19.7 C
Toronto
Monday, May 25, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

LONG WEEKEND
Long Weekend ਤੇ ਛੁੱਟੀਆਂ ਸੀ ਤਿੰਨ ਆਈਆਂ,
ਕੈਨੇਡਾ ਵਾਸੀਆਂ ਨੂੰ ਬਹੁਤ ਸੀ ਚਾਅ ਚੜ੍ਹਿਆ ।
ਕੁਝ Beach ਵੱਲ, ਕੁਝ Niagara Fall ਟੁਰ ਗਏ,
ਘੁੰਮਣ ਲਈ ਬਾਕੀਆਂ USA ਦਾ ਰਾਹ ਫੜਿਆ ।
ਕੋਈ ਨਿਕਲ ਗਿਆ Europe ਦੇ Tour ਉੱਤੇ,
ਲੰਬੇ ਸਮੇਂ ਤੋਂ ਘਰੇ ਜੋ ਰਿਹਾ ਤੜਿਆ।
ਪੂਰਾ Weekend ਹੀ ਪੀਂਦੇ ਰਹੇ ਕਈ ਦਾਰੂ,
ਸੱਪ ਨਸ਼ੇ ਵਾਲਾ ਸੀ ਜਿਨਾਂ ਤਾਈਂ ਲੜਿਆ।
ਜਾਗੋ ਕੱਢ ਕੇ ਤੇ D J ਵਜਾਏ ਕਈਆਂ,
ਕਬੀਲਦਾਰੀ ਵਾਲਾ ਨਵਾਂ ਜਿਨਾਂ ਪਾਠ ਪੜ੍ਹਿਆ।
Invitation ਦਾਅਵਤਾਂ ਦੇ ਮੋੜਨੇ ਬੜੇ ਔਖੇ,
ਇਕ ਘਰੋਂ ਰੱਜ ਕੇ ਬਲਵਿੰਦਰ ਦੂਜੇ ਘਰ ਵੜਿਆ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150

 

RELATED ARTICLES
POPULAR POSTS