TORONTO ਦਾ TRAFFIC
Toronto ਸ਼ਹਿਰ ਵਿੱਚ Traffic ਹੈ Jam ਰਹਿੰਦਾ,
ਕਿਸੇ ਵੀ ਸੜਕ ਦਾ ਨਿਕਲਦਾ ਸਾਹ ਹੈ ਨਹੀਂ ।
ਸਾਰੇ Highway ਨੱਕੋ-ਨੱਕ ਰਹਿਣ ਵਗਦੇ,
ਕਿਹੜੇ Driver ਦੇ ਗਲ ਪਿਆ ਫ਼ਾਹ ਹੈ ਨਹੀਂ ।
ਅੱਜ ਫੇਰ ਨਾ ਕੰਮ ਤੋਂ ਲੇਟ ਹੋਈਏ,
ਕਾਰ ਭਜਾਈਏ ਕਿੰਝ, ਮਿਲਦਾ ਰਾਹ ਹੈ ਨਹੀਂ ।
Risk ਲੈ ਕੇ ਟੇਢੇ ਕਈ ਕੱਟ ਮਾਰਨ,
ਆਪਣੀ ਜਾਨ ਦੀ ਜਿਨਾਂ ਨੂੰ ਪ੍ਰਵਾਹ ਹੈ ਨਹੀਂ ।
C N Tower ਨੂੰ ਕੋਠੇ ਚੜ੍ਹ ਵੇਖ ਲਈਏ,
Down Town ਘੁੰਮਣ ਦਾ ਕਈਆਂ ਨੂੰ ਚਾਅ ਹੈ ਨਹੀਂ ।
ਛੋਟੇ ਸ਼ਹਿਰਾਂ ਨੂੰ ਚੱਲੀਏ ਕਹਿਣ ਸਾਰੇ,
‘ਗਿੱਲ ਬਲਵਿੰਦਰ’ ਪਰ ਮੰਨਦਾ ਸਲਾਹ ਹੈ ਨਹੀਂ ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …