Breaking News

ਗ਼ਜ਼ਲ

ਝੱਲਾ ਦਿਲ ਸਮਝਾਅ ਬੈਠਾ ਮੈਂ।
ਸੀਨੇ ਗ਼ਮ ਛੁਪਾਅ ਬੈਠਾ ਮੈਂ।

ਕੰਡੇ ਬਣੇ ਨਸੀਬ ਜਦੋਂ ਤੋਂ,
ਫ਼ੁੱਲਾਂ ਦੀ ਆਸ ਮੁਕਾਅ ਬੈਠਾ ਮੈਂ।

ਸਮਝ ਬੈਠਾ ਗ਼ਮਖਾਰ ਬਿਗਾਨੇ,
ਸੱਪੇ ਦੁੱਧ ਪਿਲਾਅ ਬੈਠਾ ਮੈਂ।

ਰੁੱਤ ਬਸੰਤੀ ਮੇਰੇ ਨਾ ਕੰਮ ਦੀ,
ਪੱਤਝੜ੍ਹ ਨੂੰ ਅਪਣਾਅ ਬੈਠਾ ਮੈਂ।

ਕੱਚੇ, ਕੱਚ ਕਮਾਉਣਾ ਹੋਇਆ,
ਪਾਰ ਝਨ੍ਹਾਂ ਕਿਉਂ ਆ ਬੈਠਾ ਮੈਂ।

ਸ਼ਿਕਵੇ ਮੁਬਾਰਕ ਤੈਨੂੰ ਤੇਰੇ,
ਕਦੋਂ ਦਾ ਸਭ ਭੁਲਾਅ ਬੈਠਾ ਮੈਂ।

ਬੇਪ੍ਰਵਾਹ ਨੂੰ ਕਦਰ ਨਾ ਭੋਰਾ,
ਐਵੇਂ ਹੱਕ ਜਤਾਅ ਬੈਠਾ ਮੈਂ।

ਕੋਈ ਦੇਖ ਲਵੇ ਨਾ ਹੰਝੂ ਮੇਰੇ,
ਲੋਕਾਂ ਤੋਂ ਨੈਣ ਚੁਰਾਅ ਬੈਠਾ ਮੈਂ।

ਤੇਰੇ ਕੋਲ ਤਾਂ ਤੇਰੇ ਆਪਣੇ,
‘ਕੱਲਾ ਹੀ ਈਦ ਮਨਾਅ ਬੈਠਾ ਮੈਂ।

ਹੋਰ ਨਾ ਜਖ਼ਮ ਛੇੜ ‘ਹਕੀਰ’,
ਮਲ੍ਹਮ ਫੱਟਾਂ ਤੇ ਲਾ-ਅ ਬੈਠਾ ਮੈਂ।

ਸੁਲੱਖਣ ਸਿੰਘ +647-786-6329

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …