Breaking News
Home / ਕੈਨੇਡਾ / ਕੁਲਵੰਤ ਸਿੰਘ ਆਰਟਿਸਟ ਦੀਆਂ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ‘ਕਲਰਜ਼ ਆਫ਼ ਲਾਈਫ਼’ 30 ਮਈ ਤੋਂ

ਕੁਲਵੰਤ ਸਿੰਘ ਆਰਟਿਸਟ ਦੀਆਂ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ‘ਕਲਰਜ਼ ਆਫ਼ ਲਾਈਫ਼’ 30 ਮਈ ਤੋਂ

logo-2-1-300x105ਬਰੈਂਪਟਨ/ਡਾ. ਝੰਡ : ਕਲਾ-ਪ੍ਰੇਮੀਆਂ ਲਈ ਇਹ ਬੜੀ ਖ਼ੁਸ਼ੀ ਵਾਲੀ ਖ਼ਬਰ ਹੈ ਕਿ ਕੁਲਵੰਤ ਸਿੰਘ ਆਰਟਿਸਟ ਆਪਣੀਆਂ ਕਲਾ-ਚਿਤਰਾਂ ਦੀ ਪ੍ਰਦਰਸ਼ਨੀ ਬਰੈਂਪਟਨ ਡਾਊਨ ਟਾਊਨ ਸਥਿਤ ‘ਬੀਔਕਸ ਆਰਟਸ ਹਾਲ’ ਵਿੱਚ 30 ਮਈ ਤੋਂ ਲਗਾ ਰਹੇ ਹਨ। ਇਹ ਪ੍ਰਦਰਸ਼ਨੀ 11 ਜੂਨ ਤੀਕ ਚੱਲੇਗੀ ਅਤੇ ਇਸ ਦੌਰਾਨ ਬੱਚਿਆਂ ਨੂੰ ਚਿੱਤਰ-ਕਲਾ ਨਾਲ ਜੋੜਨ ਲਈ ਵਰਕਸ਼ਾਪ ਵੀ ਚੱਲੇਗੀ ਜਿਸ ਵਿੱਚ ਬੱਚਿਆਂ ਤੋਂ ਮੌਕੇ ‘ਤੇ ਪੇਂਟਿੰਗ ਕਰਾ ਕੇ ਉਨ੍ਹਾਂ ਦੇ ਚਿੱਤਰ-ਕਲਾ ਪ੍ਰੇਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਪ੍ਰਦਰਸ਼ਨੀ ਦੀ ਬਾਕਾਇਦਾ ‘ਰੀਸੈੱਪਸ਼ਨ’ 2 ਜੂਨ ਵੀਰਵਾਰ ਨੂੰ 7.00 ਵਜੇ ਸ਼ਾਮ ਨੂੰ ਹੋਵੇਗੀ ਜੋ ਰਾਤ ਦੇ 9.00 ਵਜੇ ਤੀਕ ਚੱਲੇਗੀ। ਇਸ ਦੇ ਮੁੱਖ-ਮਹਿਮਾਨ ਬਰੈਂਪਟਨ ਦੀ ਮੇਅਰ ਲਿੰਡਾ ਜੈਫ਼ਰੀ ਹੋਣਗੇ। ਸਾਰਿਆਂ ਨੁੰ ਇਸ ਮੌਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਪੰਜਾਬ ਦੇ ਬਠਿੰਡਾ ਜ਼ਿਲੇ ਦੇ ਪਿੰਡ ਕੋਟੜਾ ਕੋਲਿਆਂ ਵਾਲਾ ਦੇ ਵਸਨੀਕ ਕੁਲਵੰਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ.ਏ. ਫ਼ਾਈਨ ਆਰਟ (ਡਰਾਇੰਗ ਅਤੇ ਪੇਂਟਿੰਗ) 1996 ਵਿੱਚ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ.ਏ. ਹਿਸਟਰੀ ਆਫ਼ ਆਰਟ ਵਿੱਚ 1999 ਵਿੱਚ ਕੀਤੀ ਅਤੇ ਉਹ ਇਸ ਵਿੱਚ ਇੱਥੋਂ ਦੇ ਗੋਲਡ-ਮੈਡਲਿਸਟ ਸਨ।  ਉਨ੍ਹਾਂ ਨੇ ਵੱਖ-ਵੱਖ ਸਮੇਂ ਜੰਮੂ, ਅੰਮ੍ਰਿਤਸਰ ਅਤੇ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਸਾਖਾਪਟਨਮ ਵਿੱਚ ਆਪਣੀਆਂ ਕਲਾ-ਕਿਰਤਾਂ ਦੀਆਂ ਪਰਦਰਸ਼ਨੀਆਂ ਲਗਾਈਆਂ। ਵਿਸਾਖਾਪਟਨਮ ਦੀ ਆਲ-ਇੰਡੀਆ ਪਰਦਰਸ਼ਨੀ ਵਿੱਚ ਤਾਂ ਉਨ੍ਹਾਂ ਨੂੰ ‘ਨੈਸ਼ਨਲ ਐਵਾਰਡਜ’ ਵੀ ਮਿਲਿਆ।
ਉਹ 2002 ਵਿੱਚ ਕੈਨੇਡਾ ਆਏ ਅਤੇ ਇੱਥੇ ਡਾਊਨ ਟਾਊਨ ਟੋਰਾਂਟੋ ਵਿਖੇ ਲਗਾਈ ਗਈ ਪਰਦਰਸ਼ਨੀ ਵਿੱਚ ਹੋਰ ਆਰਟਿਸਟਾਂ ਸਮੇਤ ਆਪਣੀਆਂ ਕਲਾ-ਕਿਰਤਾਂ ਦੇ ਨਾਲ ਇਸ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਬਣਾਏ ਚਿੱਤਰਾਂ ਦੀਆਂ ਪਰਦਰਸ਼ਨੀਆਂ ਅਮਰੀਕਾ ਦੇ ਕੁਝ ਸ਼ਹਿਰਾਂ ਵਿੱਚ ਵਿੱਚ ਵੀ ਲਗਾਈਆਂ। ਉਨ੍ਹਾਂ ਦੇ ਕਲਾ-ਪ੍ਰੇਮ ਨੂੰ ਹੋਰ ਉਤਸ਼ਾਹਿਤ ਕਰਨ ਲਈ ‘ਪਰਵਾਸੀ’ ਅਖ਼ਬਾਰ ਅਤੇ ਰੇਡੀਓ ਵੱਲੋਂ ਉਨ੍ਹਾਂ ਨੂੰ ਪਿਛਲੇ ਸਾਲ ਸਪੈਸ਼ਲ ‘ਪਰਵਾਸੀ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਬਰੈਂਪਟਨ ਵਿੱਚ ਲਗਾਈ ਜਾ ਰਹੀ ਇਸ ਕਲਾ-ਪਰਦਰਸ਼ਨੀ ਸਬੰਧੀ ਵਧੇਰੇ ਜਾਣਕਾਰੀ ਲਈ ਕੁਲਵੰਤ ਸਿੰਘ ਆਰਟਿਸਟ ਨੂੰ 647-408-2020 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …