ਬਰੈਂਪਟਨ/ ਬਿਊਰੋ ਨਿਊਜ਼
ਓ.ਕੇ.ਡੀ.ਫੀਲਡ ਹਾਕੀ ਕਲੱਬ ਨੇ ਆਪਣਾ ਛੇਵਾਂ ਸਾਲਾਨਾ ਓ.ਕੇ.ਡੀ. ਕੱਪ ਲੰਘੇ ਦਿਨੀਂ ਸਫਲਤਾ ਨਾਲ ਮਨਾਇਆ। ਇਸ ਦੌਰਾਨ ਹਾਕੀ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। 5 ਅਤੇ 6 ਅਗਸਤ ਨੂੰ ਕਰਵਾਏ ਗਏ ਕੱਪ ਵਿਚ ਕੁੱਲ 25 ਟੀਮਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਇਹ ਟੀਮਾਂ ਪੂਰੇ ਓਨਟਾਰੀਓ ਤੋਂ ਆਈਆਂ ਸਨ ਅਤੇ ਇਨ੍ਹਾਂ ਨੇ ਅੰਡਰ-10 ਕੋ.ਐੱਡ., ਅੰਡਰ-12 ਕੋ.ਐੱਡ., ਅੰਡਰ-15 ਬਾਇਜ, ਅੰਡਰ-16 ਗਰਲਸ, ਓਵਰ-35 ਅਤੇ ਮੈਨਸ ਕਪੀਟਿਟਵ ਵਰਗ ਵਿਚ ਖੇਡਿਆ। ਅੰਡਰ-18 ਗਰਲਸ ‘ਚ ਵੀ ਕੁੜੀਆਂ ਨੇ ਆਪਣਾ ਸ਼ਾਨਦਾਰ ਖੇਡ ਪ੍ਰਦਰਸ਼ਨ ਦਿਖਾਇਆ। ਇਸ ਸਾਲ ਵੀ ਟੂਰਨਾਮੈਂਟ ‘ਚ ਖਿਡਾਰੀਆਂ, ਦਰਸ਼ਕਾਂ ਅਤੇ ਵਾਲੰਟੀਅਰਾਂ ਦੀ ਭਾਰੀ ਭੀੜ ਰਹੀ।
ਦੋ ਰੋਜ਼ਾ ਟੂਰਨਾਮੈਂਟ ‘ਚ 25 ਟੀਮਾਂ ਨੂੰ ਉਨ੍ਹਾਂ ਦੇ ਕਲੱਬਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ ਓ.ਕੇ.ਡੀ., ਐੱਫ.ਐੱਚ.ਸੀ., ਸੀ.ਐਫ.ਏ.ਐੱਚ. ਸੀ.ਸੀ., ਬਰੈਂਪਟਨ, ਐੱਫ.ਐੱਚ.ਸੀ., ਏ ਐਂਡ ਸੀ ਅਕੈਡਮੀ, ਟੋਰਾਂਟੋ ਲਾਇਨਸ, ਪੰਜਾਬ ਪੈਂਥਰਜ਼ ਅਤੇ ਪੰਜਾਬ ਹਾਕਸ ਆਦਿ ਪ੍ਰਮੁੱਖ ਹਨ। ਐੱਫ.ਐੱਚ.ਸੀ., ਬਰੈਂਪਟਨ ਐੱਫ.ਐੱਚ.ਸੀ., ਟੋਰਾਂਟੋ ਲਾਇਨਸ ਅਤੇ ਸੀ.ਐੱਫ.ਐੱਚ.ਸੀ. ਸੀ.ਸੀ. ‘ਚ ਸੀਨੀਅਰ ਟੀਮਾਂ ਲਈ ਖੇਡ ਰਹੇ, ਉਹ ਖਿਡਾਰੀ ਸਨ, ਜੋ ਕਿ ਜੂਨੀਅਰ ਅਥਲੀਟਾਂ ਵਜੋਂ ਆਪਣਾ ਲੋਹਾ ਮੰਨਵਾ ਚੁੱਕੇ ਹਨ। ਕੈਨ ਪੇਰੇਰਾ, ਪੂਰਵ ਕੈਨੇਡਾਈ ਕੌਮੀ ਫੀਲਡ ਹਾਕੀ ਟੀਮ ਕਪਤਾਨ ਅਤੇ ਰਣਜੀਤ ਦਿਓਲ, ਕੈਨੇਡੀਅਨ ਰਾਸ਼ਟਰੀ ਫੀਲਡ ਹਾਕੀ ਟੀਮ ਦੇ ਖਿਡਾਰੀ ਅਤੇ ਓਲੰਪੀਅਨ ਓ.ਕੇ.ਡੀ. ਦਾ ਹਿੱਸਾ ਸਨ। ਐੱਫ.ਐੱਚ.ਸੀ. ਰੋਸਟਰ ਅਤੇ ਹੋਰ ਪ੍ਰਮੁੱਖ ਫੀਲਡ ਹਾਕੀ ਅਥਲੀਟ ਹੋਰ ਟੀਮਾਂ ਦਾ ਹਿੱਸਾ ਸਨ। ਆਪਣੇ ਪ੍ਰਤਿਭਾਵਾਨ ਖਿਡਾਰੀਆਂ ਦੇ ਨਾਲ ਇਹ ਸਾਰੀਆਂ ਟੀਮਾਂ ਨੇ ਕੱਪ ਲਈ ਤਕੜਾ ਮੁਕਾਬਲਾ ਕੀਤਾ ਅਤੇ ਖਿਤਾਬ ਜਿੱਤੇ। ઠઠ
ਟੂਰਨਾਮੈਂਟ ਦੌਰਾਨ, ਟੀਮਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਉਨ੍ਹਾਂ ਦਰਸ਼ਕਾਂ ਵਲੋਂ ਵੀ ਉਤਸ਼ਾਹਿਤ ਕੀਤਾ ਗਿਆ। ਓ.ਕੇ.ਡੀ. ਵਲੋਂ ਸਾਰੇ ਖਿਡਾਰੀਆਂ ਨੂੰ ਮੁਫਤ ਭੋਜਨ ਉਪਲਬਧ ਕਰਵਾਇਆ ਗਿਆ ਸੀ। ਪ੍ਰੋਗਰਾਮ ‘ਚ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਸ਼ਾਮਲ ਹੋਈਆਂ, ਜਿਨ੍ਹਾਂ ਵਿਚ ਵਿਕ ਢਿੱਲੋਂ, ਗਗਨ ਸਿਕੰਦ, ਗੁਰਪ੍ਰੀਤ ਢਿੱਲੋਂ ਅਤੇ ਸੋਨੀਆ ਸਿੱਧੂ ਸ਼ਾਮਲ ਸਨ। ਸਾਰਿਆਂ ਨੇ ਫੈਡਰਲ ਅਤੇ ਸਟੇਟ ਸਰਕਾਰਾਂ ਦੀ ਪ੍ਰਤੀਨਿਧਤਾ ਕੀਤੀ। ਇਸ ਤੋਂ ਇਲਾਵਾ, ਸ਼ਹਿਰ ਬਰੈਂਪਟਨ ਦੇ ਕਈ ਪਤਵੰਤੇ ਵੀ ਸ਼ਾਮਲ ਸਨ।
ਅੰਡਰ-15 ਬਾਇਜ ਕੱਪ ਸੀ.ਐੱਫ.ਐੱਚ.ਸੀ.ਸੀ.ਨੇ ਜਿੱਤਿਆ। ਬਰੈਂਪਟਨ ਐੱਫ.ਐੱਚ.ਸੀ.ਦੂਜੇ ਸਥਾਨ ‘ਤੇ ਰਿਹਾ। ਅੰਡਰ-16 ਗਰਲਸ ‘ਚ ਓ.ਕੇ.ਡੀ. ਨੇ ਗੋਲਡ ਮੈਡਲ ਜਿੱਤਿਆ। ਓਵਰ-35 ‘ਚ ਪੰਜਾਬ ਪੈਂਥਰਸ ਨੇ ਕੱਪ ਜਿੱਤਿਆ ਅਤੇ ਬਰੈਂਪਟਨ ਉਪਜੇਤੂ ਰਿਹਾ। ਉਥੇ ਹੀ ਕਪੀਟਿਟਵ ‘ਚ ਸੀ.ਐੱਫ.ਐੱਚ.ਸੀ.ਸੀ.ਨੇ ਕੱਪ ਜਿੱਤਿਆ।
ਸੀਨੀਅਰਸ ਮੈਨ ਫਾਈਨਲਸ ਦਾ ਮੈਚ ਸਭ ਤੋਂ ਜ਼ਿਆਦਾ ਦਿਲਚਸਪ ਰਿਹਾ ਅਤੇ ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ। ਓ.ਕੇ.ਡੀ.ਐੱਫ.ਐੱਚ.ਸੀ.ਅਤੇ ਸੀ.ਐੱਫ.ਐੱਚ.ਸੀ.ਸੀ.ਦੇ ਵਿਚਾਲੇ ਸਖ਼ਤ ਮੁਕਾਬਲਾ ਹੋਇਆ। ਦੋਵਾਂ ਟੀਮਾਂ ‘ਚ ਨੌਜਵਾਨ ਅਤੇ ਅਨੁਭਵੀ ਖਿਡਾਰੀ ਹਨ ਅਤੇ ਮੈਚ ਦੇ ਅੰਤ ਤੱਕ ਮੁਕਾਬਲਾ 00 ਹੀ ਰਿਹਾ। 20:20 ਮਿੰਟ ਦੇ ਦੋ ਗੋਲਡਨ ਟਾਈਮ ‘ਚ ਵੀ ਕੋਈ ਟੀਮ ਦਬਾਅ ‘ਚ ਨਹੀਂ ਆਈ। ਆਖ਼ਰਕਾਰ ਸ਼ੂਟ ਆਊਟ ਤੋਂ ਸੀ.ਐੱਫ.ਐੱਚ.ਸੀ.ਸੀ. 20 ਨਾਲ ਮੈਚ ਜਿੱਤਣ ‘ਚ ਸਫਲ ਰਹੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …