾ ਨੂੰ ਬਚਾਉਣ ਲਈ ਕੀਤਾ ਸੀ ਬਾਦਲਾਂ ਨਾਲ ਸਮਝੌਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਅਕਸਰ ਬਾਦਲਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਏ ਜਾਂਦੇ ਹਨ। ਜਿਸ ਦਾ ਜਵਾਬ ਦਿੰਦਿਆਂ ਕੈਪਟਨ ਨੇ ਚੰਨੀ ’ਤੇ ਵੱਡਾ ਸਿਆਸੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਬਾਦਲਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ ਬਲਕਿ ਚੰਨੀ ਨੇ ਆਪਣੇ ਭਰਾ ਨੂੰ ਬਚਾਉਣ ਲਈ ਬਾਦਲਾਂ ਨਾਲ ਸਮਝੌਤਾ ਕੀਤਾ ਸੀ। ਕੈਪਟਨ ਕਿਹਾ ਕਿ ਚੰਨੀ ਨੇ ਆਪਣੇ ਭਰਾ ਨੂੰ ਲੁਧਿਆਣਾ ਸਿਟੀ ਸੈਂਟਰ ਮਾਮਲੇ ਤੋਂ ਬਚਾਉਣ ਲਈ ਬਾਦਲਾਂ ਨੂੰ ਆਪਣਾ ਸਮਰਥਨ ਦਿੱਤਾ ਸੀ। ਚੰਨੀ ਦਾ ਭਰਾ ਮਨਮੋਹਨ ਸਿੰਘ ਸਥਾਨਕ ਸਰਕਾਰਾਂ ’ਚ ਇੰਜੀਨੀਅਰ ਸਨ ਅਤੇ ਉਹ ਵੀ ਸਿਟੀ ਸੈਂਟਰ ਮਾਮਲੇ ’ਚ ਕੈਪਟਨ ਦੇ ਨਾਲ ਸਹਿ ਮੁਲਜ਼ਮ ਸਨ। ਚੰਨੀ ਨੇ ਖੁਦ ਆਪਣੇ ਭਰਾ ਨੂੰ ਬਚਾਉਣ ਲਈ ਅਕਾਲੀਆਂ ਨਾਲ ਸਮਝੌਤਾ ਕਰ ਕੇ ਇਸ ਦੇ ਬਦਲੇ ਵਿਧਾਨ ਸਭਾ ’ਚ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ। ਕੈਪਟਨ ਨੇ ਕਿ ਜੇਕਰ ਮੈਂ ਬਾਦਲਾਂ ਨਾਲ ਸਮਝੌਤਾ ਕੀਤਾ ਹੁੰਦਾ ਤਾਂ ਮੈਨੂੰ 13 ਸਾਲ ਕੋਰਟ ਕਚਹਿਰੀਆਂ ਦੇ ਚੱਕਰ ਨਾ ਲਗਾਉਣੇ ਪੈਂਦੇ।

RELATED ARTICLES
POPULAR POSTS