Breaking News
Home / ਪੰਜਾਬ / ਪੰਜਾਬ ‘ਚ ਲੌਕਡਾਊਨ ਦੌਰਾਨ ਪੁਲਿਸ ਸਬਜ਼ੀ ਵਾਲਿਆਂ ਨੂੰ ਕਰਨ ਲੱਗੀ ਪ੍ਰੇਸ਼ਾਨ

ਪੰਜਾਬ ‘ਚ ਲੌਕਡਾਊਨ ਦੌਰਾਨ ਪੁਲਿਸ ਸਬਜ਼ੀ ਵਾਲਿਆਂ ਨੂੰ ਕਰਨ ਲੱਗੀ ਪ੍ਰੇਸ਼ਾਨ

ਸੰਗਰੂਰ ‘ਚ ਰੇਹੜੀ ਵਾਲਿਆਂ ਨੇ ਸੜਕ ‘ਤੇ ਸਬਜ਼ੀਆਂ ਸੁੱਟ ਕੇ ਹਾਈਵੇ ਕੀਤਾ ਜਾਮ
ਸੰਗਰੂਰ : ਪੰਜਾਬ ‘ਚ ਚੱਲ ਰਹੇ ਮਿੰਨੀ ਲੌਕਡਾਊਨ ‘ਚ ਸਬਜ਼ੀਆਂ ਵੇਚ ਰਹੇ ਰੇਹੜੀ ਵਾਲਿਆਂ ਨੇ ਪੁਲਿਸ ‘ਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ। ਸੰਗਰੂਰ ਦੇ ਭਵਾਨੀਗੜ੍ਹ ਵਿਚ ਰੇਹੜੀ ਵਾਲਿਆਂ ਨੇ ਸੜਕ ‘ਤੇ ਸਬਜ਼ੀਆਂ ਸੁੱਟ ਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਰੇਹੜੀ ਵਾਲਿਆਂ ਦਾ ਆਰੋਪ ਹੈ ਕਿ ਪੁਲਿਸ ਉਨ੍ਹਾਂ ਨਾਲ ਮਾਰਕੁੱਟ ਕਰ ਰਹੀ ਹੈ। ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਸੀ ਕਿ ਘੱਟ ਸਮਾਂ ਹੋਣ ਕਾਰਨ ਸਬਜ਼ੀ ਪੂਰੀ ਤਰ੍ਹਾਂ ਵਿਕਦੀ ਨਹੀਂ ਅਤੇ ਪੂਰਾ ਦਿਨ ਰੇਹੜੀ ਲਗਾਉਣ ਦੀ ਇਜ਼ਾਜਤ ਮਿਲਣੀ ਚਾਹੀਦੀ ਹੈ। ਇਸੇ ਦੌਰਾਨ ਥਾਣਾ ਭਵਾਨੀਗੜ੍ਹ ਦੇ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ ਮਾਰਕੁੱਟ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ।

 

Check Also

ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ’ਤੇ ਵਿਰੋਧੀ ਧਿਰਾਂ ਨੇ ਚੁੱਕੇ ਸਵਾਲ

ਕਿਹਾ : ਸਰਕਾਰ ਵੱਲੋਂ ਪਖਾਨਿਆਂ ਦੀ ਮੁਰੰਮਤ ਨੂੰ ਦਿੱਤਾ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਦਾ …