Breaking News
Home / ਰੈਗੂਲਰ ਕਾਲਮ / ਸਮਾਂ ਕਹਿੰਦੈ ਕਿ ਮੇਰੇ ਨਾਲ-ਨਾਲ ਚੱਲੋ!

ਸਮਾਂ ਕਹਿੰਦੈ ਕਿ ਮੇਰੇ ਨਾਲ-ਨਾਲ ਚੱਲੋ!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਇਹ ਅਕਸਰ ਹੀ ਸੁਣਨ ਵਿਚ ਆਉਂਦਾ ਰਿਹਾ ਹੈ ਕਿ ઑਜ਼ਿੰਮੀਦਾਰ਼ ਅਤੇ ઑਆੜ੍ਹਤੀਏ਼ ਦਾ ਰਿਸ਼ਤਾ ਨਹੁੰ ਤੇ ਮਾਸ ਦੇ ਰਿਸ਼ਤੇ ਵਾਂਗ ਸੀ। ਜ਼ਿੰਮੀਦਾਰ ਦੀ ਦੁੱਖਾਂ ਭਰੀ ਹੂੰਘਰ ਦਾ ਦਰਦ ਆੜ੍ਹਤੀਆ ਭਲੀਭਾਂਤ ਜਾਣਦਾ ਸੀ ਤੇ ਜ਼ਿੰਮੀਦਾਰ ਵੀ ਆਪਣੇ ઑਦਿਲ ਦੀ ਗੱਲ਼ ਆੜਤੀਏ ਅੱਗੇ ਖੁੱਲ੍ਹ ਕੇ ਕਹਿ ਸਕਦਾ ਸੀ। ਪੰਜਾਬੀ ਸਭਿਆਚਾਰ ਵਿਚ ઑਆੜਤੀਆ਼ ਤੇ ઑਜਿੰਮੀਦਾਰ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ઑਨਾਂਹ਼ ਵਾਚਕ ਇਸ਼ਾਰੇ ਹੀ ਬਹੁਤੇ ਲੱਭਦੇ ਹਨ ਪਰ ਇਹਨਾਂ ਦੇ ਜਜ਼ਬਾਤਾਂ ਤੇ ઑਸਾਂਝ਼ ਦੀ ਗੱਲ ਘੱਟ ਕੀਤੀ ਗਈ ਹੈ। ਆੜ੍ਹਤੀਏ ਨਾਲੋਂ ਜਿੰਮੀਦਾਰ ਦੇ ਸੀਰੀ (ਕਾਮੇ) ਨੂੰ ਜ਼ਿੰਮੀਦਾਰ ਦੇ ਬਹੁਤ ਨੇੜੇ ਦਿਖਾਇਆ ਗਿਆ ਮਿਲਦਾ ਹੈ, ਉਦਾਹਰਣ ਦੇ ਤੌਰ ‘ઑਤੇ ਇੱਕੋ ਗੀਤ ਦੀਆਂ ਸਤਰਾਂ ਹੀ ਬਹੁਤ ਹਨ:
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲ ਵਿਚੋਂ ਨੀਰ ਵਗਿਆ…
ਅੱਜ ਦਾ ઑਡਾਇਰੀਨਾਮਾ਼ ਲਿਖਦਾ ਮੈਂ ਸੋਚ ਰਿਹਾ ਸਾਂ, ਜਦੋਂ ਮੈਂ ਇੱਕ ਬੈਂਕ ਵਿਚੋਂ ਵਾਪਸ ਘਰ ਪਰਤਿਆ। ਮੇਰੇ ਬੈਠੇ ਬੈਠੇ ਬੈਂਕ ਮੈਨੇਜਰ ਨੂੰ ਇੱਕ ਜ਼ਿੰਮੀਦਾਰ ਦਾ ਫੋਨ ਆਉਂਦਾ ਹੈ ਕਿ ਉਸਨੇ ਪੰਜ ਲੱਖ ਦਾ ਕਰਜ਼ ਲੈਣਾ ਹੈ, ਤਾਂ ਅੱਗੋ ਬੈਂਕ ਮੈਨੇਜਰ ਕਹਿੰਦਾ ਹੈ ਕਿ ਪੰਜ ਨਹੀਂ…ਪੰਦਰਾਂ ਲੱਖ ਦਾ ਲਓ ਮਾਲਕੋ, ਬੈਂਕ ਹੀ ਤੁਹਾਡੀ ਆਪਣੀ ਹੈ ਸੰਗਦੇ ਕਿਉਂ ਹੋ? ਰਸਤੇ ਵਿਚ ਮੈਨੂੰ ਆਪਣਾ ਤਾਇਆ ਰਾਮ ਬਹੁਤ ਚੇਤੇ ਆਇਆ। ਮੇਰੇ ਬਚਪਨ ਦੇ ਦਿਨ ਸਨ ਕਿ ਅਸੀਂ ਆੜ੍ਹਤੀਏ ਦੇ ਫਿਰੋਜ਼ਪੁਰ ਗਏ ਸਾਂ ਤੇ ਤਾਏ ਨੇ ਆੜ੍ਹਤੀਏ ਤੋਂ ਦੋ ਹਜ਼ਾਰ ਰੁਪਏ ਮੰਗੇ ਸਨ। ਆੜ੍ਹਤੀਏ ਨੇ ਮਸਾਂ ਤੇ ਔਖੇ ਜਿਹੇ ਹੋ ਕੇ ਇੱਕ ਹਜ਼ਾਰ ਰੁਪਏ ਹੀ ਦਿੱਤੇ ਸਨ। ਰਸਤੇ ਵਿਚ ਆ ਰਿਹਾ ਮੇਰਾ ਤਾਇਆ ઑਉਦਾਸ਼ ਜਾਂ ਨਿਰਾਸ਼ ਨਹੀਂ ਸੀ, ਸਗੋਂ ਪੂਰਾ ਸੰਤੁਸ਼ਟ ਸੀ ਤੇ ਆਖ ਰਿਹਾ ਸੀ ਕਿ ਚਲੋ…ਏਨੇ ਨਾਲ ਹੀ ਵੇਲਾ ਲੰਘ ਜਾਵੇਗਾ। ਹੁਣ ਸੋਚ ਆਉਂਦੀ ਹੈ ਕਿ ਉਨ੍ਹਾਂ ਵੇਲਿਆਂ ਵਿਚ ਆੜ੍ਹਤੀਏ ਸਗੋਂ ਮੱਦਦਗਾਰ ਸਾਬਤ ਹੁੰਦੇ ਸਨ। ਜਿੰਨਾ ਜ਼ਿੰਮੀਦਾਰ ਨੇ ਮੰਗਣਾ, ਉਸ ਤੋਂ ਵੀ ਅੱਧਾ ਦੇਣਾ। ਦੋਵੇਂ ਪਾਸਿਓਂ ਫਾਇਦਾ ਹੋਣ ਵਾਲੀ ਗੱਲ ਹੁੰਦੀ ਸੀ ਤੇ ਫਾਹੇ ਲੈ ਕੇ ਜਾਂ ਜ਼ਹਿਰ ਪੀ ਕੇ ਕੋਈ ਨਹੀਂ ਸੀ ਮਰਦਾ ਉਦੋਂ। ਏਨੇ ਨੂੰ ਵਕਤ ਲੰਘ ਜਾਣਾ ਤੇ ਲੋੜਵੰਦ ਦਾ ਵੇਲਾ ਸਰ ਜਾਣਾ। ਹੁਣ ਜਦ ਬੈਂਕਾਂ (ਕਿਸੇ ਇੱਕ ਦਾ ਨਾਂ ਨਹੀਂ ਲੈਂਦੇ) ਵੰਨ-ਸੁਵੰਨੀਆਂ ਆ ਗਈਆਂ ਨੇ ਤਾਂ ਬੰਦਾ ਬੁਰੀ ਤਰ੍ਹਾਂ ਖਿੰਡ ਗਿਆ ਹੈ। ਲਾਲਚ ਵਧ ਗਿਆ ਹੈ। ਲਾਚਾਰੀ ਮੂੰਹ ਅੱਡੀ ਖਲੋਤੀ ਹੈ। ਮੇਰੇ ਪਿੰਡ ਦੇ ਪੁਰਾਣੀ ਉਮਰ ਦੇ ਬੰਦੇ ਕਹਿੰਦੇ ਨੇ ਕਿ ਆੜ੍ਹਤੀਏ ਉਹਨਾਂ ਵੇਲਿਆਂ ਵਿਚ ਜਿੰਮੀਂਦਾਰ ਦੇ ਦੁੱਖਾਂ-ਸੁੱਖਾਂ ਦੇ ਸਾਥੀ ਸਨ। ਜ਼ਿੰਮੀਦਾਰ ਦੇ ਘਰ ਚਾਹੇ ਉਸਦਾ ਘਰ ਅੱਧਾ ਹੈ ਜਾਂ ਸਬੂਤਾ ਹੈ, ਕੋਈ ਛੋਟਾ ਹੈ, ਕੋਈ ਵੱਡਾ ਹੈ, ਕੋਈ ਫਰਕ ਨਹੀਂ ਸੀ ਤੇ ਹਰ ਵੇਲੇ ਬਹੁੜਦੇ ਸਨ। ਮੈਂ ਸੁਆਲ ਕਰਦਾ ਹਾਂ ਕਿ ਤਾਇਆ ਹੁਣ ਤਾਂ ਜ਼ਿੰਮੀਦਾਰ ਖੁਦ ਹੀ ਆੜਤੀਏ ਬਣੀ ਜਾ ਰਹੇ ਨੇ? ਅੱਗੋਂ ਜੁਆਬ ਮਿਲਦਾ ਹੈ, ”ਓ ਕਾਕਾ, ਚਾਹੇ ਲੱਖ ਬਣੀ ਜਾਣ… ਪਰ ਓਹ ਗੱਲ ਕਦੇ ਨਹੀਂ ਬਣਨੀ…ਹਾਂ ਏਨਾ ਜ਼ਰੂਰ ਐ ਕਿ ਸਮਾਂ ਬਦਲ ਗਿਆ ਐ ਭਾਈ ਤੇ ਸਮੇਂ ਨਾਲ ਹਰੇਕ ਨੂੰ ਬਦਲਣਾ ਪੈਂਦਾ ਐ।”
ਬੈਂਸ ਬਾਈ ਸੰਭਲ ਕੇ…!
ਨਾ ਮੈਂ ਬੈਂਸ ਦੀ ਹਾਮੀ ਭਰਾਂਗਾ ਤੇ ਨਾ ਡੀ ਸੀ ਵਿਪੁਲ ਉਜਵਲ ਦੀ। ਗੱਲ ਏਨੀ ਹੈ ਕਿ ਦੋਵਾਂ ਦੀ ਤਲਖੀ ਕੋਈ ਚੰਗਾ ਸੁਨੇਹਾ ਦੇਣ ਵਾਲੀ ਨਹੀਂ। ਬੀਤੇ ਵੇਲੇ ਫਰੀਦਕੋਟ ਵੀ ਇਵੇਂ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਦਾ ਵਿਧਾਕਿ ਜ਼ਿਲ੍ਹੇ ਦੇ ਏ ਡੀ ਸੀ ਨਾਲ ਬੁਰੀ ਤਰ੍ਹਾਂ ਖਹਿਬੜਿਆ ਸੀ। ਵੀਡੀਓ ਲੱਖਾਂ ਲੋਕਾਂ ਵਿਚ ਫੈਲੀ ਸੀ। ਚਾਹੇ ਅਫਸਰ ਹੈ ਤੇ ਚਾਹੇ ਨੇਤਾ ਹੈ, ਹੈਨ ਦੋਵੇਂ ਲੋਕਾਂ ਦੇ ਸੇਵਾਦਾਰ!
ਇਕੱਲੇ ਨੇਤਾ ਹੀ ਇਹ ਨਾ ਆਖਣ ਕਿ ਸਿਰਫ਼ ਅਫਸਰ ਹੀ ઑਪਬਲਿਕ ਸਰਵੈਂਟ਼ ਹਨ। ਬੈਂਸ ਬਾਈ ਜੀ, ਪੰਜਾਬ ਵਾਸੀਆਂ ਨੂੰ ਥੋਡੇ ਉਤੋਂ ਬਹੁਤ ਉਮੀਦਾਂ ਹਨ ਤੇ ਬਣੀਆਂ ਰਹਿਣਗੀਆਂ ਪਰ ਜੇਕਰ ਆਪਾਂ ਇਹ ਮਨੋਂ ਧਾਰ ਕੇ ਹੀ ਜਾਣਾ ਹੈ ਤੇ ਬਾਹਰੋਂ ਹੀ ਵੀਡੀਓ ਕੈਮਰਾ ਆਨ ਕਰ ਲੈਣਾ ਹੈ ਕਿ ਇਸ ਅਫਸਰ ਦੀ ਬੇਇਜ਼ਤੀ ਕਰ ਕੇ ਲੋਕਾਂ ਨੂੰ ਵਿਖਾਉਣੀ ਹੈ, ਤਾਂ ਇਸ ਨਾਲ ਕੱਖ ਨਹੀਂ ਸੰਵਰਨਾਂ! ਜਿੱਥੇ ਵੀਡੀਓ ਬਣਾਉਣੀ ਬਣਦੀ ਹੈ, ਬਣਾਓ, ਹਰ ਥਾਂ ਨਹੀਂ। ਤੁਹਾਨੂੰ ਵੀ ਲੋਕਾਂ ਨੇ ਚੁਣਿਆ ਹੈ। ਲੋਕਾਂ ਵਾਸਤੇ ਹੋ, ਲੜਦੇ ਹੋ, ਖੜਦੇ ਹੋ। ਸੱਚ ਕਹਿੰਦੇ ਹੋ, ਝੂਠ ਸੁਣਦੇ ਹੋ। ਸਮਾਂ ਕਹਿੰਦਾ ਹੈ ਕਿ ਮੇਰੇ ਨਾਲ ਚੱਲਣਾ ਸਿੱਖੋ। ਜਿੱਤ ਸੱਚ ਦੀ ਹੀ ਹੋਵੇਗੀ!

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …