ਬਰੈਂਪਟਨ/ਡਾ ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਆਉਂਦੇ ਸ਼ਨੀਵਾਰ 21 ਮਈ ਨੂੰ ‘ਮਦਰਜ਼ ਡੇਅ’ ਅਤੇ ‘ਫ਼ਾਦਰਜ਼ ਡੇਅ’ ਸਾਂਝੇ ਤੌਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇੱਕ ਸ਼ਾਨਦਾਰ ਸਮਾਗ਼ਮ ‘ਸ਼ਾਹ ਪਬਲਿਕ ਸਕੂਲ’ ਜੋ ਕਿ ਟੌਰਬਰਮ ਅਤੇ ਫ਼ਾਦਰ ਟੌਬਿਨ ਦੇ ਮੇਨ ਇੰਟਰਸੈਕਸਨ ‘ਤੇ ‘ਪੰਜਾਬੀ ਬਾਜ਼ਾਰ’ ਦੇ ਨੇੜੇ ਸਥਿਤ ਹੈ, ਵਿੱਚ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੀਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਸ਼ਾਮਲ ਹੋਣ ਲਈ ਐੱਮ.ਪੀ.ਰਾਜ ਗਰੇਵਾਲ, ਐੱਮ.ਪੀ.ਪੀ. ਜਗਮੀਤ ਸਿੰਘ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਕੂਲ ਟਰੱਸਟੀ ਹਰਕੀਰਤ ਵੱਲੋਂ ਸਹਿਮਤੀ ਆ ਚੁੱਕੀ ਹੈ। ਸਮਾਜ ਦੀਆਂ ਹੋਰ ਵੀ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਇਸ ਵਿਚ ਆਪਣੀ ਸ਼ਮੂਲੀਅਤ ਕਰਨਗੀਆਂ ਅਤੇ ਬਹੁਤ ਸਾਰੇ ਕਵੀਆਂ, ਗੀਤਕਾਰਾਂ ਅਤੇ ਬੁਲਾਰਿਆਂ ਨੇ ਇਸ ਵਿੱਚ ਸ਼ਿਰਕਤ ਕਰਨ ਦੀ ਹਾਮੀ ਭਰੀ ਹੈ। ਇਸ ਮੌਕੇ ਰਘਵੀਰ ਸਿੰਘ ਚਾਹਲ ਸਿਹਤ ਸੰਭਾਲ ਸਬੰਧੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕਰਨਗੇ। ਚਾਹ-ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ।
ਸਾਰਿਆਂ ਨੂੰ ਇਸ ਸਮਾਗ਼ਮ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਨੂੰ 647-854-8746 ਜਾਂ ਜਨਰਲ ਸਕੱਤਰ ਇਕਬਾਲ ਸਿੰਘ ਘੋਲੀਆ ਨੂੰ 647-740-3105 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ‘ਮਾਂ-ਦਿਵਸ’ ਤੇ ‘ਪਿਤਾ-ਦਿਵਸ’ ਸਾਂਝੇ ਤੌਰ ‘ਤੇ 21 ਮਈ ਨੂੰ ਮਨਾਇਆ ਜਾਏਗਾ
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …