Breaking News
Home / ਰੈਗੂਲਰ ਕਾਲਮ / ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਚਰਨ ਸਿੰਘ ਰਾਏ
ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾ ਕੇ 11.40 ਡਾਲਰ ਕਰ ਦਿਤੀ ਗਈ ਹੈ।ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ,ਇਕ ਹਫਤੇ ਵਿਚ 28 ਘੰਟੇ ਜਾਂ ਘੱਟ ਕੰਮ ਕਰਦੇ ਹਨ,ਸਕੂਲ ਸਮੇਂ ਤੋਂ ਬਾਅਦ ਜਾਂ ਛੁਟੀਆਂ ਵਿਚ ਤਾਂ ਇਸ ਤਰਾਂ ਦੇ ਸਟੂਡੈਂਟਾਂ ਦੀ ਘੱਟੋ-ਘੱਟ ਤਨਖਾਹ 10.55 ਡਾਲਰ ਤੋਂ ਵਧਾਕੇ 10.70 ਡਾਲਰ ਕਰ ਦਿਤੀ ਗਈ ਹੈ। ਹੋਮ ਵਰਕਰਾਂ ਦੀ ਘੱਟੋ-ਘੱਟ ਤਨਖਾਹ 12.40 ਡਾਲਰ ਤੋਂ ਵਧਾਕੇ 12.55 ਡਾਲਰ ਕਰ ਦਿਤੀ ਗਈ ਹੈ। ਹੋਮ ਵਰਕਰ ਉਨਾਂ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਘਰ ਬੈਠਕੇ ਦੂਸਰਿਆਂ ਵਾਸਤੇ ਕੰਮ ਕਰਦੇ ਹਨ। ਜਿਵੇਂ ਕਿਸੇ ਕੰਪਨੀ ਵਾਸਤੇ ਸੌਫਟਵੇਅਰ ਬਣਾਉਣਾ,ਕਾਲ ਸੈਂਟਰ ਰਾਹੀਂ ਕਾਲਾਂ ਦਾ ਜਵਾਬ ਦੇਣਾ ਜਾਂ ਕਿਸੇ ਕੰਪਨੀ ਵਾਸਤੇ ਕੱਪੜੇ ਸਿਉਣਾ ਜਾਂ ਇਸ ਤਰਾਂ ਦੇ ਹੋਰ ਕੰਮ ਜਿਹੜੇ ਤੁਸੀਂ ਘਰ ਬੈਠੇ ਹੀ ਕਰਦੇ ਹੋ,ਦਫਤਰ ਜਾਣ ਦੀ ਜਰੂਰਤ ਨਹੀ। ਜੇ ਤੁਸੀਂ ਸਟੂਡੈਂਟ ਵੀ ਹੋ ਜਾਂ ਤੁਹਾਡੀ ਉਮਰ 18 ਸਾਲ ਤੋ ਘੱਟ ਵੀ ਹੈ ਤਾਂ ਵੀ ਇਹ ਰੇਟ ਹੀ ਮਿਲਣਗੇ।ਜੇ ਕਿਸੇ ਵਰਕਰ ਨੂੰ ਤਿੰਨ ਘੰਟੇ ਤੋਂ ਪਹਿਲਾਂ ਘਰ ਭੇਜ ਦਿਤਾ ਜਾਂਦਾ ਹੈ ਤਾਂ  ਘੱਟੋ-ਘੱਟ ਉਜਰਤ ਦੇ ਹਿਸਾਬ ਨਾਲ ਤਿੰਨ ਘੰਟੇ ਦੀ ਤਨਖਾਹ ਦੇਣੀ ਪਵੇਗੀ। ਜੋ ਵਿਅੱਕਤੀ ਕਮਿਸ਼ਨ ਬੇਸ ਤੇ ਕੰਮ ਕਰਦੇ ਹਨ ਤਾਂ ਉਹਨਾਂ ਦਾ ਕਮਿਸ਼ਨ ਉਨਾਂ ਹੋਣਾ ਚਾਹੀਦਾ ਹੈ,ਜਿੰਨੀ ਉਹਨਾਂ ਨੂੰ ਇੰਨੇ ਘੰਟੇ ਕੰਮ ਕਰਕੇ ਘੱਟੋ-ਘੱਟ ਉਜਰਤ ਮਿਲਣੀ ਸੀ।
ਰੋਜਗਾਰ-ਬੀਮਾ ਜਾਂ ਲੇ-ਆਫ ਅਧੀਨ ਮਿਲਣ ਵਾਲੀਆਂ  ਸਹੂਲਤਾਂ  ਰੋਜਗਾਰ-ਬੀਮਾ ਅਧੀਨ ਮਿਲਣ ਵਾਲੀਆਂ ਰੈਗੂਲਰ ਸਹੂਲਤਾਂ ਉਨਾਂ ਕਾਮਿਆਂ ਨੂੰ ਮਿਲਦੀਆਂ ਹਨ ਜਿਹਨਾਂ ਦੀ ਨੌਕਰੀ ਉਹਨਾਂ ਦੇ ਕਸੂਰ ਤੋਂ ਬਿਨਾਂ ਖੁੱਸ ਜਾਂਦੀ ਹੈ।ਇਹ ਲਾਭ ਉਨਾਂ ਨੂੰ ਨਹੀਂ ਮਿਲਦੇ ਜਿਹਨਾਂ ਨੇ ਨੌਕਰੀ ਆਪ ਛੱਡੀ ਹੋਵੇ,ਗਲਤ ਵਿਵਹਾਰ ਕਰਕੇ ਨੌਕਰੀ ਤੋਂ ਕੱਢਿਆ ਹੋਵੇ ਜਾਂ ਹੜਤਾਲ ਜਾਂ ਲਾਕ ਆਊਟ ਵਿਚ ਹਿਸਾ ਲਿਆ ਹੋਵੇ। ਪਰ ਜੇ ਨੌਕਰੀ ਛੱਡਣ ਦਾ ਕਾਰਨ ਜਾਇਜ ਹੋਵੇ ਤਾਂ ਇਹ ਲਾਭ ਲਏ ਵੀ ਜਾ ਸਕਦੇ ਹਨ। ਪਹਿਲੀ ਵਾਰ ਲਾਭ ਲੈਣ ਵਾਸਤੇ ਘੱਟੋ-ਘੱਟ 910 ਘੰਟੇ  ਅਤੇ ਬਾਅਦ ਵਿਚ 420 ਤੋਂ 700 ਘੰਟੇ ਪਿਛਲੇ ਸਾਲ ਕੰਮ ਕੀਤਾ ਹੋਵੇ ਅਤੇ ਤਨਖਾਹ ਵਿਚੋਂ ਈ ਆਈ ਦਾ ਪ੍ਰੀਮੀਅਮ ਕੱਟਿਆਂ ਜਾਂਦਾ ਹੋਵੇ ਤਾਂ ਇਹ ਲਾਭ ਮਿਲ ਸਕਦਾ ਹੈ ।ਇਹ ਪ੍ਰੀਮੀਅਮ ਹਰ 100 ਡਾਲਰ ਦੀ ਤਨਖਾਹ ਪਿਛੇ 1.88 ਡਾਲਰ ਦੇ ਹਿਸਾਬ ਨਾਲ ਵੱਧ ਤੋਂ ਵੱਧ 50800 ਡਾਲਰ ਤੇ ਕੱਟਿਆ ਜਾਂਦਾ ਹੈ ਅਤੇ ਇਹ ਵੱਧ ਤੋਂ ਵੱਧ 955.04 ਡਾਲਰ ਸਾਲ ਦਾ ਹੁੰਦਾ ਹੈ।ਇਹ ਲਾਭ ਸਾਡੀ ਹਫਤੇ ਦੀ ਤਨਖਾਹ ਦਾ 55% ਹੁੰਦਾ ਹੈ ਅਤੇ ਇਹ ਵੱਧ ਤੋਂ ਵੱਧ 537 ਡਾਲਰ ਪ੍ਰਤੀ ਹਫਤਾ ਹੁੰਦਾ ਹੈ। ਪਰ ਜੇ ਅਸੀਂ ਘੱਟ ਆਮਦਨ ਵਾਲੇ ਗਰੁੱਪ ਵਿਚ ਆਉਂਦੇ ਹਾਂ ਤਾਂ ਇਹ ਰਕਮ ਵੱਧ ਵੀ ਮਿਲ ਸਕਦੀ ਹੈ।ਇਹ ਲਾਭ ਕਿੰਨੇ ਸਮੇਂ ਵਾਸਤੇ ਮਿਲੇਗਾ ਇਹ ਇਸਤੇ ਨਿਰਭਰ ਕਰਦਾ ਹੈ ਕਿ ਪਿਛਲੇ ਸਾਲ ਅਸੀਂ ਕਿੰਨੇ ਘੰਟੇ ਕੰਮ ਕੀਤਾ ਹੈ ਅਤੇ ਇਹ 14 ਤੋਂ 45 ਹਫਤਿਆਂ ਦੇ ਵਿਚ -ਵਿਚ ਮਿਲ ਸਕਦਾ ਹੈ।  ਹੋਰ ਸਪੈਸ਼ਲ ਸਹੂਲਤਾਂ ਜਾਂ ਲਾਭ ਵੀ ਮਿਲਦੇ ਹਨ ਪਰ ਇਹ ਲਾਭ ਲੈਣ ਵਾਸਤੇ ਸ਼ਰਤ ਇਹ ਹੈ ਕਿ  ਤੁਹਾਡੀ ਆਂਮਦਨ 40% ਤੱਕ ਘੱਟ ਹੋ ਗਈ ਹੋਵੇ ਅਤੇ ਤੁਸੀਂ ਪਿਛਲੇ ਸਾਲ ਘੱਟੋ-ਘੱਟ 600 ਘੰਟੇ ਤੱਕ ਕੰਮ ਕੀਤਾ ਹੈ। ਜਿਵੇਂ
1.ਮੇਟਰਨਿਟੀ ਜਾਂ ਪੇਰੈਂਟਲ ਛੁੱਟੀ ਦੀ ਸਹੂਲਤ:  ਬੱਚੇ ਦੇ ਜਨਮ ਸਮੇਂ 15 ਹਫਤੇ ਦੀ ਛੁੱਟੀ ਬੱਚੇ ਦੀ ਮਾਤਾ ਨੂੰ ਅਤੇ ਨਵੇ  ਜਨਮੇਂ ਬੱਚੇ ਦੀ ਮਾਤਾ ਜਾਂ ਪਿਤਾ ਨੂੰ ਉਸ ਬੱਚੇ  ਦੀ ਦੇਖਭਾਲ ਕਰਨ ਵਾਸਤੇ ਛੁੱਟੀ ਦੀ ਸਹੂਲਤ ਮਿਲਦੀ ਹੈ ਜੋ ਕਿ 35 ਹਫਤੇ ਤੱਕ ਹੁੰਦੀ ਹੈ।
2.ਬਿਮਾਰੀ ਦੀ ਛੁੱਟੀ ਵੀ 15 ਹਫਤੇ ਤੱਕ ਮਿਲ ਸਕਦੀ ਹੈ ਜੇ ਤੁਸੀਂ ਬਹੁਤ ਹੀ ਗੰਭੀਰ ਬਿਮਾਰ ਹੋ ਤਾਂ ਜਾਂ ਬਹੁਤ ਵੱਡੀ ਸੱਟ-ਫੇਟ ਲੱਗ ਗਈ ਹੈ।
3.ਕੰਪਸ਼ਨੇਟ ਕੇਅਰ ਲਾਭ:ਜੇ ਤੁਹਾਡਾ ਕੋਈ ਪਰੀਵਾਰਿਕ ਮੈਂਬਰ ਬਹੁਤ ਹੀ ਭਿਆਨਕ ਬਿਮਾਰ ਹੈ ਅਤੇ ਮੌਤ ਕਿਨਾਰੇ ਹੈੇ  ਤਾਂ ਉਸਦੀ ਦੇਖ-ਭਾਲ ਕਰਨ ਵਾਸਤੇ ਵੀ ਇਹ ਲਾਭ 6 ਹਫਤਿਆਂ ਤੱਕ ਮਿਲ ਸਕਦਾ ਹੈ। ਪਰ ਹੁਣ ਨਵੇਂ ਕਨੂੰਨ ਅਨੁਸਾਰ  ਗੰਭੀਰ ਰੂਪ ਵਿਚ ਬਿਮਾਰ 18 ਸਾਲ ਤੋਂ ਘੱਟ ਬੱਚੇ ਦੀ ਦੇਖਭਾਲ ਕਰਨ ਵਾਸਤੇ 35 ਹਫਤਿਆਂ ਤੱਕ ਇਹ ਲਾਭ ਮਿਲ ਸਕਦਾ ਹੈ।
4.ਆਪਣਾ ਕੰਮ ਕਰਨ ਵਾਲੇ (ਸੈਲਫ ਇੰਪਲਾਇਡ) ਵੀ 31 ਜਨਵਰੀ 2010 ਤੋਂ ਬਾਅਦ ਇਹ ਸਪੈਸ਼ਲ ਸਹੂਲਤਾਂ ਜਿਵੇਂ ਮੈਟਰਨਿਟੀ ਅਤੇ ਪੇਰੈਂਟਲ ਲੀਵ,ਬਿਮਾਰੀ ਜਾਂ ਕੰਪਸ਼ਨੇਟ ਕੇਅਰ ਦੀ ਛੁੱਟੀ ਲੈਣ ਦੇ ਕਾਬਲ ਹੋ ਗਏ ਹਨ ਜੇ ਉਹ ਇਹ ਬੈਨੀਫਿਟ ਲੈਣ ਵਾਸਤੇ ਰਜਿਸਟਰਡ ਹਨ ਅਤੇ ਯੋਗ ਹਨ। ਪਰ ਉਹਨਾਂ ਨੂੰ ਰੈਗੂਲਰ ਲਾਭ ਨਹੀਂ ਮਿਲ ਸਕਦੇ । ਜੇ ਉਹ ਈ ਆਈ ਦੀ ਪੇਮੈਂਟ ਕਰਦੇ ਹਨ ਉਹਨਾਂ ਦੀ ਆਮਦਨ 40% ਘੱਟ ਗਈ ਹੈ ।ਹਰ ਇਕ ਕਿੱਤੇ ਵਾਲਿਆਂ ਵਾਸਤੇ ਵੱਖੋ-ਵੱਖ ਸ਼ਰਤਾਂ ਹਨ।
ਹੋਰ ਧਿਆਨ ਰੱਖਣ ਯੋਗ ਗੱਲਾਂ:
1-ਇਹ ਸਾਰੇ ਲਾਭਾਂ ਦੀ ਰਕਮ ਤੇ ਟੈਕਸ ਲਗਦਾ ਹੈ। ਹਰ ਲਾਭ ਵਾਸਤੇ 2 ਹਫਤਿਆਂ ਦਾ ਉਡੀਕ ਸਮਾਂ ਹੁੰਦਾ ਹੈ ।
2;ਇਹ ਸਾਰੇ ਸਪੈਸ਼ਲ ਲਾਭ ਇਕੱਠੇ ਵੀ ਲਏ ਜਾ ਸਕਦੇ ਹਨ ਜੋਕਿ 71 ਹਫਤਿਆਂ ਵਾਸਤੇ ਹੋ ਸਕਦੇ ਹਨ।
3.ਰੈਗੂਲਰ ਲਾਭ ਲੈਣ ਸਮੇਂ ਅਸੀਂ ਕਨੇਡਾ ਤੋਂ ਬਾਹਰ ਇਹ ਲਾਭ ਨਹੀਂ ਲੈ ਸਕਦੇ ਪਰ ਕੁਝ ਖਾਸ ਹਾਲਾਤਾਂ ਵਿਚ 7 ਤੋਂ 14 ਦਿਨ ਤੱਕ ਬਾਹਰ ਜਾ ਵੀ ਸਕਦੇ ਹਾਂ ਪਰ ਮੈਟਰਨਿਟੀ ਜਾਂ ਪੇਰੈਂਟਲ ਛੁੱਟੀ ਸਮੇਂ ਕਨੇਡਾ ਤੋਂ ਬਾਹਰ ਵੀ ਇਹ ਲਾਭ ਲੈ ਸਕਦੇ ਹਾਂ।
4.ਸਰਕਾਰ ਇਹ ਸੂਚਨਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੋਂ ਲੈ ਸਕਦੀ ਹੈ ਕਿ ਤੁਸ਼ੀ ਕਿੰਂਨੇ ਦਿਨ ਕੈਨੇਡਾ ਤੋਂ ਬਾਹਰ ਗਏ। ਪਤਾ ਲੱਗਣ ਤੇ ਤਿੰਨ ਗੁਣਾ ਜੁਰਮਾਨਾ ਹੁੰਦਾ ਹੈ ਅਤੇ ਅੱਗੇ ਵਾਸਤੇ ਆਮ ਨਾਲੋਂ ਵੱਧ ਘੰਟੇ ਕੰਮ ਕਰਕੇ ਹੀ ਇਹ ਲਾਭ ਲਿਆ ਜਾ ਸਕਦਾ ਹੈ।
5.ਗਲਤ ਜਾਣਕਾਰੀ ਦੇਣ ਤੇ ਜਾਂ ਮਹੱਤਵਪੂਰਨ ਸੂਚਨਾਂ ਨਾ ਦੱਸਣ ਤੇ ਸਜਾ ਮਿਲਦੀ ਹੈ,ਪਨੈਲਟੀ ਲਗਦੀ ਹੈ ਅਤੇ ਲਾਭ ਮਿਲਣੇ ਬੰਦ ਹੋ ਜਾਂਦੇ ਹਨ। ਇਹ ਲੇਖ ਸਿਰਫ ਆਮ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ। ਜੇ ਤੁਹਾਡੇ ਕੋਲ 2 ਕਾਰਾਂ ਅਤੇ ਪੰਜ ਲੱਖ ਤੋਂ ਉਪਰ ਘਰ ਹੈ ਤਾਂ ਤੁਹਾਨੂੰ 25% ਤੱਕ ਡਿਸਕਾਊਂਟ ਮਿਲ ਸਕਦਾ ਹੈ। ਜੇ ਹਾਈ ਰਿਸਕ ਡਰਾਈਵਰ ਬਣ ਗਏ ਹੋ, ਇੰਸੋਰੈਂਸ ਬਹੁਤ ਮਹਿੰਗੀ ਮਿਲ ਰਹੀ ਹੈ ਜਾਂ ਨਵੇਂ ਡਰਾਈਵਰਾਂ ਦੀ ਇੰਸੋਰੈਂਸ ਇਕ ਸਾਲ ਪੂਰਾ ਹੋਣ ਤੇ ਵੀ ਨਹੀਂ ਘਟੀ ਜਾਂ ਇਕ ਜਾਂ ਦੋ ਜਾਂ ਵੱਧ ਟਰੱਕ ਹਨ ਜਾਂ ਟਰੱਕਾਂ ਦੀ ਫਲੀਟ ਪਾਲਸੀ  ਰੀਵੀਊ ਕਰਨੀ ਹੈ ਤਾਂ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …