ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬ ਪੈੱਨਸ਼ਨਰਜ਼ ਐਸੋਸੀਏਸ਼ਨ ਓਨਟਾਰੀਓ ਦੀ ਕਾਰਜਕਾਰਨੀ ਕਮੇਟੀ ਦੀ ਪਿਛਲੇ ਦਿਨੀਂ ਪਰਮਜੀਤ ਸਿੰਘ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਐਸੋਸੀਏਸ਼ਨ ਦੀ ਸਲਾਨਾ ਜਨਰਲ ਬਾਡੀ ਮੀਟਿੰਗ ਸਤੰਬਰ ਦੇ ਆਖ਼ਰੀ ਹਫ਼ਤੇ ਕੀਤੀ ਜਾਏਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਸਿੰਘ ਨੇ ਪਰੈੱਸ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਕਿ ਉਪਰੋਕਤ ਜਨਰਲ ਬਾਡੀ ਮੀਟਿੰਗ 25 ਸਤੰਬਰ ਦਿਨ ਬੁੱਧਵਾਰ ਨੂੰ ਬਰੈਂਪਟਨ ਸੌਕਰ ਸੈਂਟਰ ਬਰੈਂਪਟਨ ਵਿਚ ਬਾਅਦ ਦੁਪਹਿਰ 12.00 ਵਜੇ ਤੋਂ 3.00 ਵਜੇ ਤੱਕ ਹੋਵੇਗੀ। ਪੰਜਾਬ ਸਰਕਾਰ ਤੋਂ ਪੈੱਨਸ਼ਨ ਲੈ ਰਹੇ ਕੈਨੇਡਾ ਵਿਚ ਰਹਿ ਰਹੇ ਸੱਭਨਾਂ ਪੈੱਨਸ਼ਨਰਾਂ ਨੂੰ ਇਸ ਮੀਟਿੰਗ ਵਿਚ ਸਮੇਂ-ਸਿਰ ਪਹੁੰਚ ਕੇ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਸਤੰਬਰ 2016 ਵਿਚ ਗਠਿਤ ਕੀਤੀ ਗਈ ਸੀ ਅਤੇ ਉਸ ਸਮੇਂ ਤੋਂ ਹੀ ਇਹ ਕੈਨੇਡਾ ਵਿਚ ਰਹਿ ਰਹੇ ਪੈੱਨਸ਼ਨਰਾਂ ਦੀ ਭਲਾਈ ਲਈ ਸਰਗ਼ਰਮ ਹੈ। ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿਚ ਸ਼ਾਮਲ ਹੈ ਕਿ ਇਹ ਸੱਭ ਪੈੱਨਸ਼ਨਰ ਕਿਉਂਕਿ ਸੀਨੀਅਰ ਸਿਟੀਜ਼ਨ ਹਨ, ਇਸ ਲਈ ਬਰੈਂਪਟਨ ਵਿਚ ਬਣਨ ਵਾਲੇ ਨਵੇਂ ਘਰਾਂ ਵਿਚ ਇਨ੍ਹਾਂ ਦੇ ਲਈ ਕੁਝ ਘਰ ਰਾਖ਼ਵੇਂ ਰੱਖੇ ਜਾਣ ਅਤੇ ਇਨ੍ਹਾਂ ਦੇ ਲਈ ਅਫ਼ੋਰਡੇਬਲ ਹਾਊਸਿੰਗ ਦਾ ਵੀ ਪ੍ਰਬੰਧ ਕੀਤਾ ਜਾਏ। ਇਸ ਦੇ ਨਾਲ ਹੀ ਸਾਰੇ ਸੀਨੀਅਰ ਸਿਟੀਜ਼ਨਾਂ ਲਈ ਦੰਦਾਂ ਅਤੇ ਅੱਖਾਂ ਦੇ ਇਲਾਜ ਲਈ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਏ।
ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸੀਨੀਅਰ ਸਿਟੀਜ਼ਨਾਂ ਦਾ ਮਹੀਨਾਵਾਰ ਟਰਾਂਜ਼ਿਟ ਪਾਸ 15 ਡਾਲਰ ਵਿਚ ਬਨਾਉਣ ਅਤੇ ਸਾਲ 2020 ਵਿਚ ਇਹ ਸਹੂਲਤ ਮੁਫ਼ਤ ਕਰ ਦੇਣ ਦੇ ਫ਼ੈਸਲੇ ਲਈ ਸਿਟੀ ਕਾਊਂਸਲ ਦਾ ਧੰਨਵਾਦ ਕੀਤਾ ਗਿਆ ਹੈ।
ਮੀਟਿੰਗ ਵਿਚ ਪੈੱਨਸ਼ਨਰਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਇਹ ਦੱਸਣਯੋਗ ਹੈ ਕਿ ਐਸੋਸੀਏਸ਼ਨ ਦੀ ਸਲਾਨਾ ਮੈਂਬਰਸ਼ਿਪ ਕੇਵਲ 10 ਡਾਲਰ ਹੈ ਅਤੇ ਇਹ ਹਰ ਸਾਲ ਨਵਿਆਈ ਜਾਂਦੀ ਹੈ। ਸਮੂਹ ਪੈੱਨਸ਼ਨਰਾਂ ਨੂੰ ਇਸ ਮੀਟਿੰਗ ਵਿਚ ਪਹੁੰਚ ਕੇ ਇਹ 10 ਡਾਲਰ ਚੰਦਾ ਅਦਾ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਹੇਠ ਲਿਖੇ ਵਿਅੱਕਤੀਆਂ ਨੂੰ ਉਨ੍ਹਾਂ ਦੇ ਸੰਪਰਕ ਨੰਬਰਾਂ ‘ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ: ਪਰਮਜੀਤ ਸਿੰਘ ਢਿੱਲੋਂ (416-527-1040), ਪਰਮਜੀਤ ਸਿੰਘ ਬੜਿੰਗ (647-993-0331), ਮੱਲ ਸਿੰਘ ਬਾਸੀ (437-980-7015), ਬਲਦੇਵ ਸਿੰਘ ਬਰਾੜ (647-621-8413), ਜਗੀਰ ਸਿੰਘ ਕਾਹਲੋਂ (637-533-8297), ਤਾਰਾ ਸਿੰਘ ਗਰਚਾ (905-794-2235), ਪਰਮਜੀਤ ਸਿੰਘ ਸਚਦੇਵਾ (647-709-6115), ਹਰਪ੍ਰੀਤ ਸਿੰਘ ਗਰਚਾ (702-937-7491), ਸੁਰਿੰਦਰ ਸਿੰਘ ਪਾਮਾ (647-949-6738), ਹਰੀ ਸਿੰਘ (647-515-4752) ਅਤੇ ਮੋਹਿੰਦਰ ਸਿੰਘ ਮੋਹੀ (416-659-1232)
ਪੈੱਨਸ਼ਨਰ ਸਾਥੀਆਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਹ ਬਰੈਂਪਟਨ ਸੌਕਰ ਸੈਂਟਰ ਡਿਕਸੀ ਰੋਡ ਅਤੇ ਸੈਂਡਲਵੁੱਡ ਰੋਡ ਦੇ ਇੰਟਰਸੈੱਕਸ਼ਨ ‘ਤੇ ਸਥਿਤ ਹੈ ਅਤੇ ਇੱਥੇ ਪਹੁੰਚਣ ਲਈ ਡਿਕਸੀ ਰੋਡ ‘ਤੇ ਚੱਲਣ ਵਾਲੀ ਬੱਸ ਨੰਬਰ 18 ਜਾਂ 18-ਏ ਅਤੇ ਸੈਂਡਲਵੁੱਡ ‘ਤੇ ਚੱਲਣ ਵਾਲੀ ਬੱਸ ਨੰਬਰ 23 ਲਈ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …