ਖੱਬੀ ਲਹਿਰ ਦਾ ਚਮਕਦਾ ਸਿਤਾਰਾ ਅਸਤ ਹੋ ਗਿਆ
ਬਰੈਂਪਟਨ/ਬਾਸੀ ਹਰਚੰਦ : ਬਹੁਤ ਦੁੱਖ ਨਾਲ ਪੰਜਾਬੀ ਸੱਭਿਆਚਾਰ ਮੰਚ ਬਰੈਂਪਟਨ (ਟਰਾਂਟੋ) ਦੁਖਦਾਈ ਖਬਰ ਸਾਂਝੀ ਕਰਦਾ ਹੈ ਕਿ ਲੋਕ ਹਿਤਾਂ ਦੇ ਸਾਥੀ ਆਗੂ ਕਾਮਰੇਡ ਰਣਧੀਰ ਗਿੱਲ ਸਾਡੇ ਵਿਚਕਾਰ ਨਹੀਂ ਰਹੇ।
ਪਿਛਲੇ ਕੁੱਝ ਸਮੇਂ ਤੋਂ ਫੇਫੜਿਆਂ ਦੀ ਤਕਲੀਫ ਤੋਂ ਪੀੜਤ ਸਨ ਜਿਸ ਕਰਕੇ ਉਹ ਹਸਪਤਾਲ ਦਾਖਲ ਸਨ। ਇਲਾਜ ਚਲਦਿਆਂ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਜੋ ਜਾਨ ਲੇਵਾ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਹਰਪਾਲ ਕੌਰ, ਦੋ ਪੁੱਤਰ ਡਾਕਟਰ ਇੰਦਰਵੀਰ ਸਿੰਘ ਗਿੱਲ ਅਤੇ ਵਿੱਕੀ ਗਿੱਲ (ਕਨੇਡਾ) ਛੱਡ ਗਏ ਹਨ। ਇਸ ਦੇ ਨਾਲ ਆਪਣੇ ਹਜ਼ਾਰਾਂ ਮੁਲਾਜ਼ਮ ਅਤੇ ਲੋਕ ਘੋਲਾਂ ਦੇ ਸਾਥੀਆਂ ਸਮੇਤ ਇੱਕ ਵੱਡਾ ਪਰਿਵਾਰ ਛੱਡ ਗਏ। ਉਸ ਦੇ ਜਾਣ ਨਾਲ ਸਾਥੀ ਪਰਿਵਾਰਾਂ, ਪ੍ਰਸੰਸਕਾਂ, ਲੋਕ ਘੋਲਾਂ ਦੇ ਸਾਥੀਆਂ ਦਾ ਦਾਇਰਾ ਸੋਗ ਨਾਲ ਉਦਾਸੀ ਵਿੱਚ ਡੁੱਬ ਗਿਆ ਹੈ। ਉਹਨਾਂ ਦੇ ਜੀਵਨ ਸੰਘਰਸ਼ਾਂ ਦੀ ਗੱਲ ਕਰਨੀ ਹੋਵੇ ਤਾਂ ਬੜੀ ਲੰਮਾ ਚੌੜਾ ਬਿਰਤਾਂਤ ਹੈ। ਸੰਖੇਪ ਵਿੱਚ ਗੱਲ ਕਰੀਏ ਤਾਂ ਉਹ ਕਮਿਉਨਿਸਟ ਪਰਿਵਾਰ ਵਿੱਚ ਪੈਦਾ ਹੋਏ। ਮੋਗਾ ਵਿਖੇ ਕਾਲਜ ਦੇ ਸਮੇਂ ਤੋਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਵਿੱਚ ਸਰਗਰਮ ਹੋ ਗਏ।
ਅਧਿਆਪਕ ਲੱਗਣ ਤੋਂ ਬਾਅਦ ਅਧਿਅਪਕ ਸਫਾਂ ਵਿੱਚ ਸਰਵ ਪ੍ਰਵਾਨਤ ਆਗੂ ਵਜੋਂ ਉਭਰੇ। ਇਹ ਉਰ ਸਮਾਂ ਸੀ ਜਦ ਸਕੂਲ ਪ੍ਰੋਵਿੰਸ਼ਲ ਕੇਡਰ ਵਿੱਚ ਸਨ, ਅਧਿਆਪਕਾਂ ਦੀਆਂ ਸੇਵਾ ਹਾਲਤਾਂ ਮਾੜੀਆਂ ਸਨ ਅਤੇ ਸੰਘਰਸ਼ ਰਾਹੀਂ ਵਿਦਿਆ ਨੂੰ ਸਟੇਟ ਕੇਡਰ ਦਾ ਦਰਜਾ ਦੁਆਇਆ। ਉਸ ਸਮੇਂ ਤੋਂ ਚੱਲ ਸੋ ਚੱਲ ਦਿਨ ਰਾਤ ਔਖਿਆਂ ਸਮਿਆਂ ਵਿੱਚ ਵੀ ਕਿਸੇ ਮੁਸੀਬਤ ਤੋਂ ਡਰ ਕੇ ਪਾਸਾ ਨਹੀਂ ਵੱਟਿਆ।
ਸਾਂਝੀ ਅਧਿਆਪਕ ਯੂਨੀਅਨ ਦੇ ਚਾਰ ਵਾਰ ਸਟੇਟ ਪ੍ਰਧਾਨਗੀ ਮੰਡਲ ਦੇ ਮੈਂਬਰ ਰਹੇ। ਪੰਜਾਬ ਯੂਨੀਵਰਸਿਟੀ ਦੇ ਸੀਨੇਟ ਮੈਂਬਰ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸਟੇਟ ਦੇ ਜਨਰਲ ਸਕੱਤਰ, ਕਮਿਉਨਿਸਟ ਪਾਰਟੀ ਪੰਜਾਬ ਦੇ ਸਟੇਟ ਐਗਜੈਕਟਿਵ ਕਮੇਟੀ ਮੈਂਬਰ ਆਦਿ ਵਿੱਚ ਉਚ ਅਦਾਰਿਆਂ ‘ਤੇ ਨਿਯੁਕਤ ਰਹੇ। ਆਪਣੀਆਂ ਸੂਝ ਭਰੀਆਂ ਦਲੀਲਾਂ ਨਾਲ ਮੁਸ਼ਕਿਲ ਕੰਮਾਂ ਨੂੰ ਹੱਲ ਕਰਨ ਲਈ ਅਫਸਰਾਂ ਅਧਿਕਾਰੀਆਂ ਨੂੰ ਮਨਾ ਲੈਂਦੇ ਸਨ ਅਤੇ ਵੱਡੇ ਇਕੱਠਾਂ ਨੂੰ ਆਪਣੇ ਭਾਸ਼ਣ ਰਾਹੀ ਕੀਲ ਲੈਦੇ ਸਨ।
ਅਠਾਸੀ ਸਾਲ ਦੀ ਉਮਰ ਤੱਕ ਚੇਤਨ ਦਿਮਾਗ ਅਤੇ ਚੜ੍ਹਦੀ ਕਲਾ ਵਿੱਚ ਰਹੇ। ਸਿਰਫ ਲੋਕ ਆਗੂ ਹੀ ਨਹੀਂ ਸਗੋਂ ਖੁਸ਼ ਮਿਜਾਜ ਮਹਿਫਲਾਂ ਵਿੱਚ ਚੁਟਕਲੇ ਸੁਣਾ ਕੇ ਢਿਡੀਂ ਪੀੜਾਂ ਪਾ ਦਿੰਦੇ। ਦੇਸ਼ ਅਤੇ ਲੋਕਾਂ ਦਾ ਫਿਕਰ ਨਾਲ ਹੀ ਲੈ ਕੇ ਤੁਰ ਗਏ । ਅਜਿਹੇ ਲੋਕ ਦੇਸ਼ ਅਤੇ ਸਮਾਜ ਦੇ ਸੱਚੇ ਸਪੂਤ ਹੁੰਦੇ ਹਨ।
ਉਹਨਾਂ ਦਾ ਜਾਣਾ ਸੱਚ ਮੁੱਚ ਇੱਕ ਖਲਾਅ ਪੈਦਾ ਕਰ ਦਿੰਦਾ ਹੈ। ਇਸ ਦੁਖਦਾਈ ਸਮੇਂ ਪੰਜਾਬੀ ਸੱਭਿਆਚਾਰ ਮੰਚ ਬਰੈਂਪਟਨ (ਟੋਰਾਂਟੋ) ਦੇ ਮੈਂਬਰ ਬਲਦੇਵ ਸਿੰਘ ਸਹਿਦੇਵ, ਹਰਚੰਦ ਸਿੰਘ ਬਾਸੀ, ਪੂਰਨ ਸਿੰਘ ਪਾਂਧੀ, ਸੁਖਦੇਵ ਧਾਲੀਵਾਲ, ਪ੍ਰੋਫੈਸਰ ਲਾਲ ਸਿੰਘ ਬਰਾੜ, ਸੁਰਿੰਦਰ ਗਿੱਲ, ਸਰੂਪ ਸਿੰਘ ਗਿੱਲ, ਲਾਲ ਸਿੰਘ ਚਾਹਲ ਆਦਿ ਪਰਿਵਾਰ ਅਤੇ ਸਾਥੀਆਂ ਦੇ ਵੱਡੇ ਕਾਫਲੇ ਨਾਲ ਦੁੱਖ ਵਿੱਚ ਸ਼ਾਮਲ ਹੁੰਦੇ ਹਨ।
ਬਲਦੇਵ ਸਿੰਘ ਸਹਿਦੇਵ ਪ੍ਰਧਾਨ 647-233-1527, ਕਾ:; ਸੁਖਦੇਵ ਸਿੰਘ ਧਾਲੀਵਾਲ ਸਕੱਤਰ 437-788-8035, ਹਰਚੰਦ ਸਿੰਘ ਬਾਸੀ ਸੀਨੀਅਰ ਮੀਤ ਪਰਧਾਨ 437-255-5029, ਸੁਰਿੰਦਰ ਗਿੱਲ 905 – 460-5544, ਪੂਰਨ ਸਿੰਘ ਪਾਂਧੀ 905 -789-6670
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …