ਅਦਾਲਤ ਨੇ ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਹਰੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅੱਜ ਪੰਚਕੂਲਾ ਦੀ ਅਦਾਲਤ ਵਿਚ ਪੇਸ਼ ਹੋਈ। ਸੁਣਵਾਈ ਦੌਰਾਨ ਅਦਾਲਤ ਰੂਮ ਨੂੰ ਅੰਦਰੋ ਬੰਦ ਕਰ ਦਿੱਤਾ ਗਿਆ ਸੀ ਅਤੇ ਮੌਜੂਦ ਸਾਰੇ ਵਿਅਕਤੀਆਂ ਦੇ ਮੋਬਾਇਲ ਫੋਨ ਬੰਦ ਕਰਵਾਏ ਗਏ ਸਨ। ਪੁਲਿਸ ਵੱਲੋਂ ਹਨੀਪ੍ਰੀਤ ਲਈ 14 ਦਿਨ ਦਾ ਰਿਮਾਂਡ ਮੰਗਿਆ ਗਿਆ। ਸੁਣਵਾਈ ਦੌਰਾਨ ਚੱਲੀ ਬਹਿਸਬਾਜ਼ੀ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਪੁਲਿਸ 6 ਦਿਨਾਂ ਤੱਕ ਹਨੀਪ੍ਰੀਤ ਕੋਲੋਂ ਪੁੱਛਗਿੱਛ ਕਰੇਗੀ, ਜਿਸ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।ઠਦੱਸਿਆ ਜਾ ਰਿਹਾ ਕਿ ਹਨੀਪ੍ਰੀਤ ਨੇ ਅਦਾਲਤ ਵਿਚ ਹੱਥ ਜੋੜੇ ਅਤੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਰੋਣ ਲੱਗ ਪਈ।
ਚੇਤੇ ਰਹੇ ਕਿ ਹਨੀਪ੍ਰੀਤ ਨੂੰ ਲੰਘੇ ਕੱਲ੍ਹ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 25 ਅਗਸਤ ਤੋਂ ਫਰਾਰ ਚੱਲ ਰਹੀ ਸੀ। ਹਨੀਪ੍ਰੀਤ ‘ਤੇ 28 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੇ ਦੋਸ਼ ਲਗਾਏ ਗਏ ਹਨ।