Home / ਰੈਗੂਲਰ ਕਾਲਮ / ਕੀ ਸੀਨੀਅਰ ਹੁਣ ਵੀ ਆਪਣੀ ਪੈਨਸ਼ਨ ਆਪਣੇ ਸਪਾਊਜ਼ ਨਾਲ ਵੰਡ ਕੇ ਟੈਕਸ ਬਚਾ ਸਕਦੇ ਹਨ?

ਕੀ ਸੀਨੀਅਰ ਹੁਣ ਵੀ ਆਪਣੀ ਪੈਨਸ਼ਨ ਆਪਣੇ ਸਪਾਊਜ਼ ਨਾਲ ਵੰਡ ਕੇ ਟੈਕਸ ਬਚਾ ਸਕਦੇ ਹਨ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ ਜਾਂ ਟੈਕਸ ਕਟੌਤੀਆਂ ਪਿਛਲੇ ਸਾਲ ਮਿਲਦੀਆਂ ਸਨ, ਹੋ ਸਕਦਾ ਹੈ ਇਸ ਸਾਲ ਨਾਂ ਮਿਲਣ ਜਾ ਇਸ ਸਾਲ ਹੋਰ ਕਈ ਕਨੂੰਨ ਲਾਗੁ ਹੋ ਜਾਣ। ਇਸ ਕਰਕੇ ਭਾਵੇਂ ਤੁਸੀ ਪੇ ਚੈਕ ਤੇ ਕੰਮ ਕਰਦੇ ਹੋ ਜਾਂ ਸੈਲਫ-ਇੰਪਲਾਇਡ ਹੋ ,ਆਪਣੀ ਕੰਪਨੀ ਹੈ ਜਾਂ ਕੋਈ ਵੀ ਬਿਜਨਸ ਹੈ, ਟੈਕਸ ਬਾਰੇ ਹਮੇਸਾ ਹੀ ਅੱਪਡੇਟਿਡ ਜਾਣਕਾਰੀ ਹੋਣੀ ਚਾਹੀਦੀ ਹੈ।
ਸਵਾਲ 1-ਲੇਟ ਟੈਕਸ ਰਿਟਰਨ ਫਾਈਲ ਕਰਨ ਤੇ ਕੀ ਪਨੈਲਿਟੀ ਲੱਗਦੀ ਹੈ?
ਜਵਾਬ-ਪਰਸਨਲ ਟੈਕਸ ਰਿਟਰਨ 30 ਅਪਰੈਲ ਤੱਕ ਫਾਈਲ ਕੀਤਾ ਜਾ ਸਕਦਾ ਹੈ, ਜੇ ਤੁਹਾਡਾ ਕੋਈ ਬਿਜਨਸ ਹੈ ਤਾਂ ਇਹ ਟੈਕਸ ਰਿਟਰਨ 15 ਜੂਨ ਤੱਕ ਫਾਈਲ ਕੀਤੀ ਜਾ ਸਕਦੀ ਹੈ,ਪਰ ਜੇ ਤੁਹਾਡਾ ਟੈਕਸ ਦੇਣਾ ਬਣਦਾ ਹੈ ਤਾਂ ਇਹ 30 ਅਪਰੈਲ ਤੱਕ ਹੀ ਭਰਨਾ ਪੈਂਦਾ ਹੈ ਅਤੇ ਰਿਟਰਨ ਵੀ ਡਿਊ ਡੇਟ ਤੱਕ ਜ਼ਰੂਰ ਫਾਈਲ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਲੇਟ ਟੈਕਸ ਰਿਟਰਨ ਫਾਈਲ ਕਰਨ ਤੇ ਪਨੈਲਿਟੀ ਅਤੇ ਜੁਰਮਾਨਾ ਵੀ ਪੈ ਜਾਂਦਾ ਹੈ।
ਜੇ ਰਿਟਰਨ ਲੇਟ ਭਰੀ ਹੈ,ਟੈਕਸ ਵੀ ਦੇਣਾ ਬਣਦਾ ਹੈ ਤਾਂ ਸੀ ਆਰ ਏ ਵੱਲੋਂ ਆਪਣੇ ਆਪ ਹੀ 5% ਪਨੈਲਿਟੀ ਲੱਗ ਜਾਂਦੀ ਹੈ ਅਤੇ ਇਸ ਤੋਂ ਉਪਰ ਵੀ ਹਰ ਮਹੀਨੇ 1% ਹੋਰ ਪਨੈਲਿਟੀ ਲੱਗਦੀ ਹੈ। ਇਸ ਤੋਂ ਉਪਰ ਟੈਕਸ ਦੇ ਬਕਾਏ ਅਤੇ ਪਨੈਲਿਟੀ ਦੀ ਕੁਲ ਰਕਮ ਤੇ ਸੀ ਆਰ ਏ ਵਿਆਜ ਵੀ ਲਗਾਉਂਦਾ ਹੈ ਅਤੇ ਇਹ ਹਰ ਰੋਜ਼ ਕੰਪਾਊਂਡ ਹੁੰਦਾ ਰਹਿੰਦਾ ਹੈ। ਇਸ ਸਮੇਂ ਇਹ 5% ਵਿਆਜ ਦੀ ਦਰ ਹੈ, ਜੋ ਅਗਲੀ ਤਿਮਾਹੀ ‘ਤੇ ਬਦਲ ਵੀ ਸਕਦਾ ਹੈ।
ਸਵਾਲ -2-ਆਰ ਆਰ ਐਸ ਪੀ ਜਾਂ ਟੀ ਐਫ ਐਸ ਏ ਵਿਚ ਪੇਸੇ ਜਮਾਂ ਕਰਵਾਕੇ ਵੀ ਟੈਕਸ ਬਚਾਇਆ ਜਾ ਸਕਦਾ ਹੈ?
ਆਰ ਆਰ ਐਸ ਪੀ ਵਿਚ ਬੱਚਤ ਕਰਕੇ ਜਿਥੇ ਰਿਟਾਇਰਮੈੰਟ ਵਾਸਤੇ ਪੈਸੇ ਜਮਾਂ ਹੁੰਦੇ ਹਨ,ਉਥੇ ਟੈਕਸ ਦੀ ਵੀ ਬੱਚਤ ਹੁੰਦੀ ਹੈ। ਜਿੰਨੀ ਰਕਮ ਆਰ ਆਰ ਐਸ ਪੀ ਵਿਚ ਜਮਾਂ ਹੁੰਦੀ ਹੈ, ਉਨੀਂ ਹੀ ਤੁਹਾਡੀ ਟੈਕਸਏਬਲ ਆਮਦਨ ਘੱਟ ਹੋ ਜਾਂਦੀ ਹੈ ਅਤੇ ਟੈਕਸ ਘੱਟ ਲੱਗਦਾ ਹੈ।ਦੂਸਰਾ ਵਿਆਜ ਜਾਂ ਇਨਵੈਸਟਮੈਂਟ ਇਨਕਮ ਤੇ ਵੀ ਟੈਕਸ ਨਹੀਂ ਲੱਗਦਾ, ਜਿੰਨੀ ਦੇਰ ਆਰ ਆਰ ਐਸ ਪੀ ਵਿਚੋਂ ਪੈਦੇ ਨਹੀਂ ਕਢਵਾਏ ਜਾਂਦੇ। ਆਰ ਆਰ ਐਸ ਪੀ ਵਿਚੋਂ ਜਦ ਵੀ ਪੈਸੇ ਵਾਪਸ ਲਵੋਗੇ, ਉਸ ਟਾਈਮ ਟੈਕਸ ਲੱਗੇਗਾ ਕਿਉਕਿ ਆਰ ਆਰ ਐਸ ਪੀ ਵਿਚ ਪੈਸੇ ਜਮਾਂ ਕਰਵਾਉਣ ਸਮੇਂ ਸਰਕਾਰ ਨੇ ਤੁਹਾਨੂੰ ਟੈਕਸ ਰੀਬੇਟ ਦਿਤੀ ਸੀ।
ਜੇ ਤੁਸੀਂ ਟੀ ਐਫ ਐਸ ਏ ਵਿਚ ਪੈਸੇ ਜਮਾਂ ਕਰਵਾਉਦੇ ਹੋ ਤਾਂ ਕੋਈ ਟੈਕਸ ਰਿਬੇਟ ਨਹੀਂ ਮਿਲਦੀ,ਪਰ ਇਸ ਵਿਚ ਵਿਆਜ ਜਾਂ ਇਨਵੈਸਟਮੈਂਟ ਇਨਕਮ ਤੇ ਵੀ ਟੈਕਸ ਨਹੀਂ ਲੱਗਦਾ ਅਤੇ ਪੈਸੇ ਕਢਵਾੳੇਣ ‘ਤੇ ਵੀ ਟੈਕਸ ਨਹੀਂ ਲੱਗਦਾ। ਟੀ ਐਫ ਐਸ ਏ ਦਾ ਅਕਾਊਂਟ  18 ਸਾਲ ਤੋਂ ਉਪਰ ਦਾ ਵਿਅਕਤੀ ਖੋਲ੍ਹ ਸਕਦਾ ਹੈ। ਵਿਅਕਤੀ ਦੀ ਫਾਇਨੈਂਸੀਅਲ ਪੁਜ਼ੀਸ਼ਨ ਅਤੇ ਸਟੇਟਮੈਂਟ ਦੇਖਕੇ ਤੁਹਾਡਾ ਅਕਾਊਂਟੈਂਟ ਦੱਸ ਸਕਦਾ ਹੈ ਕਿ ਤੁਹਾਨੂੰ ਪੈਸੇ ਟੀ ਐਫ ਐਸ ਏ ਵਿਚ ਜਾਂ ਆਰ ਆਰ ਐਸ ਪੀ ਵਿਚ ਬੱਚਤ ਕਰਨੇ ਚਾਹੀਦੇ ਹਨ।
ਸਵਾਲ 3-ਕੀ ਸੀਨੀਅਰ ਹੁਣ ਵੀ ਆਪਣੀ ਪੈਨਸ਼ਨ ਆਪਣੇ ਸਪਾਊਜ ਨਾਲ ਵੰਡ ਕੇ ਟੈਕਸ ਬਚਾ ਸਕਦੇ ਹਨ ?
ਜਵਾਬ-ਹਾਂ ਸੀਨੀਅਰ ਹੁਣ ਵੀ ਆਪਣੀ ਰਜਿਸਟਰਡ ਰਿਟਾਇਰਮੈਂਟ ਪੈਂਸ਼ਨ ਫੰਡ ਤੋਂ ਮਿਲਣ ਵਾਲੀ ਇਨਕਮ ਅਤੇ ਸੀ ਪੀ ਪੀ ਪੈਨਸ਼ਨ ਵੀ ਆਪਣੇ ਸਪਾਊਜ਼ ਨਾਲ ਸਪਲਿਟ ਕਰਕੇ ਭਾਵ ਵੰਡਕੇ ਟੈਕਸ ਘਟਾ ਸਕਦੇ ਹਨ ਅਤੇ ਓਲਡ ਏਜ਼ ਪੈਨਸ਼ਨ  ਦੇ ਕਲਾਬੈਕ ਦੇ ਅਸਰ ਵੀ ਘਟਾ ਸਕਦੇ ਹਨ। ਜੇ ਤੁਹਾਡੀ ਕੋਈ ਇਨਵੈਸਟਮੈਂਟ ਪ੍ਰਾਪਰਟੀ ਹੈੇ ਦੂਜੇ ਮੈਂਬਰ ਦੀ ਆਮਦਨ ਘੱਟ ਹੈ ਤਾਂ ਕਈ ਤਰੀਕੇ ਹਨ ਕਿ ਤੁਸੀਂ ਟੈਕਸ ਘੱਟ ਕਰ ਸਕਦੇ ਹੋ। ਪਰੈਸਕਰਾਈਵਡ ਰੇਟ ਤੇ ਲੋਨ ਅਤੇ ਹੋਰ ਵੀ ਕਈ ਤਰੀਕੇ ਹਨ, ਟੈਕਸ ਰੇਟ ਘੱਟ ਕਰਨ ਦੇ।ਆਮ ਕੰਮ ਕਰਨ ਵਾਲੇ ਵਿਅਕਤੀ ਹੁਣ ਇਸ ਸਾਲ ਇਨਕਮ ਸਪਲਿਟ ਨਹੀਂ ਕਰ ਸਕਦੇ। ਤੁਹਾਡਾ ਅਕਾਊਂਟੈਂਟ ਇਹ ਦੱਸ ਸਕਦਾ ਹੈ ਕਿ ਕਿਹੜਾ ਤਰੀਕਾ ਕਾਨੂੰਨੀ ਤੌਰ ‘ਤੇ ਤੁਹਾਡੇ ਵਾਸਤੇ ਸਹੀ ਹੈ ਟੈਕਸ ਘਟਾਉਣ ਵਾਸਤੇ।
ਸਵਾਲ-4-ਸੀ ਆਰ ਏ ਵੱਲੋਂ ਨੋਟਿਸ ਆਫ ਅਸੈਸਮੈਂਟ ਆ ਜਾਣ ਤੇ ਮੰਨ ਲਈਏ ਕਿ ਅਸੀਂ ਰਿਟਰਨ ਬਿਲਕੁਲ ਸਹੀ ਫਾਈਲ ਕੀਤੀ ਹੈ?
ਜਵਾਬ- ਸੀ ਆਰ ਏ ਵੱਲੋਂ ਨੋਟਿਸ ਆਫ ਅਸੈਸਮੈਂਟ ਆ ਜਾਣ ਦਾ ਮਤਲਬ ਹੈ ਕਿ ਤੁਹਾਡੀ ਰਿਟਰਨ ਵਿਚ ਜਮਾਂ ਘਟਾਓ ਵਿਚ ਗਲਤੀਆਂ ਹੀ ਠੀਕ ਕੀਤੀਆਂ ਹਨ ਅਤੇ ਤੁਹਾਡੀ ਰਿਟਰਨ ਤੇ ਟਾਈਮ ਘੱਟ ਹੋਣ ਕਰਕੇ ਸਰਸਰੀ ਨਜ਼ਰ ਮਾਰੀ ਹੈ ਅਤੇ ਫਾਈਨਲ ਅਸੈਸਮੈਂਟ ਨਹੀਂ ਕੀਤੀ। ਸੀ ਆਰ ਏ ਵੱਲੋਂ ਨੋਟਿਸ ਆਫ ਅਸੈਸਮੈਂਟ ਭੇਜਣ ਤੋਂ ਬਾਅਦ ਵੀ  ਤਿੰਨ ਸਾਲ ਦੇ ਵਿਚ ਵਿਚ  ਤੁਹਾਡੀ ਰਿਟਰਨ ਰੀਵੀਊ ਕਰਨ ਵਾਸਤੇ ਖੋਲ੍ਹ ਸਕਦਾ ਹੈ।ਇਹ ਸਵਾਲ ਜਵਾਬ ਆਮ ਅਤੇ ਬੇਸਿਕ ਜਾਣਕਾਰੀ ਵਾਸਤੇ ਹੀ ਹਨ। ਕੋਈ ਵੀ ਫੈੇਸਲਾ ਲੈਣ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਨਾਲ ਸਲਾਹ ਜਰੂਰ ਕਰੋ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ ਵੀ ਸਪੰਰਕ ਕਰ ਸਕਦੇ ਹੋ।ਜੇ ਸੀ ਆਰ ਏ ਤੋਂ ਕੋਈ ਲੈਟਰ ਆ ਗਿਆ ਹੈ,ਪਨੈਲਿਟੀ ਪੈ ਗਈ ਹੈ ਜਾਂ ਬਿਜਨਸ ਟੈਕਸ ਭਰਨਾ ਹੈ,ਨਵੀਂ ਕੰਪਨੀ ਰਜਿਸਟਰ ਕਰਨ ਵਾਸਤੇ ਜਾਂ ਪਿਛਲੇ ਸਾਲਾਂ ਦਾ ਪਰਸਨਲ ਟੈਕਸ ਭਰਨ ਵਾਸਤੇ ਜਾਂ ਟੈਕਸ ਅਤੇ ਅਕਾਊਂਟਿੰਗ ਸਬੰਧੀ ਕੋਈ ਵੀ ਮਸਲਾ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-300 -2359 ਤੇ।

Check Also

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530 ਪੱਤਝੜ ਵਿੱਚ ਪੱਤੇ ਪੱਤਝੜਦੀਜਦ-ਜਦ ਰੁੱਤ ਆਈ, ਰੁੱਖਾਂ ਤੋਂ ਡਿੱਗਣ ਨਾਕੀਤੀ ਸੰਗ਼ …