Breaking News
Home / ਪੰਜਾਬ / ਸੰਗਰੂਰ ਲੋਕ ਸਭਾ ਹਲਕੇ ‘ਚ ਮੁਕਾਬਲਾ ਹੋਣ ਲੱਗਾ ਰੌਚਕ

ਸੰਗਰੂਰ ਲੋਕ ਸਭਾ ਹਲਕੇ ‘ਚ ਮੁਕਾਬਲਾ ਹੋਣ ਲੱਗਾ ਰੌਚਕ

ਅਕਾਲੀ ਦਲ ਭੀੜ ਇਕੱਠੀ ਕਰਨ ਲਈ ਕਾਮੇਡੀਅਨਾਂ ਦਾ ਲੈਣ ਲੱਗਾ ਸਹਾਰਾ
ਸੰਗਰੂਰ/ਬਿਊਰੋ ਨਿਊਜ਼
ਸੰਗਰੂਰ ਲੋਕ ਸਭਾ ਹਲਕੇ ਤੋਂ ਮੁਕਾਬਲਾ ਕਾਫੀ ਰੌਚਕ ਹੁੰਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਸਿਆਸਤਦਾਨ ਹੋਣ ਦੇ ਨਾਲ-ਨਾਲ ਇਕ ਕਾਮੇਡੀ ਕਲਾਕਾਰ ਵੀ ਹਨ ਅਤੇ ਭੀੜ ਵੀ ਵਾਹਵਾ ਇਕੱਠੀ ਕਰ ਰਹੇ ਹਨ। ਇਸ ਨੂੰ ਦੇਖਦਿਆਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਭੀੜ ਇਕੱਠੀ ਕਰਨ ਲਈ ਕਾਮੇਡੀਅਨ ਭੋਟੂ ਸ਼ਾਹ ਨੂੰ ਆਪਣੇ ਕਾਫਲੇ ਵਿਚ ਸ਼ਾਮਲ ਕੀਤਾ ਹੈ। ਇਸ ਸਬੰਧੀ ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨੇਤਾ ਕੰਮ ਕਰਨ ਤਾਂ ਭੀੜ ਇਕੱਠੀ ਕਰਨ ਲਈ ਕਾਮੇਡੀਅਨਾਂ ਦਾ ਸਹਾਰਾ ਨਾ ਲੈਣਾ ਪਵੇ। ਇਸ ਸਬੰਧੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਢੀਂਡਸਾ ਜਿੰਨੇ ਮਰਜ਼ੀ ਕਾਮੇਡੀਅਨ ਇਕੱਠੇ ਕਰ ਲੈਣ, ਪਰ ਜਨਤਾ ਨੇ ਤੱਕੜੀ ਨੂੰ ਵੋਟ ਨਹੀਂ ਪਾਉਣੀ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਜ਼ਮਾਨਤ ਵੀ ਜ਼ਬਤ ਕਰਵਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਸੰਗਰੂਰ ਵਿਚ ਮੁੱਖ ਮੁਕਾਬਲਾ ਭਗਵੰਤ ਮਾਨ, ਪਰਮਿੰਦਰ ਸਿੰਘ ਢੀਂਡਸਾ ਅਤੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਿਚਕਾਰ ਹੋਣਾ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦਾ ਕੀਤਾ ਵਿਰੋਧ

ਕਿਹਾ : ਪੰਜਾਬ ਪੁਲਿਸ ਡੈਮ ਦੀ ਕਰ ਰਹੀ ਹੈ ਸੁਰੱਖਿਆ, ਕੇਂਦਰ ਸਰਕਾਰ ਆਪਣਾ ਫੈਸਲਾ ਲਵੇ …