Breaking News

ਗ਼ਜ਼ਲ

ਠੰਢੀਆਂ ਸਿਰ ‘ਤੇ ਛਾਵਾਂ ਹੁੰਦੀਆਂ।
ਨਾਲ ਜਿਹਨਾਂ ਦੇ ਮਾਂਵਾਂ ਹੁੰਦੀਆਂ।

ਦੁੱਖਾਂ ਨੇ ਕੀ ਲੈਣਾ ਆ ਕੇ,
ਮਿਲੀਆਂ ਰੋਜ਼ ਦੁਆਵਾਂ ਹੁੰਦੀਆਂ।

ਸਫ਼ਰ ਲੰਮੇਰੇ ਤਹਿ ਹੋ ਜਾਂਦੇ,
ਦਿੱਤੀਆਂ ਸ਼ੁੱਭ ਇਛਾਵਾਂ ਹੁੰਦੀਆਂ।

ਹੋਵੇ ਲਿਖਿਆ ਵਿੱਚ ਨਸੀਬਾਂ,
ਗਲ਼ ‘ਚ ਤਾਂ ਹੀ ਬਾਹਵਾਂ ਹੁੰਦੀਆਂ।

ਜ਼ੱਨਤ ਨੇ ਉਹ ਕੁੱਲੀਆਂ, ਢਾਰੇ,
ਆਪਸ ਵਿੱਚ ਲਗਾਵਾਂ ਹੁੰਦੀਆਂ।
ਮਹਿਲ ਮੁਨਾਰੇ ਲੱਗਦੇ ਚੰਗੇ,
ਅੰਦਰ ਸਖਤ ਸਜ਼ਾਵਾਂ ਹੁੰਦੀਆਂ।

ਫ਼ਰਜ਼ ਅਸੀਂ ਜੇ ਪੂਰੇ ਕਰਦੇ,
ਸਾਥੋਂ ਦੂਰ ਬਲਾਵਾਂ ਹੁੰਦੀਆਂ।

ਭੁੱਲਦੇ ਨਾ ਜੇ ਦੇਣ ਇਹਨਾਂ ਦਾ,
ਕਾਹਨੂੰ ਅੱਜ ਸਰਾਵਾਂ ਹੁੰਦੀਆਂ।

ਕਾਸ਼! ਸਾਡੇ ਘਰਾਂ ‘ਚ ਲੋਕੋ,
ਮਾਂਵਾਂ ਲਈ ਵੀ ਥਾਵਾਂ ਹੁੰਦੀਆਂ।
-ਸੁਲੱਖਣ ਸਿੰਘ ਮਹਿਮੀ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …