Home / ਰੈਗੂਲਰ ਕਾਲਮ / ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਲਾਗੂ

ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਲਾਗੂ

ਚਰਨ ਸਿੰਘ ਰਾਏ416-400-9997
ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ ਗਏ ਹਨ ਤਾਂਕਿ ਸਾਰੇ ਇਕੋ ਹੀ ਢੰਗ ਤਰੀਕੇ ਨਾਲ ਕਾਰ ਚਲਾਉਣ। ਇਹਨਾਂ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰਨ ਲਈ ਕਨੂੰਨ ਬਣਾਏ ਗਏ ਹਨ ਅਤੇ ਨਾਲ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਜੇ ਕੋਈ ਵਿਅੱਕਤੀ ਡਰਾਈਵਿੰਗ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਟਰੈਫਿਕ ਟਿਕਟ ਮਿਲਦੀ ਹੈ,ਅਤੇ ਜੇ ਕੋਈ ਐਕਸੀਡੈਂਟ ਕਰਦਾ ਹੈ ਤਾਂ ਵੀ ਕਸੂਰ ਦੇ ਅਨੁਸਾਰ ਟਿਕਟ ਮਿਲਦੀ ਹੈ, ਜੁਰਮਾਨਾ ਵੀ ਹੁੰਦਾ ਹੈ ਅਤੇ ਬਾਅਦ ਵਿਚ ਕਾਰ ਇੰਸੋਰੈਂਸ ਵੀ ਵੱਧਦੀ ਹੈ। ਜੇ ਕੋਈ ਵੱਡੀ ਗਲਤੀ ਹੈ ਤਾਂ ਸਜਾ ਵੀ ਹੋ ਜਾਂਦੀ ਹੈ,ਲਾਈਸੈਂਸ ਵੀ ਸਸਪੈਂਡ ਹੋ ਜਾਂਦਾ ਹੈ। ਇਸ ਕਰਕੇ ਹੀ ਆਪਣੇ ਆਪਣੇ ਦੇਸ ਦੀਆਂ ਆਦਤਾਂ ਦੇ ਬਾਵਜੂਦ ਕਨੇਡਾ ਵਿਚ ਅਸੀਂ ਸਿਧੀਆਂ ਲਾਈਨਾਂ ਵਿਚ ਚਲਦੇ ਹਾਂ।
ਇਸ ਕਰਕੇ ਹੀ ਉਨਟਾਰੀਓ ਦੀਆਂ ਸੜਕਾਂ ਨੂੰ ਹੋਰ ਵਧੇਰੇ ਸੁਰੱਖਿਅਤ ਬਣਾਉਣ ਵਾਸਤੇ ਨਵੇਂ ਕਨੂੰਨ ਲਾਗੂ ਕੀਤੇ ਗਏ ਹਨ। ਇਹਨਾਂ ਵਿਚੋਂ ਪੰਜ ਤਾਂ ਇਕ ਸਤੰਬਰ 2015 ਤੋਂ ਲਾਗੂ ਹਨ ਅਤੇ ਕੁਝ ਇਕ ਜਨਵਰੀ 2016 ਤੋਂ ਲਾਗੂ ਹੋ ਗਏ ਹਨ।ਡਿਸਟਰੈਕਟ ਡਰਾਈਵਿੰਗ ਜਿਵੇਂ ਕਾਰ ਚਲਾਊਣ ਦੇ ਸਮੇਂ ਸੈਲ ਫੋਨ ਦੀ ਵਰਤੋਂ ਕਰਨ ਤੇ ਘੱਟੋ ਘੱਟ ਜੁਰਮਾਨਾ 490 ਡਾਲਰ ਅਤੇ ਤਿੰਨ ਡੀਮੈਰਿਟ ਪੁਆਇੰਂਟ ਵੀ ਮਿਲ ਜਾਣਗੇ ਅਤੇ ਵੱਧ ਤੋਂ ਵੱਧ ਜੁਰਮਾਨਾ 1000 ਡਾਲਰ ਤੱਕ ਹੋ ਸਕਦਾ ਹੈ। ਜੀ 1 ਅਤੇ ਜੀ 2 ਲਾਈਸੈਂਸ ਹੋਲਡਰਾਂ ਦਾ ਤਾਂ ਲਾਈਸੈਂਸ ਉਸੇ ਵਕਤ ਸਸਪੈਂਡ ਹੋ ਸਕਦਾ ਹੈ 30 ਦਿਨ ਵਾਸਤੇ।
ਸਾਈਕਲ ਸਵਾਰਾਂ ਦਾ ਵੀ ਵੱਧ ਧਿਆਨ ਰੱਖਣਾ ਪਵੇਗਾ ਹੁਣ। ਜਦੋਂ ਵੀ ਸਾਈਕਲ ਸਵਾਰ ਨੂੰ ਪਾਸ ਕਰਨਾ ਹੈ ਤਾਂ ਘੱਟੋ ਘੱਟ ਇਕ ਮੀਟਰ ਦਾ ਫਾਸਲਾ ਛੱਡਕੇ ਪਾਸ ਕਰਨਾ ਹੈ ਜੇ ਸੰਭਵ ਹੈ,ਭਾਵ ਜੇ ਇੰਨੀ ਜਗਾ ਹੈਗੀ ਹੈ ਪਾਸ ਕਰਨ ਲਈ। ਨਹੀਂ ਤਾਂ ਜੁਰਮਾਨਾ 110 ਡਾਲਰ ਅਤੇ ਦੋ ਡੀਮੈਰਿਟ ਪੁਆਇੰਟ ਵੀ ਲੱਗ ਜਾਣੇ ਹਨ।ਅਤੇ ਇਹ ਵੱਧ ਵੀ ਹੋ ਸਕਦਾ ਹੈ।
ਇਸ ਤਰਾਂ ਹੀ ਜੇ ਪਿਛਲੇ ਪਾਸੇ ਤੋਂ ਸਾਈਕਲ ਆ ਰਿਹਾ ਹੈ,ਤੁਸੀਂ ਆਪਣੀ ਕਾਰ ਦਾ ਦਰਵਾਜਾ ਖੋਲ ਦਿਤਾ ਸਾਈਕਲ ਸਵਾਰ ਜਖਮੀ ਹੋ ਗਿਆ ਤਾਂ ਵੀ ਜੁਰਮਾਨਾ 365 ਡਾਲਰ ਅਤੇ ਤਿੰਨ ਡੀਮੈਰਿਟ ਪੁਆਇੰਟ ਵੀ ਲੱਗ ਜਾਣੇ ਹਨ। ਪਰ ਜੇ ਸਾਈਕਲ ਸਵਾਰ ਨੇ ਆਪਣੇ ਸਾਈਕਲ ਤੇ ਸਹੀ ਤਰੀਕੇ ਨਾਲ ਲਾਈਟਾਂ ਜਾਂ ਰਫਲੈਕਟਰ ਨਹੀ ਲਗਵਾਏ ਤਾਂ ਉਹਨਾਂ ਨੂੰ ਵੀ 110 ਡਾਲਰ ਦਾ ਜੁਰਮਾਨਾ ਲੱਗ ਜਾਣਾ ਹੈ। ਟੋਹ ਟਰੱਕ -ਪਹਿਲਾਂ ਜਦੋਂ ਵੀ ਸੜਕ ਤੇ ਕੋਈ ਪਲੀਸ ਦੀ ਕਾਰ ਜਾਂ ਕੋਈ ਵੀ ਐਮਰਜੈਂਸੀ ਵਹੀਕਲ ਲਾਈਟਾਂ ਲਾਕੇ ਕਿਸੇ ਦੀ ਸਹਾਇਤਾ ਕਰਨ ਵਾਸਤੇ ਖੜਾ ਹੈ ਤਾਂ ਤੁਸੀਂ ਆਪਣਾ ਵਹੀਕਲ ਹੌਲੀ ਕਰਨਾ ਹੈ ਅਤੇ ਦੂਸਰੀ ਲਾਈਨ ਵਿਚ ਚਲੇ ਜਾਣਾ ਹੈ।ਹੁਣ ਇਹ ਰੂਲ ਟੋ-ਟਰੱਕ ਵਾਸਤੇ ਵੀ ਲਾਗੂ ਹੈ,ਭਾਵ ਜੇ ਟੋ-ਟਰੱਕ ਵੀ ਲਾਈਟਾਂ ਲਾਕੇ ਕਿਸੇ ਦੀ ਮੱਦਦ ਕਰਨ ਵਾਸਤੇ ਖੜਾ ਹੈ ਤਾਂ ਉਸਨੂੰ ਵੀ ਪਾਸ ਕਰਨ ਲੱਗੇ ਹੌਲੀ ਕਰਕੇ ਦੂਸਰੀ ਲਾਈਨ ਵਿਚ ਚਲੇ ਜਾਣਾ ਹੈ। ਨਹੀਂ ਤਾਂ 490 ਡਾਲਰ ਜੁਰਮਾਨਾ ਹੋ ਜਾਣਾ ਹੈ।ਪੈਦਲ ਯਾਤਰੀਆਂ ਵਾਸਤੇ ਅਤੇ ਸਕੂਲ ਕਰਾਸਿੰਗ ਦੇ ਨਵੇਂ ਕਨੂੰਨ ਇਕ ਜਨਵਰੀ 2016 ਤੋਂ ਲਾਗੂ ਹੋ ਗਏ ਹਨ। ਸਕੂਲ ਕਰਾਸਿੰਗ ਤੇ ਅਤੇ ਪੈਦਲ ਯਾਤਰੀਆਂ ਦੇ ਲੰਘਣ ਵਾਸਤੇ ਬਣੀ ਥਾਂ ਭਾਵ ਪਡੈਸਟਰੀਅਨ ਕਰੌਸ-ਓਵਰ ਤੇ ਸਾਰੇ ਹੀ ਵਹੀਕਲ ਡਰਾਈਵਰਾਂ ਨੂੰ ਅਤੇ ਸਾਈਕਲ ਸਵਾਰਾਂ ਨੂੰ ਉਨਾਂ ਚਿਰ ਰੁਕਣਾ ਪਵੇਗਾ ਜਿੰਨੀ ਦੇਰ ਤੱਕ ਪੈਦਲ ਯਾਤਰੀ ਸੜਕ ਦੇ ਦੂਸਰੀ ਤਰਫ ਨਹੀਂ ਪਹੁੰਚ ਜਾਂਦਾ। ਪਹਿਲਾਂ ਇਹ ਕਨੂੰਨ ਅੱਧ ਤੱਕ ਪਹੁਚਣ ਦਾ ਸੀ। ਪਡੈਸਟਰੀਅਨ ਕਰੌਸ-ਓਵਰ ਆਮ ਤੌਰ ਤੇ ਡਾਊਨ ਟਾਊਨ ਏਰੀਏ ਵਿਚ ਜਾਂ ਸਾਪਿੰਗ ਮਾਲ ਵਿਚ ਬਣੇ ਹੁੰਦੇ ਹਨ ਜਿਥੇ ਪੈਦਲ ਤੁਰਨ ਵਾਲਿਆਂ ਦੀ ਬਹੁਤਾਤ ਹੁੰਦੀ ਹੈ। ਇਥੇ ਸੜਕ ਉਪਰ ਖਾਸ ਨਿਸਾਨ ਲੱਗੇ ਹੁੰਦੇ ਹਨ ਜਾਂ ਹੱਥ ਨਾਲ ਕੰਟਰੋਲ ਹੁੰਦੀਆਂ ਲਾਈਟਾ ਨਾਲ ਇਹਨਾ ਦੀ ਪਛਾਂਣ ਸੌਖੀ ਹੀ ਜੋ ਜਾਂਦੀ ਹੈ। ਪਰ ਇਹ ਰੂਲ ਸਿਰਫ ਪਡੈਸਟਰੀਅਨ ਕਰੌਸ-ਓਵਰ ਤੇ ਹੀ ਲਾਗੂ ਹਨ, ਪਡਸੈਟਰੀਅਨ ਕਰੌਸ-ਵਾਕ ਤੇ ਲਾਗੂ ਨਹੀਂ ਭਾਵ ਉਨਾਂ ਚਰਾਹਿਆਂ ਤੇ ਜਿਥੇ ਸਟਾਪ ਸਾਈਨ ਜਾਂ ਲਾਈਟਾਂ ਲੱਗੀਆਂ ਹਨ,ਉਸ ਜਗਾ ਬਣੇ ਪਡੈਸਟਰੀਅਨ ਕਰੌਸ-ਵਾਕ ਤੇ ਇਹ ਰੂਲ ਲਾਗੂ ਨਹੀਂ।ਜੇ ਸਕੂਲ ਗਾਰਡ ਸਕੂਲ ਕਰਾਸਿੰਗ ਤੋਂ ਬਿਨਾਂ ਵੀ ਕਿਸੇ ਜਗਾ ਤੇ ਬੱਚਿਆਂ ਦੀ ਸੇਫਟੀ ਵਾਸਤੇ ਖੜਾ ਹੈ ਤਾਂ ਉਥੇ ਇਹ ਰੂਲ ਆਪਣੇ ਆਪ ਹੀ ਲਾਗੂ ਹੋ ਜਾਂਦੇ ਹਨ। ਗਲਤੀ ਕਰਨ ਤੇ 500 ਡਾਲਰ ਤੱਕ ਜੁਰਮਨਾ ਅਤੇ ਤਿੰਨ ਡੀਮੈਰਿਟ ਪੁਆਇੰਟ ਵੀ ਲੱਗ ਜਾਂਦੇ ਹਨ। ਪੈਦਲ ਯਾਤਰੀਆਂ ਨੂੰ ਵੀ ਹਦਾਇਤ ਹੈ ਕਿ ਉਹ ਵੀ ਸੜਕ ਉਸ ਸਮੇਂ ਹੀ ਪਾਸ ਕਰਨ ਜਦੋਂ ਸੇਫ ਹੋਵੇ। ਇਸ ਤਰਾਂ ਹੀ ਸਕੂਲ ਬੱਸ ਨੂੰ ਗਲਤ ਤਰੀਕੇ ਨਾਲ ਪਾਸ ਕਰਨ ਤੇ 400 ਤੋਂ ਲੈ ਕੇ ਅਤੇ 2000 ਡਾਲਰ ਤੱਕ ਜੁਰਮਾਨਾ ਹੁੰਦਾ ਹੈ ਅਤੇ ਛੇ ਡੀਮੈਰਿਟ ਪੁਆਇੰਟ ਵੀ ਲੱਗ ਜਾਂਦੇ ਹਨ ਅਤੇ ਟਿਕਟ ਵੀ ਮਿਲ ਜਾਂਦੀ ਹੈ ਅਤੇ ਇਸ ਇਕੋ ਹੀ ਟਿਕਟ ਨਾਲ ਡਰਾਈਵਰ ਹਾਈ ਰਿਸਕ ਡਰਾਈਵਰ ਬਣ ਜਾਂਦਾ ਹੈ। ਹਾਈ ਰਿਸਕ ਦਾ ਮਤਲਵ ਹੈ ਕਿ ਹੁਣ ਤੁਹਾਡੀ ਕਾਰ ਇੰਸੋਰੈਂਸ ਕੰਪਨੀ ਨੇ ਰੀਨੀਊ ਨਹੀਂ ਕਰਨੀ ਅਤੇ ਨਵੀਂ ਕੰਪਨੀ ਦੇ ਰੇਟ ਦੋ ਤੋਂ ਤਿੰਨ ਗੁਣਾ ਵੱਧ ਜਾਣਗੇ। ਜਦੋਂ ਵੀ ਸਕੂਲ ਬੱਸ ਉਪਰਲੀ ਲਾਈਟ ਲਾਕੇ ਖੜੀ ਹੈ ਤਾਂ ਸੜਕ ਦੇ ਦੋਨੋਂ ਪਾਸੇ ਦੀ ਟਰੈਫਿਕ ਰੁਕਣੀ ਚਾਹੀਦੀ ਹੈ ਅਤੇ ਉਸ ਸਮੇਂ ਤੱਕ ਰੁਕਣੀ ਹੈ ਜਦੋਂ ਤੱਕ ਬੱਸ ਬੱਚਿਆਂ ਨੂੰ ਚੁਕ ਜਾਂ ਉਤਾਰ ਕੇ ਤੁਰ ਨਹੀਂ ਪੈਂਦੀ। ਪਰ ਜੇ ਸੜਕ ਦੇ ਵਿਚਕਾਰ ਬੰਨੀ ਜਾਂ ਡਿਵਾਈਡਰ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਤੋਂ ਆਉਂਦੀ ਟਰੈਫਿਕ ਨੂੰ ਰੁਕਣ ਦੀ ਲੋੜ ਨਹੀਂ।
ਗਲਤੀ ਕਰਨ ਤੇ ਡਰਾਈਵਰ ਨੂੰ ਕਰੀਮੀਨਲ ਤੌਰ ਤੇ ਚਾਰਜ ਕਰ ਲਿਆ ਜਾਦਾ ਹੈ ਅਤੇ ਕਾਰ ਦੇ ਮਾਲਕ ਨੂੰ ਵੀ ਚਾਰਜ ਕੀਤਾ ਜਾ ਸਕਦਾ ਹੈ ਭਾਵੇਂ ਉਹ ਉਸ ਸਮੇਂ ਆਪ ਕਾਰ ਨਾ ਵੀ ਚਲਾ ਰਿਹਾ ਹੋਵੇ। ਆਸੇ ਪਾਸੇ ਖੜੇ ਲੋਕਾਂ ਨੂੰ ਵੀ ਅਧਿਕਾਰ ਹੈ ਕਿ ਉਹ ਸਕਲ ਬੱਸ ਨੂੰ ਗਲਤ ਢੰਗ ਨਾਲ ਪਾਸ ਕਰਨ ਵਾਲੇ ਡਰਾਈਵਰ ਦੀ ਸੂਚਨਾ ਸਿਧਾ ਹੀ 911 ਕਾਲ ਕਰਕੇ ਪੁਲੀਸ ਨੂੰ ਦੇ ਸਕਦੇ ਹਨ। ਇਹ ਸਖਤੀ ਲੱਖਾਂ ਹੀ ਬੱਚਿਆਂ ਦੀ ਸੁਰੱਖਿਆ ਵਾਸਤੇ ਜਰੂਰੀ ਹੈ।
ਇਹ ਲੇਖ ਆਮ ਅਤੇ ਮੁਢਲੀ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ,ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸੋਰੈਂਸ ਲੈਣ ਲਈ ਸੰਪਰਕ ਕਰ ਸਕਦੇ ਹੋ। ਜੇ ਤੁਹਾਡੇ ਕਾਰਾਂ ਅਤੇ ਘਰ ਦੀ ਇੰਸੋਰੈਂਸ ਦੇ ਰੇਟ ਬਿਨਾਂ ਵਜਾ ਹੀ ਵੱਧਕੇ ਆ ਗਏ ਹਨ ਜਾਂ ਹਾਈ ਰਿਸਕ ਡਰਾਈਵਰ ਬਣਨ ਕਰਕੇ ਇੰਸੋਰੈਂਸ ਕਿਤੋਂ ਮਿਲ ਨਹੀਂ ਰਹੀ ਜਾਂ ਨਵੇਂ ਡਰਾਈਵਰਾਂ ਦੇ ਰੇਟ ਇਕ ਸਾਲ ਪੂਰਾ ਹੋਣ ਤੇ ਵੀ ਨਹੀਂ ਘਟੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਮਿਲ ਸਕਦਾ ਹੈ।
ਟੈਕਸ ਸਕੈਮ ਕੀ ਹੈ ਤੇ ਕਿਵੇਂ ਬਚਿਆ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359
ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ ਹੋ ਜਾਂਦੇ ਹਨ ਅਤੇ ਕਈ ਤਰੀਕੇ ਵਰਤ ਕੇ ਆਮ ਨਾਗਰਿਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰਨ ਦਾ ਯਤਨ ਕਰਦੇ ਹਨ ਅਤੇ ਕਈ ਵਾਰ ਕਾਮਯਾਬ ਵੀ ਹੋ ਜਾਂਦੇ ਹਨ।
ਇਹ ਠੱਗ ਸੀ ਆਰ ਏ ਦਾ ਜਾਹਲੀ ਫੋਨ ਨੰਬਰ ਵਰਤਕੇ ਆਮ ਵਿਅੱਕਤੀ ਨੂੰ ਫੋਨ ਕਰਕੇ ਯਕੀਂਨ ਦਿਵਾਉਂਦੇ ਹਨ ਕਿ ਇਹ ਕਾਲ ਕੈਨੇਡਾ ਰੈਵੀਨਯੂ ਏਜੰਸੀੇ ਤੋਂ ਹੈ ਅਤੇ ਕਹਿੰਦੇ ਹਨ ਕਿ ਤੁਹਾਡਾ ਟੈਕਸ ਰੀਫੰਡ ਬਣਦਾ ਹੈ, ਤੁਸੀਂ ਆਪਣੀ ਬੈਂਕ ਖਾਤੇ ਦੀ ਅਤੇ ਹੋਰ ਇਨਫਰਮੇਸ਼ਨ ਹੁਣੇ ਦੇਵੋ ਤਾਂਕਿ ਤੁਹਾਡੇ ਰੀਫੰਡ ਦੇ ਪੈਸੇ ਹੁਣੇ ਤੁਹਾਡੇ ਅਕਾਊਂਟ ਵਿਚ ਜਮਾਂ ਕਰਵਾ ਦਿਤੇ ਜਾਣ। ਇਹ ਸਾਰੀ ਇਨਫਾਰਮੇਸ਼ਨ ਲੈਕੇ ਤੁਹਾਡੇ ਖਾਤੇ ਵਿਚੋਂ ਤੁਹਾਡੇ ਪੈਸੇ ਵੀ ਕਢਵਾ ਲੈਂਦੇ ਹਨ।
ਦੂਸਰਾ ਤਰੀਕਾ ਇਹ ਹੈ ਕਿ ਕਿਸੇ ਵਿਅੱਕਤੀ ਨੂੰ ਜਾਂ ਬਿਜਨਸ ਨੂੰ ਇਹ ਫੋਨ ਕਰਕੇ ਧਮਕੀ ਦਿੰਦੇ ਹਨ ਕਿ ਤੁਹਾਡਾ ਪਿਛਲੇ ਸਾਲਾਂ ਦਾ ਟੈਕਸ ਆਡਿਟ ਹੋਇਆ ਹੈ ਅਤੇ ਤੁਹਾਡੇ ਵੱਲ ਟੈਕਸ ਬਕਾਇਆ ਨਿਕਲਦਾ ਹੈ। ਬਹੁਤ ਸਖਤ ਭਾਸ਼ਾ ਵਰਤ ਕੇ ਇਹ ਧਮਕੀ ਦਿੰਦੇ ਹਨ ਕਿ ਇਹ ਰਕਮ ਤੁਹਾਨੂੰ ਹੁਣੇ ਜਮਾਂ ਕਰਵਾਉਣੀ ਪਵੇਗੀ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਜੁਰਮਾਨਾ ਹੋ ਜਾਵੇਗਾ ਜਾਂ ਤੁਹਾਡੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ, ਜੇ ਪੈਸੇ ਜਮਾਂ ਨਹੀਂ ਕਰਵਾਏ ਤਾਂ ਹਥਕੜੀ ਲਾਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਜਦ ਨਵਾਂ ਵਿਅੱਕਤੀ ਪੂਰੀ ਤਰਾਂ ਡਰ ਜਾਂਦਾ ਹੈ ਤਾਂ ਇਹ ਪੈਸੇ ਪੇ ਕਰਨ ਵਾਸਤੇ ਗਿਫਟ ਕਾਰਡ ਸਟੋਰ ਵਿਚੋਂ ਖਰੀਦਣ ਵਾਸਤੇ ਕਹਿੰਦੇ ਹਨ ਅਤੇ ਕਾਰਡ ਦੇ ਪਿਛੇ ਦਿਤੀ ਜਾਣਕਾਰੀ ਠੱਗ ਨੂੰ ਭੇਜਣ ਨੂੰ ਕਹਿੰਦੇ ਹਨ ਅਤੇ ਉਹ ਪੇਮੈੰਟ ਲੈ ਜਾਂਦੇ ਹਨ ਅਤੇ ਜਦੋਂ ਤੱਕ ਤੁਹਾਨੂੰ ਪਤਾ ਲੱਗਦਾ ਹੈ, ਤੁਸੀਂ ਠੱਗੇ ਜਾ ਚੁਕੇ ਹੁੰਦੇ ਹੋ।
ਹਰ ਸਾਲ ਕੈਨੇਡੀਅਨ ਲੋਕ ਇਨ੍ਹਾਂ ਫਰਾਡੀਆਂ ਵਲੋਂ ਠੱਗੇ ਜਾਂਦੇ ਹਨ। ਪਿਛਲੇ ਸਾਲ ਤਿੰਨ ਮਿਲੀਅਨ ਡਾਲਰ ਇਹਨਾਂ ਠੱਗਾਂ ਵਲੋਂ ਹਥਿਆਏ ਗਏ ਹਨ। ਪਿਛੇ ਜਿਹੇ ਇਕ ਬਿਜਨਸਮੈਨ ਨੂੰ ਫੋਨ ਆਇਆ ਕਿ ਤੁਸੀਂ ਟੈਕਸ ਫਰਾਡ ਕੀਤਾ ਹੈ ,ਤੁਹਾਡੇ ਵੱਲ ਟੈਕਸ ਦਾ ਬਕਾਇਆ ਨਿਕਲਦਾ ਹੈ, ਜੇ ਹੁਣੇ ਪੇ ਨਹੀਂ ਕੀਤਾ ਤਾਂ ਜੁਰਮਾਨਾ ਕੀਤਾ ਜਾਵੇਗਾ ਅਤੇ ਮੇਰੇ ਕੋਲ ਤੁਹਾਡੇ ਗਰਿਫਤਾਰੀ ਵਾਰੰਟ ਹਨ ਅਤੇ ਤੁਹਾਨੂੰ ਹੱਥਕੜੀ ਲਾਕੇ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਇਸ ਬਿਜਨਸਮੈਨ ਨੂੰ ਪਹਿਲਾਂ ਹੀ ਇਸ ਤਰ੍ਹਾਂ ਦੇ ਫਰਾਡ ਵਾਰੇ ਪਤਾ ਸੀ, ਉਸਨੇ ਆਪਣੇ ਅਕਾਊਂਟੈਂਟ ਦੇ ਸਹਿਯੋਗ ਨਾਲ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਸੀ ਆਰ ਏ ਵਲੋਂ ਇਸ ਤਰ੍ਹਾਂ ਦੇ ਟੈਲੀਫੋਨ ਸਕੈਮ ਬਾਰੇ ਵਾਰਨਿੰਗ ਵੀ ਦਿੱਤੀ ਜਾ ਚੁੱਕੀ ਹੈ। ਹੁਣੇ ਹੀ ਪੁਲਿਸ ਨੂੰ ਰਿਪੋਰਟ ਮਿਲੀ ਹੈ ਕਿ ਇਕ ਵਿਅੱਕਤੀ ਨੂੰ ਇਸ ਤਰਾਂ ਹੀ ਕਾਲ ਆਈ ਕਿ ਤੁਸੀਂ ਟੈਕਸ ਦਾ ਬਕਾਇਆ ਪੇ ਨਹੀਂ ਕੀਤਾ, ਉਸਨੂੰ ਧਮਕਾਇਆ ਗਿਆ ਕਿ ਜੇ ਹਣੇ ਹੀ ਪੇਮੈਂਟ ਨਹੀਂ ਕੀਤੀ ਗਈ ਤਾਂ ਤੁਹਾਨੂੰ ਹੁਣੇ ਹੀ ਗ੍ਰਿਫਤਾਰ ਕਰਕੇ ਜੇਲ ਭੇਜ ਦਿਤਾ ਜਾਵੇਗਾ, ਤੁਹਾਡੀ ਇੰਮੀਗਰੇਸ਼ਨ ਕੈਂਸਲ ਕਰ ਦਿਤੀ ਜਾਵੇਗੀ ਅਤੇ ਤੁਹਾਨੂੰ ਡੀਪੋਰਟ ਵੀ ਕਰ ਦਿਤਾ ਜਾਵੇਗਾ। ਜਦ ਵਿਅੱਕਤੀ ਪੂਰੀ ਤਰ੍ਹਾਂ ਡਰ ਗਿਆ ਤਾਂ ਕਿਹਾ ਗਿਆ ਕਿ ਸਟੋਰ ਵਿਚੋਂ ਜਾਕੇ 12000 ਡਾਲਰ ਦੇ ਗਿਫਟ ਕਾਰਡ ਖਰੀਦਕੇ, ਉਨ੍ਹਾਂ ਦੀ ਪਿਛਲੇ ਪਾਸੇ ਲਿਖੀ ਜਾਣਕਾਰੀ ਸਾਨੂੰ ਭੇਜੋ। ਇਹ ਵਿਅੱਕਤੀ ਇੰਨਾ ਡਰ ਗਿਆ ਕਿ ਦੋ ਸਟੋਰਾਂ ਵਿਚੋਂ ਇਹ ਕਾਰਡ ਖਰੀਦ ਕੇ ਠੱਗਾਂ ਨੂੰ ਜਾਣਕਾਰੀ ਭੇਜ ਦਿਤੀ। ਜਦ ਤੱਕ ਉਸਨੂੰ ਅਹਿਸਾਸ ਹੋਇਆ ਕਿ ਉਹ ਠੱਗਿਆ ਗਿਆ ਹੈ ਅਤੇ ਇਸਦੀ ਰਿਪੋਰਟ ਪੁਲਿਸ ਨੂੰ ਦਿਤੀ।
ਸੀ ਆਰ ਏ ਵਲੋਂ ਵੀ ਇਸ ਤਰ੍ਹਾਂ ਦੇ ਠੱਗਾਂ ਨਾਲ ਨਿਪਟਣ ਲਈ ਪੁਲਿਸ ਨਾਲ ਮਿਲਕੇ ਕਦਮ ਚੁਕੇ ਜਾ ਰਹੇ ਹਨ ਅਤੇ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਆਮ ਨਾਗਰਿਕਾਂ ਨੂੰ ਜਾਣਕਾਰੀ ਦਿਤੀ ਜਾ ਰਹੀ ਹੈ। ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕਦੇ ਵੀ ਟਿਮ ਹਾਰਟਨ,ਲਾਇਬਰੇਰੀ ਵਿਚ ਜਾਂ ਹੋਰ ਪਬਲਿਕ ਪਲੇਸ ਤੇ ਤੁਹਾਨੂੰ ਮਿਲਣ ਲਈ ਨਹੀਂ ਬੁਲਾਇਆ ਜਾਂਦਾ। ਕਦੇ ਵੀ ਟੈਕਸ ਦੇ ਬਕਾਏ ਦੀ ਰਕਮ ਹੁਣੇ ਹੀ ਪ੍ਰੀਪੇਡ ਗਿਫਟ ਕਾਰਡਾਂ ਰਾਹੀਂ ਪੇ ਕਰਨ ਨੂੰ ਨਹੀਂ ਕਿਹਾ ਜਾਂਦਾ । ਨਾ ਹੀ ਕਦੇ ਗਰਿਫਤਾਰ ਕਰਨ ਜਾਂ ਜੇਲ ਭੇਜਣ ਦੀ ਧਮਕੀ ਦਿਤੀ ਜਾਂਦੀਂ ਹੈ। ਇਹ ਵੀ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਤਕੀਦ ਕੀਤੀ ਜਾਂਦੀ ਹੈ ਕਿ ਜੇ ਕਦੇ ਵੀ ਤੁਹਾਨੂੰ ਇਸ ਤਰਾਂ ਦਾ ਕੋਈ ਫੋਨ ਆਉਦਾ ਹੈ ਤਾਂ ਕੋਈ ਇਨਫਾਰਮੇਸ਼ਨ ਨਾਂ ਦੇਵੋ, ਅਤੇ ਫੋਨ ਕੱਟਕੇ ਇਸਦੀ ਸੂਚਨਾਂ ਪੁਲਿਸ ਨੂੰ ਜਰੂਰ ਦੇਵੋ। ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ ਵੀ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਨੋਟਿਸ ਲਿਖਕੇ ਸਾਵਧਾਨ ਕੀਤਾ ਗਿਆ ਹੈ ਕਿ ਇਸ ਤਰਾਂ ਦੇ ਫਰਾਡ ਤੋਂ ਸਾਵਧਾਨ ਰਹੋ । ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕਦੇ ਵੀ ਫੋਨ ਕਰਕੇ ਗਰਿਫਤਾਰ ਕਰਨ ਦੀ ਧਮਕੀ ਨਹੀਂ ਦਿਤੀ ਜਾਂਦੀ ਅਤੇ ਨਾਂ ਹੀ ਟੈਕਸ ਬਕਾਇਆ ਹੁਣੇ ਹੀ ਸਟੋਰ ਕਾਰਡ ਰਾਹੀਂ ਜਾਂ ਮਨੀ ਟਰਾਂਸਫਰ ਸਰਵਿਸ ਰਾਹੀਂ ਪੇ ਕਰਨ ਨੂੰ ਕਿਹਾ ਜਾਂਦਾ ਹੈ।
ਆਮ ਤੌਰ ‘ਤੇ ਇਹ ਠੱਗ ਸੀਨੀਅਰਾਂ ਨੂੰ ਜਾਂ ਨਵੇਂ ਆਏ ਵਿਅੱਕਤੀਆਂ ਨੂੰ ਨਿਸ਼ਾਨਾ ਬਣਾਉਦੇ ਹਨ। ਪਿਛਲੇ ਡੇਢ ਸਾਲ ਵਿਚ ਹੀ ਇਹੋ ਜਹੇ 6800 ਕੇਸ ਰਿਪੇਰਟ ਕੀਤੇ ਗਏ ਹਨ।
ਇਹ ਆਰਟੀਕਲ ਇਕ ਆਮ ਜਾਣਕਾਰੀ ਲਈ ਲਿਖਿਆ ਗਿਆ ਹੈ ਤਾਂ ਕਿ ਜੇ ਤੁਹਾਨੂੰ ਕੋਈ ਇਹੋ ਜਹਿਆ ਫੋਨ ਆਉਂਦਾ ਹੈ, ਟੈਕਸ ਮੈਸੇਜ, ਵਉਆਇਸ ਮੈਸੇਜ ਜਾਂ ਈ-ਮੇਲ ਆਉਂਦੀ ਹੈ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਇਕ ਫਰਾਡ ਹੈ। ਇਸ ਸਬੰਧੀ ਜਾਂ ਆਪਣੇ ਪਰਸਨਲ ਜਾਂ ਬਿਜਨਸ ਟੈਕਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
ਜੇ ਪਿਛਲੀਆਂ ਰਿਟਰਨਾਂ ਨਹੀਂ ਭਰੀਆਂ, ਪਨੈਲਿਟੀ ਪੈ ਗਈ ਹੈ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕੋਈ ਕਟੌਤੀ ਨਾਮਨਜੂਰ ਕਰਕੇ ਟੈਕਸ ਰਿਕਵਰੀ ਪਾ ਦਿਤੀ ਗਈ ਹੈ, ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਜਾਂ ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀਂ ਮੇਨੂੰ 416-300-2359 ਤੇ ਸੰਪਰਕ ਕਰ ਸਕਦੇ ਹੋ। :::

Check Also

ਉਹ ਦਿਨ ਕਿੱਥੋਂ ਲੱਭਾਂ!

ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਕਣਕਾਂ ਨਿੱਸਰਦੀਆਂ। ਬੇਰੀਆਂ ਨੂੰ ਬੂਰ ਪੈਣ ਲਗਦੇ। ਜਦ ਕਣਕਾਂ …