ਲੰਘੇ ਐਤਵਾਰ ਨੂੰ ਦਿਸ਼ਾ ਦੇ ਕਾਰਜਕਾਰਨੀ ਮੈਂਬਰਜ਼ ਦੀ ਮੀਟਿੰਗ ਲੱਕੀ ਸਵੀਟ ਰੈਸਟੋਰੈਂਟ ਮਾਲਟਨ ਵਿਖੇ ਹੋਈ। ਦਿਸ਼ਾ ਦੀ ਚੇਅਰ ਪਰਸਨ ਮਿਸਿਜ਼ ਕੰਵਲਜੀਤ ਕੌਰ ਢਿੱਲੋਂ ਦੀ ਸਰਪ੍ਰਸਤੀ ਵਿੱਚ ਇਹ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦਿਸ਼ਾ ਦੇ ਫ਼ਾਊਂਡਰ ਮੈਂਬਰਜ਼ ਤੇ ਕਾਰਜਕਾਰਨੀ ਮੈਂਬਰਜ਼ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੇ ਵਿਸ਼ੇਸ਼ ਮਹਿਮਾਨ ਡਾਕਟਰ ਵਨੀਤਾ ਦਿੱਲੀ, ਨਾਮਵਰ ਸ਼ਾਇਰਾ ਤੇ ਚਿੰਤਕ ਅਤੇ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੇ ਕਨਵੀਨਰ, ਪਾਕਿਸਤਾਨੀ ਨਾਮਵਰ ਪੰਜਾਬੀ ਸ਼ਾਇਰਾ ਤਾਹਿਰਾ ਸਰਾ, ਕਹਾਣੀਕਾਰਾ ਨਰਿੰਦਰ ਕੌਰ ਭੱਚੂ ਪੰਜਾਬ ਤੋਂ ਸਨ। ਮੀਟਿੰਗ ਡਾ. ਵਨੀਤਾ ਦੀ ਪ੍ਰਧਾਨਗੀ ਹੇਠ ਹੋਈ। ਵਿਸ਼ੇਸ਼ ਰੂਪ ਵਿੱਚ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਵਿੱਚ ਨਵੇਂ ਆਏ ਨੌਜਵਾਨ ਵਿਦਿਆਰਥੀਆਂ, ਸੀਨੀਅਰਜ ਦੀ ਸਥਿਤੀ ਅਤੇ ਅਨੇਕਾਂ ਹੋਰ ਮਸਲਿਆਂ ਉੱਤੇ ਚਰਚਾ ਕੀਤੀ ਗਈ। ਕੈਨੇਡਾ ਅਤੇ ਸਮੁੱਚੇ ਵਿਸ਼ਵ ਵਿੱਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਵਿਸ਼ੇ ‘ਤੇ ਵੀ ਵਿਚਾਰਾਂ ਹੋਈਆਂ। ਜਿਸ ਵਿੱਚ ਸੱਭ ਨੇ ਆਪਣੇ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕੀਤੇ। ਪਰਮਜੀਤ ਦਿਓਲ, ਰਾਜ ਘੁੰਮਣ, ਬਲਜੀਤ ਧਾਲੀਵਾਲ, ਰਿੰਟੂ ਭਾਟੀਆ, ਰੱਛਪਾਲ ਕੌਰ ਗਿੱਲ, ਰਾਜਪਾਲ ਕੌਰ, ਰਮਿੰਦਰ ਵਾਲੀਆ, ਬਲਜੀਤ ( ਰਾਣੀ ਰੰਧਾਵਾ), ਹਰਦੀਪ ਕੌਰ, ਜਤਿੰਦਰ ਰੰਧਾਵਾ, ਇੰਦਰਜੀਤ ਕੌਰ, ਪਰਸ਼ਿੰਦਰ ਕੌਰ, ਪਰਮ ਸਰਾ, ਰਾਜਵੰਤ ਕੌਰ ਸੰਧੂ ਤੇ ਕੁਝ ਹੋਰ ਮੈਂਬਰਜ਼ ਨੇ ਇਸ ਮੀਟਿੰਗ ਵਿੱਚ ਸ਼ਾਮੂਲੀਅਤ ਕੀਤੀ। ਦਿਸ਼ਾ ਦੀ ਚੇਅਰ ਪਰਸਨ ਡਾਕਟਰ ਕੰਵਲਜੀਤ ਕੌਰ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
-ਰਮਿੰਦਰ ਵਾਲੀਆ